ਪੜਚੋਲ ਕਰੋ
Advertisement
ਯੂਪੀ 'ਚ ਅੱਠ ਪੁਲਿਸ ਮੁਲਾਜ਼ਮਾਂ ਦੇ ਕਾਤਲ ਦੀ ਮਾਂ ਨੇ ਕਿਹਾ 'ਐਨਕਾਊਂਟਰ ਚ ਮਾਰ ਦਿਉ'
ਵਿਕਾਸ ਦੁਬੇ ਦੀ ਭਾਲ 'ਚ ਪੂਰੇ ਸੂਬੇ 'ਚ STF ਸਮੇਤ ਯੂਪੀ ਪੁਲਿਸ ਦੀਆਂ ਕਰੀਬ 100 ਟੀਮਾਂ ਤਲਾਸ਼ੀ ਮੁਹਿੰਮ 'ਚ ਜੁੱਟੀਆਂ ਹਨ। ਪਰ ਅਜੇ ਤਕ ਇਸ ਬਦਮਾਸ਼ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਸ ਤੋਂ ਪਹਿਲਾਂ ਵਿਕਾਸ ਨੂੰ ਫੜਨ ਲਈ ਪੁਲਿਸ ਨੇ ਉਸ ਦੇ ਰਿਸ਼ਤੇਦਾਰਾਂ ਘਰ ਵੀ ਛਾਪੇਮਾਰੀ ਕੀਤੀ ਸੀ।
ਕਾਨਪੁਰ: ਕਾਨਪੁਰ 'ਚ ਅੱਠ ਪੁਲਿਸ ਮੁਲਾਜ਼ਮਾਂ ਦੀ ਜਾਨ ਲੈਣ ਵਾਲਾ ਹਿਸਟਰੀਸ਼ੀਟਰ ਵਿਕਾਸ ਦੁਬੇ ਅਤੇ ਉਸ ਦੇ ਸਾਥੀ ਅਜੇ ਤਕ ਫਰਾਰ ਹਨ। ਘਟਨਾ ਦੇ 24 ਘੰਟੇ ਬਾਅਦ ਵੀ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਉਸ ਨੂੰ ਫੜੇ ਜਾਣਲਈ STF ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਯੂਪੀ ਪੁਲਿਸ ਨੇ ਉਸ ਦਾ ਸੁਰਾਗ ਦੇਣ ਵਾਲੇ ਲਈ 50 ਹਜ਼ਾਰ ਰੁਪਏ ਇਨਾਮ ਦਾ ਐਲਾਨ ਕੀਤਾ ਹੈ।
ਰਿਪੋਰਟਾਂ ਮੁਤਾਬਕ ਵਿਕਾਸ ਦੁਬੇ ਦੀ ਭਾਲ 'ਚ ਪੂਰੇ ਸੂਬੇ 'ਚ STF ਸਮੇਤ ਯੂਪੀ ਪੁਲਿਸ ਦੀਆਂ ਕਰੀਬ 100 ਟੀਮਾਂ ਤਲਾਸ਼ੀ ਮੁਹਿੰਮ 'ਚ ਜੁੱਟੀਆਂ ਹਨ। ਪਰ ਅਜੇ ਤਕ ਇਸ ਬਦਮਾਸ਼ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਸ ਤੋਂ ਪਹਿਲਾਂ ਵਿਕਾਸ ਨੂੰ ਫੜਨ ਲਈ ਪੁਲਿਸ ਨੇ ਉਸ ਦੇ ਰਿਸ਼ਤੇਦਾਰਾਂ ਘਰ ਵੀ ਛਾਪੇਮਾਰੀ ਕੀਤੀ ਸੀ।
ਓਧਰ ਵਿਕਾਸ ਦੁਬੇ ਦੀ ਮਾਂ ਨੇ ਆਪਣੇ ਬੇਟੇ ਨੂੰ ਮਾਰ ਦੇਣ ਲਈ ਕਿਹਾ ਹੈ। ਵਿਕਾਸ ਦੀ ਮਾਂ ਨੇ ਕਿਹਾ ਉਨ੍ਹਾਂ ਦੇ ਬੇਟੇ ਨੇ ਬਹੁਤ ਬੁਰਾ ਕੀਤਾ ਹੈ ਜੇਕਰ ਉਹ ਸਰੰਡਰ ਕਰਦਾ ਹੈ ਤਾਂ ਠੀਕ ਹੈ ਨਹੀਂ ਤਾਂ ਪੁਲਿਸ ਉਸ ਦਾ ਐਨਕਾਊਂਟਰ ਕਰਕੇ ਮਾਰ ਦੇਵੇ।
ਮੁਕਾਬਲੇ 'ਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਕਿਹਾ ਸੀ ਇਨ੍ਹਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ। ਮੁੱਖ ਮੰਤਰੀ ਨੇ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ। ਇਹ ਵੀ ਪੜ੍ਹੋ: ਭਾਰਤ 'ਚ ਅੰਤਰਰਾਸ਼ਟਰੀ ਉਡਾਣਾਂ 'ਤੇ ਰੋਕ ਬਰਕਰਾਰ ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ 'ਚ ਚਾਰ ਅਫ਼ਸਰ ਦੋਸ਼ੀ ਕਰਾਰ ਪਾਕਿਸਤਾਨ 'ਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ ਪੀੜਤਾਂ ਤੋਂ ਵਧਿਆ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡलखनऊ: अच्छा होगा अगर वो खुद सरेंडर कर दे। धोखे से भागता रहा तो पुलिस उसे एनकाउंटर में मार देगी। मैं तो कहती हूं पकड़ लो और फिर एनकाउंटर कर दो। उसने बहुत बुरा किया है - सरला देवी, कानपुर एनकाउंटर के मुख्य दोषी विकास दुबे की माता जी pic.twitter.com/WDPPlAhGRv
— ANI_HindiNews (@AHindinews) July 3, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement