(Source: ECI/ABP News/ABP Majha)
Rajasthan news: 'ਉਦੈਪੁਰ ਦੇ ਦਰਜ਼ੀ ਕਨ੍ਹਈਆ ਲਾਲ ਦੇ ਕਾਤਲ ਦੇ ਭਾਜਪਾ ਨਾਲ ਸਬੰਧ', ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦਾ ਚੋਣਾਂ ਦੌਰਾਨ ਵੱਡਾ ਦਾਅਵਾ
Rajasthan news: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਤਵਾਰ (12 ਨਵੰਬਰ) ਨੂੰ ਕਿਹਾ ਕਿ ਉਦੈਪੁਰ ਦੇ ਦਰਜ਼ੀ ਕਨ੍ਹਈਆ ਲਾਲ ਤੇਲੀ ਦੇ ਕਾਤਲ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਜੁੜੇ ਹੋਏ ਸਨ।
Rajasthan news: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਤਵਾਰ (12 ਨਵੰਬਰ) ਨੂੰ ਕਿਹਾ ਕਿ ਉਦੈਪੁਰ ਦੇ ਦਰਜ਼ੀ ਕਨ੍ਹਈਆ ਲਾਲ ਤੇਲੀ ਦੇ ਕਾਤਲ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਜੁੜੇ ਹੋਏ ਸਨ। ਪਿਛਲੇ ਸਾਲ 28 ਜੂਨ, 2022 ਨੂੰ ਕਨ੍ਹਈਆ ਲਾਲ ਦਾ ਉਦੈਪੁਰ 'ਚ ਉਸ ਦੀ ਦੁਕਾਨ 'ਤੇ ਦੋ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਹੱਤਿਆ ਨਾਲ ਦੇਸ਼ ਭਰ 'ਚ ਸੋਗ ਪਸਰ ਗਿਆ ਸੀ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋਸ਼ ਲਾਇਆ ਕਿ ਕਨ੍ਹਈਆ ਲਾਲ ਦੇ ਕਤਲ ਦੇ ਮੁਲਜ਼ਮਾਂ ਨੂੰ ਪੁਲਿਸ ਨੇ ਉਸ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਇੱਕ ਹੋਰ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਭਾਜਪਾ ਆਗੂ ਉਨ੍ਹਾਂ ਨੂੰ ਛੁਡਾਉਣ ਲਈ ਥਾਣੇ ਆਏ ਸਨ।
ਨਿਊਜ਼ ਏਜੰਸੀ ਏਐਨਆਈ ਨੇ ਸੀਐਮ ਅਸ਼ੋਕ ਗਹਿਲੋਤ ਦੇ ਹਵਾਲੇ ਨਾਲ ਕਿਹਾ, "ਅਪਰਾਧੀਆਂ ਦਾ ਸਬੰਧ ਭਾਜਪਾ ਨਾਲ ਹੈ। ਘਟਨਾ ਤੋਂ ਕੁਝ ਦਿਨ ਪਹਿਲਾਂ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਕਿਸੇ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਭਾਜਪਾ ਦੇ ਕੁਝ ਆਗੂ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਥਾਣੇ ਗਏ ਸਨ।"
ਇਹ ਵੀ ਪੜ੍ਹੋ: Uttarakhand Tunnel Collapse: ਮਲਬੇ ਹੇਠ ਦੱਬੇ ਜਾਣ ਤੋਂ ਬਾਅਦ ਕਿੰਨੇ ਦਿਨ ਬਚ ਸਕਦਾ ਹੈ ਕੋਈ ਵਿਅਕਤੀ ?
ਸੀਐਮ ਅਸ਼ੋਕ ਗਹਿਲੋਤ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ 25 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਸਥਾਨ ਵਿੱਚ ਫਿਰਕੂ ਤਣਾਅ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸੀਐਮ ਗਹਿਲੋਤ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੀ ਟਿੱਪਣੀ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਅੱਤਵਾਦੀਆਂ ਪ੍ਰਤੀ ਹਮਦਰਦੀ ਰੱਖਦੀ ਹੈ। ਪੀਐਮ ਮੋਦੀ ਨੇ ਵੀਰਵਾਰ ਨੂੰ ਉਦੈਪੁਰ ਨੇੜੇ ਇੱਕ ਚੋਣ ਰੈਲੀ ਦੌਰਾਨ ਦਰਜ਼ੀ ਕਨ੍ਹਈਆ ਲਾਲ ਦੀ ਬੇਰਹਿਮੀ ਨਾਲ ਹੱਤਿਆ ਦਾ ਜ਼ਿਕਰ ਕਰਦੇ ਹੋਏ ਇਹ ਟਿੱਪਣੀ ਕੀਤੀ ਸੀ।
ਪੀਐਮ ਮੋਦੀ ਨੇ ਕਿਹਾ ਸੀ, "ਕਨ੍ਹਈਆ ਲਾਲ ਦਾ ਕਤਲ ਸੂਬਾ ਸਰਕਾਰ 'ਤੇ ਇੱਕ ਵੱਡਾ ਦਾਗ ਹੈ। ਉਦੈਪੁਰ ਵਿੱਚ ਅਜਿਹੀ ਘਿਨਾਉਣੀ ਘਟਨਾ ਇਸ ਲਈ ਵਾਪਰੀ ਕਿਉਂਕਿ ਇੱਥੇ ਕਾਂਗਰਸ ਦੀ ਸਰਕਾਰ ਹੈ ਜੋ ਅੱਤਵਾਦੀਆਂ ਨਾਲ ਹਮਦਰਦੀ ਰੱਖਦੀ ਹੈ।"
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਵਪਾਰ ਮੇਲੇ ਨੂੰ ਲੈ ਕੇ ਦਿੱਲੀ ਪੁਲਿਸ ਦੀ ਸਲਾਹ, ਜਾਣੋ ਕੀ ਹੈ ਮੇਲਾ ਤੇ ਕੀ ਹੋਵੇਗਾ ਖ਼ਾਸ ?