(Source: ECI/ABP News/ABP Majha)
Hizbul Mujahideen Terrorists Killed: ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ, ਹਿਜ਼ਬੁਲ ਕਮਾਂਡਰ ਅਸ਼ਰਫ ਮੌਲਵੀ ਸਮੇਤ 3 ਅੱਤਵਾਦੀ ਢੇਰ
Anantnag Encounter: ਹਿਜ਼ਬੁਲ ਮੁਜਾਹਿਦੀਨ (Hizbul Mujahideen) ਦਾ ਕਮਾਂਡਰ ਅਸ਼ਰਫ ਮੌਲਵੀ ਦੱਖਣੀ ਕਸ਼ਮੀਰ 'ਚ ਇਕ ਆਪਰੇਸ਼ਨ ਦੌਰਾਨ ਮਾਰਿਆ ਗਿਆ ਹੈ। ਇਸ ਅੱਤਵਾਦੀ ਦੇ ਮਾਰੇ ਜਾਣ ਦੇ ਨਾਲ ਹੀ ਘਾਟੀ 'ਚ ਸੁਰੱਖਿਆ ਬਲਾਂ ਨੂੰ ਅੱਤਵਾਦ ਵਿਰੋਧੀ ਮੁਹਿੰਮ 'ਚ ਵੱਡੀ ਸਫਲਤਾ ਮਿਲੀ ਹੈ। ਇਹ ਅੱਤਵਾਦੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਪਹਿਲਗਾਮ ਦੇ ਬਟਕੂਟ ਇਲਾਕੇ ਦੇ ਜੰਗਲ 'ਚ ਹੋਏ ਮੁਕਾਬਲੇ 'ਚ ਆਪਣੇ ਦੋ ਸਾਥੀਆਂ ਸਮੇਤ ਮਾਰਿਆ ਗਿਆ।
Anantnag Encounter: ਹਿਜ਼ਬੁਲ ਮੁਜਾਹਿਦੀਨ (Hizbul Mujahideen) ਦਾ ਕਮਾਂਡਰ ਅਸ਼ਰਫ ਮੌਲਵੀ ਦੱਖਣੀ ਕਸ਼ਮੀਰ 'ਚ ਇਕ ਆਪਰੇਸ਼ਨ ਦੌਰਾਨ ਮਾਰਿਆ ਗਿਆ ਹੈ। ਇਸ ਅੱਤਵਾਦੀ ਦੇ ਮਾਰੇ ਜਾਣ ਦੇ ਨਾਲ ਹੀ ਘਾਟੀ 'ਚ ਸੁਰੱਖਿਆ ਬਲਾਂ ਨੂੰ ਅੱਤਵਾਦ ਵਿਰੋਧੀ ਮੁਹਿੰਮ 'ਚ ਵੱਡੀ ਸਫਲਤਾ ਮਿਲੀ ਹੈ। ਇਹ ਅੱਤਵਾਦੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਪਹਿਲਗਾਮ ਦੇ ਬਟਕੂਟ ਇਲਾਕੇ ਦੇ ਜੰਗਲ 'ਚ ਹੋਏ ਮੁਕਾਬਲੇ 'ਚ ਆਪਣੇ ਦੋ ਸਾਥੀਆਂ ਸਮੇਤ ਮਾਰਿਆ ਗਿਆ।
ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਹਿਲਗਾਮ 'ਚ ਅਸ਼ਰਫ਼ ਮੌਲਵੀ ਸਮੇਤ ਦੋ ਹੋਰ ਅੱਤਵਾਦੀ ਮਾਰੇ ਗਏ ਹਨ। ਅਸ਼ਰਫ਼ ਮੌਲਵੀ ਕਸ਼ਮੀਰ ਵਿੱਚ ਹਿਜ਼ਬੁਲ ਦਾ ਕਮਾਂਡਰ ਸੀ। ਉਸ ਨੂੰ ਪਹਿਲਾਂ 6 ਮਈ 2020 ਨੂੰ ਰਿਆਜ਼ ਨਾਇਕੂ ਦੇ ਮਾਰੇ ਜਾਣ ਤੋਂ ਬਾਅਦ ਕਮਾਂਡਰ ਬਣਾਇਆ ਗਿਆ ਸੀ।
ਹਿਜ਼ਬੁਲ 'ਚ ਕਦੋਂ ਸ਼ਾਮਲ ਹੋਇਆ ਅਸ਼ਰਫ਼?
ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਤੇਂਗਪਾਵਾ ਕੋਕਰਨਾਗ ਇਲਾਕੇ ਦਾ ਰਹਿਣ ਵਾਲਾ ਮੁਹੰਮਦ ਅਸ਼ਰਫ ਖਾਨ ਉਰਫ ਅਸ਼ਰਫ ਮੌਲਵੀ 2013 'ਚ ਹਿਜ਼ਬੁਲ 'ਚ ਸ਼ਾਮਲ ਹੋਇਆ ਸੀ ਅਤੇ ਜਲਦ ਹੀ ਫੌਜ ਦੀ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ 'ਚ ਆ ਗਿਆ ਸੀ। ਪੁਲਿਸ ਅਨੁਸਾਰ ਉਹ ਸਥਾਨਕ ਨਾਗਰਿਕਾਂ ਨੂੰ ਲਾਲਚ ਦੇ ਕੇ ਹਿਜ਼ਬੁਲ ਵਿੱਚ ਭਰਤੀ ਕਰਦਾ ਸੀ।
ਬਟਕੂਟ 'ਚ ਉਸ ਦੀ ਮੁਲਾਕਾਤ ਦੀ ਸੂਚਨਾ 'ਤੇ 19ਆਰਆਰ ਪੁਲਸ ਅਤੇ ਫੌਜ ਦੀ ਸਾਂਝੀ ਟੀਮ ਨੇ ਬਟਕੂਟ ਜੰਗਲ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਿਵੇਂ ਹੀ ਪੁਲਿਸ ਦੀ ਸਾਂਝੀ ਟੀਮ ਨੇ ਤਲਾਸ਼ੀ ਤੇਜ਼ ਕੀਤੀ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਸਰਚ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਇਸ ਮੁਕਾਬਲੇ 'ਚ ਫੌਜ ਨੇ ਤਿੰਨੋਂ ਅੱਤਵਾਦੀਆਂ ਨੂੰ ਮਾਰ ਮੁਕਾਇਆ।
ਕਿੰਨੇ ਦਾ ਰੱਖਿਆ ਗਿਆ ਸੀ ਇਨਾਮ ?
ਮੌਲਵੀ ਦੀ ਹੱਤਿਆ ਨਾਲ ਦੱਖਣੀ ਕਸ਼ਮੀਰ 'ਚ ਹਿਜ਼ਬੁਲ ਦੀਆਂ ਗਤੀਵਿਧੀਆਂ 'ਤੇ ਰੋਕ ਲੱਗਣ ਦੀ ਉਮੀਦ ਹੈ। ਹੁਣ ਪੂਰੀ ਘਾਟੀ ਵਿੱਚ ਕੋਈ ਵੀ ਹਿਜ਼ਬੁਲ ਕਮਾਂਡਰ ਜ਼ਿੰਦਾ ਨਹੀਂ ਬਚਿਆ ਹੈ। ਬੁਰਹਾਨ ਵਾਨੀ ਦੇ ਸਮੇਂ ਜਾਰੀ ਕੀਤੀ ਗਈ ਅੱਤਵਾਦੀਆਂ ਦੀ ਸੂਚੀ 'ਚ ਮੌਲਵੀ ਸ਼ਾਮਲ ਸੀ ਅਤੇ ਇਸ ਸਮੇਂ ਪੁਲਸ ਦੀ ਮੋਸਟ ਵਾਂਟੇਡ ਸੂਚੀ 'ਚ ਸ਼ਾਮਲ ਸੀ। ਇਸ ਅੱਤਵਾਦੀ 'ਤੇ ਦਸ ਲੱਖ ਦਾ ਇਨਾਮ ਵੀ ਰੱਖਿਆ ਗਿਆ ਸੀ।
ਦੱਸ ਦੇਈਏ ਕਿ ਕਸ਼ਮੀਰ ਵਿੱਚ 30 ਜੂਨ ਤੋਂ ਸਾਲਾਨਾ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਇਲਾਕਿਆਂ 'ਚ ਅੱਤਵਾਦੀਆਂ ਖਿਲਾਫ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਬਲਾਂ ਨੇ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਘਾਟੀ ਵਿੱਚ 65 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।