(Source: ECI/ABP News)
ਤਿੰਨ ਭਾਰਤੀ ਵਿਦਿਆਰਥੀਆਂ ਨੂੰ ਆਸਕਰ ਵੱਲੋਂ ਵੱਡਾ ਆਫ਼ਰ
ਅਕੈਡਮੀ ਦੀ ਪਛਾਣ ਦੁਨੀਆਂ ਭਰ 'ਚ ਇਸ ਦੇ ਸਾਲਾਨਾ ਔਸਕਰ ਸਮਾਗਮ ਲਈ ਹੈ। ਨਵੀਂ ਮੈਂਬਰਸ਼ਿਪ ਲਈ ਜਿਹੜੇ ਲੋਕਾਂ ਨੂੰ ਨਿਓਤਾ ਭੇਜਿਆ ਗਿਆ ਹੈ ਉਨ੍ਹਾਂ 'ਚ ਹਾਲੀਵੁੱਡ ਅਤੇ ਬਾਲੀਵੁੱਡ ਸੈਲੀਬ੍ਰਿਟੀਜ਼ ਤੋਂ ਇਲਾਵਾ ਭਾਰਤ ਦੇ ਫ਼ਿਲਮੀ ਪੇਸ਼ੇਵਰ ਵੀ ਸ਼ਾਮਲ ਹਨ।
![ਤਿੰਨ ਭਾਰਤੀ ਵਿਦਿਆਰਥੀਆਂ ਨੂੰ ਆਸਕਰ ਵੱਲੋਂ ਵੱਡਾ ਆਫ਼ਰ three jamia millia islamia university ex students got invitation for judge oscars ਤਿੰਨ ਭਾਰਤੀ ਵਿਦਿਆਰਥੀਆਂ ਨੂੰ ਆਸਕਰ ਵੱਲੋਂ ਵੱਡਾ ਆਫ਼ਰ](https://static.abplive.com/wp-content/uploads/sites/5/2020/07/04170823/jamiya-millia-students.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਜਾਮੀਆ ਮਿਲੀਆ ਇਸਲਾਮੀਆ ਦੇ ਤਿੰਨ ਸਾਬਕਾ ਵਿਦਿਆਰਥੀ ਆਸਕਰ ਲਈ ਜੱਜ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਉਨ੍ਹਾਂ ਨੂੰ ਅਮਰੀਕਾ 'ਚ ਅਕੈਡਮੀ ਆਫ ਮੋਸ਼ਨ ਪਿੱਕਚਰ ਆਰਟਸ ਐਂਡ ਸਾਇੰਸਸ ਵੱਲੋਂ ਨਿਓਤਾ ਮਿਲਿਆ ਹੈ।
ਅਕੈਡਮੀ ਨੇ 68 ਮੁਲਕਾਂ ਤੋਂ ਫ਼ਿਲਮ ਜਗਤ ਦੇ 800 ਤੋਂ ਜ਼ਿਆਦਾ ਲੋਕਾਂ ਨੂੰ ਮੈਂਬਰਸ਼ਿਪ ਦਾ ਪ੍ਰਸਤਾਵ ਦਿੱਤਾ ਹੈ। ਮੈਂਬਰਸ਼ਿਪ ਆਫ਼ਰ ਕਰਨ ਦਾ ਮਕਸਦ ਅਕੈਡਮੀ 'ਚ ਸਾਰੇ ਵਰਗਾਂ ਦੇ ਪ੍ਰਤੀਨਿਧੀਆਂ ਨੂੰ ਬਰਾਬਰਤਾ ਦੇਣਾ ਹੈ।
ਅਕੈਡਮੀ ਦੀ ਪਛਾਣ ਦੁਨੀਆਂ ਭਰ 'ਚ ਇਸ ਦੇ ਸਾਲਾਨਾ ਔਸਕਰ ਸਮਾਗਮ ਲਈ ਹੈ। ਨਵੀਂ ਮੈਂਬਰਸ਼ਿਪ ਲਈ ਜਿਹੜੇ ਲੋਕਾਂ ਨੂੰ ਨਿਓਤਾ ਭੇਜਿਆ ਗਿਆ ਹੈ ਉਨ੍ਹਾਂ 'ਚ ਹਾਲੀਵੁੱਡ ਅਤੇ ਬਾਲੀਵੁੱਡ ਸੈਲੀਬ੍ਰਿਟੀਜ਼ ਤੋਂ ਇਲਾਵਾ ਭਾਰਤ ਦੇ ਫ਼ਿਲਮੀ ਪੇਸ਼ੇਵਰ ਵੀ ਸ਼ਾਮਲ ਹਨ।
ਡੌਕੂਮੈਂਟਰੀ ਕੈਟੇਗਰੀ 'ਚ ਜਾਮੀਆ ਮਿਲੀਆ ਦੇ ਸਾਬਕਾ ਵਿਦਿਆਰਥੀ ਨਿਸ਼ਠਾ ਜੈਨ, ਸ਼ੇਰਲੇ ਅਬ੍ਰਾਹਮ ਤੇ ਅਮਿਤ ਮਹਾਦੇਸੀਆ ਨੂੰ ਅਕੈਡਮੀ ਦਾ ਮੈਂਬਰ ਬਣਨ ਦੀ ਪੇਸ਼ਕਸ਼ ਕੀਤੀ ਗਈ ਹੈ। ਜਾਮੀਆ ਮਿਲੀਆ ਦੇ ਸਾਬਕਾ ਵਿਦਿਆਰਥੀ AJK MASS ਕਮਿਊਨੀਕੇਸ਼ਨ ਐਂਡ ਰਿਸਰਚ ਸੈਂਟਰ ਤੋਂ ਪੜ੍ਹਾਈ ਕਰ ਚੁੱਕੇ ਹਨ।
ਇਹ ਵੀ ਪੜ੍ਹੋ:
ਕੋਰੋਨਾ ਵਾਇਰਸ: ਇਸ ਸ਼ਖਸ ਨੇ ਬਣਵਾਇਆ ਸੋਨੇ ਦਾ ਮਾਸਕ, ਕੀਮਤ ਸੁਣ ਰਹਿ ਜਾਓਗੇ ਦੰਗ
ਜਾਮੀਆ ਮਿਲੀਆ ਦੇ MASS ਕਮਿਊਨੀਕੇਸ਼ਨ ਰਿਸਰਚ ਸੈਂਟਰ ਤੋਂ ਪੜ੍ਹਾਈ ਕਰਨ ਮਗਰੋਂ ਨਿਸ਼ਠਾ ਜੈਨ ਨੇ ਫ਼ਿਲਮ ਡਾਇਰੈਕਸ਼ਨ 'ਚ FTII ਪੁਣੇ ਤੋਂ ਮੁਹਾਰਤ ਹਾਸਲ ਕੀਤੀ। ਪ੍ਰੋਫੈਸ਼ਨਲ ਜ਼ਿੰਦਗੀ 'ਚ ਨਿਸ਼ਠਾ ਨੇ ਫਿਲਮੋਗ੍ਰਾਫੀ ਦੇ ਖੇਤਰ 'ਚ ਕਈ ਅਹਿਮ ਕੰਮ ਕੀਤੇ। ਉਨ੍ਹਾਂ ਦੇ ਕੰਮ ਦੀ ਸਰਾਹਨਾ 'ਚ ਨਿਸ਼ਠਾ ਜੈਨ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ 25 ਐਵਾਰਡ ਮਿਲ ਚੁੱਕੇ ਹਨ।
ਸ਼ੇਰਲੇ ਅਬ੍ਰਾਹਮ ਅਤੇ ਅਮਿਤ ਮਹਾਦੇਸੀਆ ਨੇ 2006 'ਚ MASS ਕਮਿਊਨੀਕੇਸ਼ਨ ਸੈਂਟਰ ਤੋਂ ਪੜ੍ਹਾਈ ਕਰਨ ਤੋਂ ਬਾਅਦ ਕਈ ਅੰਤਰ ਰਾਸ਼ਟਰੀ ਸੀਰੀਜ਼ ਦੇ ਪ੍ਰੋਜੈਕਟਾਂ 'ਤੇ ਕੰਮ ਕੀਤਾ। ਉਨ੍ਹਾਂ ਦੀ ਡੌਕੂਮੈਂਟਰੀ ਸਿਨੇਮਾ ਟ੍ਰੈਵਲਰਸ ਨੂੰ ਕਾਨ ਫ਼ਿਲਮ ਸਮਾਰੋਹ 'ਚ ਦਿਖਾਇਆ ਗਿਆ। ਕਾਨ ਤੋਂ ਇਲਾਵਾ ਟੋਰਾਂਟੋ, ਨਿਊਯਾਰਕ ਫ਼ਿਲਮ ਸਮਾਰੋਹ 'ਚ ਵੀ ਉਨ੍ਹਾਂ ਦੀ ਫ਼ਿਲਮ ਕਾਫੀ ਪ੍ਰਸ਼ੰਸਾ ਲੈ ਚੁੱਕੀ ਹੈ। ਫ਼ਿਲਮ ਨੂੰ ਭਾਰਤ 'ਚ ਪ੍ਰੈਜ਼ੀਡੈਂਟਸ ਗੋਲਡ ਮੈਡਲ ਸਮੇਤ 19 ਐਵਾਰਡ ਮਿਲ ਚੁੱਕੇ ਹਨ।
ਅਮਿਤ ਮਹਾਦੇਸੀਆ ਨੇ ਫੋਟੋਗ੍ਰਾਫੀ 'ਚ ਵੱਡਾ ਨਾਮਨਾ ਖੱਟਿਆ ਹੈ। ਉਨ੍ਹਾਂ ਦੇ ਨਾਈਟ ਸਕ੍ਰੀਨਿੰਗ ਆਫ਼ ਟ੍ਰੈਵਲਿੰਗ ਸਿਨੇਮਾ ਇਨ ਇੰਡੀਆ ਨਾਮਕ 12 ਫੋਟੋ ਦੀ ਸੀਰੀਜ਼ ਨੂੰ 2011 ਚ ਵਰਲਡ ਪ੍ਰੈਸ ਫੋਟੋ ਦਾ ਐਵਾਰਡ ਮਿਲ ਚੁੱਕਾ ਹੈ।
ਇਹ ਵੀ ਪੜ੍ਹੋ:ਯੂਪੀ 'ਚ ਅੱਠ ਪੁਲਿਸ ਮੁਲਾਜ਼ਮਾਂ ਦੇ ਕਾਤਲ ਦੀ ਮਾਂ ਨੇ ਕਿਹਾ 'ਐਨਕਾਊਂਟਰ ਚ ਮਾਰ ਦਿਉ' ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ 'ਚ ਚਾਰ ਅਫ਼ਸਰ ਦੋਸ਼ੀ ਕਰਾਰ ਪਾਕਿਸਤਾਨ 'ਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ ਪੀੜਤਾਂ ਤੋਂ ਵਧਿਆ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)