ਜਜ਼ਬੇ ਨੂੰ ਸਲਾਮ ! ਟਰੇਨ ਹਾਦਸੇ ਨੇ ਖੋਹ ਲਈਆਂ ਲੱਤਾਂ ਪਰ ਨਹੀਂ ਟੁੱਟਿਆ ਹੌਂਸਲਾ, Bodybuilding 'ਚ ਜਿੱਤਿਆ ਗੋਲਡ ਮੈਡਲ
ਖ਼ਤਰਨਾਕ ਟਰੇਨ ਹਾਦਸੇ 'ਚ ਜਾਨ ਬਚੀ ਪਰ ਲੱਤਾ ਚਲੀਆਂ ਗਈਆਂ । ਕਈ ਸਾਲ ਬੈਡ 'ਤੇ ਰਹਿ ਕੇ ਜਿੰਦਗੀ ਕੱਟੀ ਪਰ ਇੱਕ ਦਿਨ ਹਿੰਮਤ ਕਰਕੇ ਜਿੰਦਗੀ 'ਚ ਅੱਗੇ ਵਧਨ ਬਾਰੇ ਸੋਚਿਆ ਅਤੇ ਜਿੰਮ ਵਿੱਚ ਮਿਹਨਤ ਕਰਨੀ ਸ਼ੁਰੂ ਕੀਤੀ।
ਅਸ਼ਰਫ਼ ਢੁੱਡੀ ਦੀ ਰਿਪੋਰਟ
Bodybuilding: 22 ਸਾਲ ਪਹਿਲਾਂ ਟਰੇਨ ਹਾਦਸੇ ਨੇ ਯਸ਼ਪਾਲ ਦੀਆਂ ਲੱਤਾਂ ਖੋਹ ਲਈਆਂ ਪਰ ਉਸ ਨੇ ਹੌਂਸਲਾ ਨਾ ਹਾਰਿਆ ਤੇ ਸਖ਼ਤ ਮਿਹਤਨ ਤੋਂ ਬਾਅਦ ਮੋਹਾਲੀ 'ਚ Bodybuilding 'ਚ ਪਹਿਲਾ ਮੁਕਾਬਲਾ ਲੜਿਆ ਜਿਸ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਦਰਅਸਲ ਖ਼ਤਰਨਾਕ ਟਰੇਨ ਹਾਦਸੇ 'ਚ ਜਾਨ ਬਚੀ ਪਰ ਲੱਤਾ ਚਲੀਆਂ ਗਈਆਂ । ਕਈ ਸਾਲ ਬੈਡ 'ਤੇ ਰਹਿ ਕੇ ਜਿੰਦਗੀ ਕੱਟੀ ਪਰ ਇੱਕ ਦਿਨ ਹਿੰਮਤ ਕਰਕੇ ਜਿੰਦਗੀ 'ਚ ਅੱਗੇ ਵਧਨ ਬਾਰੇ ਸੋਚਿਆ ਅਤੇ ਜਿੰਮ ਵਿੱਚ ਮਿਹਨਤ ਕਰਨੀ ਸ਼ੁਰੂ ਕੀਤੀ।
ਅਸੀਂ ਗੱਲ ਕਰ ਰਹੇ ਹਾਂ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲੇ ਯਸ਼ਪਾਲ ਦੀ ਜਿਸਦੇ 22 ਸਾਲ ਪਹਿਲਾ ਟਰੇਨ ਹਾਦਸੇ 'ਚ ਦੋਨੋ ਪੈਰ ਕੱਟੇ ਗਏ ਸੀ। ਪਰਿਵਾਰ ਦੇ ਵਿੱਚ ਕਮਾਉਣ ਵਾਲਾ ਇੱਕੋ ਇੱਕ ਯਸ਼ਪਾਲ ਹੀ ਸੀ । ਯਸ਼ਪਾਲ ਦੇ ਨਾਲ ਇਸ ਹਾਦਸੇ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਸੀ। ਪਰ ਦਿਨ ਬੀਤਨ ਤੋਂ ਬਾਅਦ ਅਤੇ ਹੋਲੀ ਹੋਲੀ ਇਲਾਜ ਪੂਰਾ ਹੋਣ ਤੋਂ ਬਾਅਦ ਯਸ਼ਪਾਲ ਨੇ ਮਿਹਨਤ ਕਰਨ ਬਾਰੇ ਸੋਚਿਆ ਅਤੇ ਜਿਮ ਜੁਆਇਨ ਕੀਤਾ। ਹੋਲੀ ਹੋਲੀ ਕਸਰਤ ਸ਼ੁਰੂ ਕੀਤੀ ਅਤੇ ਆਪਣੀ ਜਿੰਦਗੀ ਵਿੱਚ ਮੋਟੀਵੇਸ਼ਨ ਨਾਲ ਅੱਗੇ ਵਧਨ ਬਾਰੇ ਸੋਚਿਆ। ਮੋਹਾਲੀ ਵਿੱਚ ਕਰਵਾਏ ਗਏ bodybuilding ਵਿੱਚ ਹਿੱਸਾ ਲੈ ਕੇ ਪਹਿਲਾਂ ਮੁਕਾਬਲਾ ਲੜਿਆ ਅਤੇ ਪਹਿਲੇ ਹੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ।
ਪਰਿਵਾਰ ਦੀ ਜੇਕਰ ਗੱਲ ਕਰੀਏ ਤਾਂ ਤਿੰਨ ਧੀਆਂ ਦਾ ਪਿਤਾ ਹੈ, ਯਸ਼ਪਾਲ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਹਰ ਰੋਜ ਦੋ ਘੰਟੇ ਜਿੰਮ ਵਿੱਚ ਕਸਰਤ ਕਰਦਾ ਹੈ। ਸਿਹਤ ਨੂੰ ਲੈ ਕੇ ਸ਼ੁਰੂ ਤੋ ਹੀ ਯਸ਼ਪਾਲ ਕਾਫੀ ਸੰਜੀਦਾ ਰਹਿੰਦਾ ਸੀ।
ਖੁਰਾਕ ਦੀ ਜੇਕਰ ਗੱਲ ਕਰੀਏ ਤਾਂ ਘਰ ਦਾ ਬਣਿਆ ਹੋਇਆ ਸਾਦਾ ਭੋਜਨ ਹੀ ਖਾਂਦਾ ਹੈ । ਸੁੱਕੇ ਮੇਵੇ , ਦਾਲ , ਪਨੀਰ, ਸਲਾਦ , ਪ੍ਰੋਟੀਨ ਅਤੇ ਉਬਲੀਆਂ ਸਬਜੀਆਂ ਹੀ ਖਾਂਦਾ ਹੈ । ਪਰਿਵਾਰ ਵਿੱਚ ਮਾਂ ਪਤਨੀ ਅਤੇ ਤਿੰਨ ਧੀਆਂ ਹਨ । ਦਿਵਿਆਂਗ ਹੋਣ ਦੇ ਬਾਵਜੂਦ ਵੀ ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਸੰਭਾਲਦਾ ਹੈ ਯਸ਼ਪਾਲ ਅਤੇ ਨਾਲ ਨਾਲ ਆਪਣੇ ਜਿਮ ਵਿੱਚ ਕਸਰਤ ਵੀ ਕਰਦਾ ਹੈ ।
ਯਸ਼ਪਾਲ ਨੇ ਨੋਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਦੱਸਿਆ ਕਿ ਆਪਣੇ ਲਈ ਸਮਾਂ ਕੱਢ ਕੇ ਕਸਰਤ ਜਰੂਰ ਕਰੋ । ਇਸ ਦੇ ਨਾਲ ਸਿਹਤ ਵੀ ਠੀਕ ਰਹੇਗੀ ਅਤੇ ਮਾਨਸਿਕ ਤੋਰ ਤੇ ਪਰੇਸ਼ਾਨੀਂ ਵੀ ਨਹੀਂ ਰਹਿਣਗੀਆ ।