(Source: ECI/ABP News)
ਪੁਲਿਸ ਨੇ ਰਾਹੁਲ ਗਾਂਧੀ ਨੂੰ ਚੁੱਕਿਆ, ਬੋਲੇ ਭਾਰਤ ਪੁਲਿਸ ਦੇਸ਼ ਬਣਿਆ ਤੇ ਮੋਦੀ ਇਸ ਦਾ ਰਾਜਾ
ਇਸ ਦੌਰਾਨ ਵਿਜੈ ਚੌਕ ਵਿੱਚ ਪੁਲਿਸ ਨੇ ਰਾਹੁਲ ਗਾਂਧੀ ਨੂੰ ਹਿਰਸਾਤ ਵਿੱਚ ਲੈ ਲਿਆ। ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਪੁਲਿਸ ਦੇਸ਼ ਹੈ ਤੇ ਮੋਦੀ ਇਸ ਦਾ ਰਾਜਾ ਹੈ।
![ਪੁਲਿਸ ਨੇ ਰਾਹੁਲ ਗਾਂਧੀ ਨੂੰ ਚੁੱਕਿਆ, ਬੋਲੇ ਭਾਰਤ ਪੁਲਿਸ ਦੇਸ਼ ਬਣਿਆ ਤੇ ਮੋਦੀ ਇਸ ਦਾ ਰਾਜਾ The police picked up Rahul Gandhi, said that India has become a police country and Modi is its king ਪੁਲਿਸ ਨੇ ਰਾਹੁਲ ਗਾਂਧੀ ਨੂੰ ਚੁੱਕਿਆ, ਬੋਲੇ ਭਾਰਤ ਪੁਲਿਸ ਦੇਸ਼ ਬਣਿਆ ਤੇ ਮੋਦੀ ਇਸ ਦਾ ਰਾਜਾ](https://feeds.abplive.com/onecms/images/uploaded-images/2022/07/03/9f01f159cf74cdde5d7b42461fd45bc4_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ (Congress senior leader Rahul Gandhi) ਨੂੰ ਪੁਲਿਸ ਨੇ ਹਿਰਸਾਤ ਵਿੱਚ ਲੈ ਲਿਆ ਹੈ। ਰਾਹੁਲ ਗਾਂਧੀ (Rahul Gandhi) ਦੀ ਅਗਵਾਈ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਐਨਫੋਰਸਮੈਂਟ ਡਾਇਰੈਕਟੋਰੇਟ (Congress MP Enforcement Directorate (ED) ਵੱਲੋਂ ਸੋਨੀਆ ਗਾਂਧੀ ਤੋਂ ਕੀਤੀ ਜਾ ਰਹੀ ਪੁੱਛ ਪੜਤਾਲ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸੀ। ਇਸ ਦੌਰਾਨ ਵਿਜੈ ਚੌਕ ਵਿੱਚ ਪੁਲਿਸ ਨੇ ਰਾਹੁਲ ਗਾਂਧੀ ਨੂੰ ਹਿਰਸਾਤ ਵਿੱਚ ਲੈ ਲਿਆ। ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਪੁਲਿਸ ਦੇਸ਼ ਹੈ ਤੇ ਮੋਦੀ ਇਸ ਦਾ ਰਾਜਾ ਹੈ। ਇਸ ਦੌਰਾਨ ਪਾਰਟੀ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਰਾਹੁਲ ਗਾਂਧੀ ਨੂੰ ਹਿਰਾਸਤ ਵਿੱਚ ਲੈ ਲਿਆ।
ਰਾਹੁਲ ਤੋਂ ਇਲਾਵਾ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ, ਕੇਸੀ ਵੇਣੂਗੋਪਾਲ, ਸ਼ਕਤੀ ਸਿੰਘ ਗੋਹਿਲ ਸਮੇਤ 50 ਸੰਸਦ ਮੈਂਬਰਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਕਾਂਗਰਸ ਨੇ ਟਵੀਟ ਕੀਤਾ ਹੈ ਕਿ ਇਨ੍ਹਾਂ ਸੰਸਦ ਮੈਂਬਰਾਂ ਨੂੰ ਪੁਲਿਸ ਕੁਝ ਅਣਜਾਣ ਥਾਵਾਂ 'ਤੇ ਲੈ ਜਾ ਰਹੀ ਹੈ। ਇਹ ਸਾਰੇ ਕਾਂਗਰਸੀ ਸੰਸਦ ਮੈਂਬਰ ਰੋਸ ਮਾਰਚ ਕਰਦੇ ਹੋਏ ਸੰਸਦ ਤੋਂ ਰਾਸ਼ਟਰਪਤੀ ਭਵਨ ਤੱਕ ਜਾ ਰਹੇ ਸਨ।
जंजीर बढ़ा कर साध मुझे,
— Congress (@INCIndia) July 26, 2022
हाँ, हाँ दुर्योधन! बाँध मुझे।
बाँधने मुझे तो आया है,
जंजीर बड़ी क्या लाया है?
इतिहास दोहरा रहा है...#SatyagrahaWithSoniaGandhi pic.twitter.com/wroc7cLtk9
ਦੱਸ ਦਈਏ ਕਿ ਲੰਚ ਬ੍ਰੇਕ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੁੜ ਈਡੀ ਦਫ਼ਤਰ ਪਹੁੰਚੀ ਹੈ। ਮੰਗਲਵਾਰ ਸਵੇਰੇ 11 ਵਜੇ ਪੁੱਛਗਿੱਛ ਸ਼ੁਰੂ ਹੋਈ, ਜੋ ਦੁਪਹਿਰ 1.30 ਵਜੇ ਤੱਕ ਚੱਲੀ। ਇਸ ਦੇ ਨਾਲ ਹੀ ਰਾਹੁਲ ਗਾਂਧੀ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਪੁੱਛਗਿੱਛ ਖਿਲਾਫ ਵਿਜੇ ਚੌਕ ਨੇੜੇ ਧਰਨੇ 'ਤੇ ਬੈਠ ਗਏ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।
ਸਚਿਨ ਪਾਇਲਟ ਨੇ ਕਾਂਗਰਸ ਨੇਤਾਵਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਇਹ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਕਾਂਗਰਸ ਕੇਂਦਰੀ ਏਜੰਸੀ ਰਾਹੀਂ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)