ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ! 15 ਸਾਲ ਦੀ ਕੁੜੀ ਨੂੰ ਪੈਟਰੋਲ ਸੜਕ 'ਤੇ ਲਾ ਦਿੱਤੀ ਅੱਗ; ਮੱਚ ਗਈ ਤਰਥੱਲੀ
Odisha Girl set on Fire: ਪੁਰੀ ਜ਼ਿਲ੍ਹੇ ਦੇ ਬੈਬਰ ਪਿੰਡ ਵਿੱਚ ਤਿੰਨ ਲੋਕਾਂ ਨੇ ਇੱਕ 15 ਸਾਲਾ ਕੁੜੀ ਨੂੰ ਪੈਟਰੋਲ ਪਾ ਕੇ ਜ਼ਿਉਂਦਾ ਸਾੜ ਦਿੱਤਾ। ਪੀੜਤਾ ਦੀ ਹਾਲਤ ਗੰਭੀਰ ਹੈ ਅਤੇ ਉਹ ਏਮਜ਼ ਭੁਵਨੇਸ਼ਵਰ ਵਿੱਚ ਦਾਖਲ ਹੈ।

Odisha Girl set on Fire: ਪੁਰੀ ਜ਼ਿਲ੍ਹੇ ਦੇ ਬਲੰਗਾ ਇਲਾਕੇ ਦੇ ਬੈਬਰ ਪਿੰਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਨੀਵਾਰ ਨੂੰ ਤਿੰਨ ਬਦਮਾਸ਼ਾਂ ਨੇ ਇੱਕ 15 ਸਾਲਾ ਲੜਕੀ 'ਤੇ ਪੈਟਰੋਲ ਪਾ ਕੇ ਸੜਕ 'ਤੇ ਅੱਗ ਲਗਾ ਦਿੱਤੀ। ਜਦੋਂ ਇਹ ਘਟਨਾ ਵਾਪਰੀ, ਉਦੋਂ ਉਹ ਆਪਣੇ ਇੱਕ ਦੋਸਤ ਦੇ ਘਰ ਜਾ ਰਹੀ ਸੀ। ਸਥਾਨਕ ਲੋਕਾਂ ਨੇ ਤੁਰੰਤ ਅੱਗ ਬੁਝਾ ਦਿੱਤੀ ਅਤੇ ਲੜਕੀ ਨੂੰ ਗੰਭੀਰ ਹਾਲਤ ਵਿੱਚ ਏਮਜ਼ ਭੁਵਨੇਸ਼ਵਰ ਲਿਜਾਇਆ ਗਿਆ। ਫਿਲਹਾਲ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਘਟਨਾ ਪੁਰੀ ਜ਼ਿਲ੍ਹੇ ਦੇ ਨਿਮਾਪੜਾ ਬਲਾਕ ਦੇ ਬਲੰਗਾ ਥਾਣਾ ਖੇਤਰ ਦੇ ਅਧੀਨ ਆਉਂਦੇ ਬੈਬਰ ਪਿੰਡ ਵਿੱਚ ਵਾਪਰੀ। ਲੜਕੀ ਆਪਣੇ ਦੋਸਤ ਨੂੰ ਮਿਲਣ ਲਈ ਘਰ ਤੋਂ ਜਾ ਰਹੀ ਸੀ ਤਾਂ ਰਸਤੇ ਵਿੱਚ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕਿਆ। ਉਨ੍ਹਾਂ ਨੇ ਉਸ 'ਤੇ ਪੈਟਰੋਲ ਛਿੜਕਿਆ ਅਤੇ ਅੱਗ ਲਗਾ ਦਿੱਤੀ ਅਤੇ ਮੌਕੇ ਤੋਂ ਭੱਜ ਗਏ। ਸਥਾਨਕ ਪਿੰਡ ਵਾਸੀਆਂ ਨੇ ਤੁਰੰਤ ਮਦਦ ਕੀਤੀ, ਅੱਗ ਬੁਝਾਈ ਅਤੇ ਪੀੜਤਾ ਨੂੰ ਹਸਪਤਾਲ ਪਹੁੰਚਾਇਆ। ਉਸਨੂੰ ਪਹਿਲਾਂ ਸਥਾਨਕ ਹਸਪਤਾਲ ਅਤੇ ਫਿਰ ਏਮਜ਼ ਭੁਵਨੇਸ਼ਵਰ ਰੈਫਰ ਕੀਤਾ ਗਿਆ।
ਪੁਰੀ ਦੇ ਜ਼ਿਲ੍ਹਾ ਕੁਲੈਕਟਰ ਚੰਚਲ ਰਾਣਾ ਨੇ ANI ਨੂੰ ਦੱਸਿਆ, "ਸਾਨੂੰ ਇਸ ਮੰਦਭਾਗੀ ਘਟਨਾ ਬਾਰੇ ਜਾਣਕਾਰੀ ਮਿਲੀ ਹੈ। ਪੀੜਤਾ ਨੂੰ ਸੜਨ ਕਰਕੇ ਗੰਭੀਰ ਸੱਟਾ ਲੱਗੀਆਂ ਹਨ। ਏਮਜ਼ ਵਿਖੇ ਸਦਮੇ ਅਤੇ ਐਮਰਜੈਂਸੀ ਲਈ ਪ੍ਰਬੰਧ ਕੀਤੇ ਗਏ ਹਨ।" ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਲਾਜ ਦਾ ਸਾਰਾ ਖਰਚਾ ਚੁੱਕੇਗਾ ਅਤੇ ਪੀੜਤ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਨਾਲ ਹੀ, ਪੁਲਿਸ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੀਨੀਅਰ ਅਧਿਕਾਰੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ।
ਓਡੀਸ਼ਾ ਦੀ ਉਪ ਮੁੱਖ ਮੰਤਰੀ ਪ੍ਰਵਾਤੀ ਪਰਿਡਾ ਨੇ ਟਵਿੱਟਰ 'ਤੇ ਲਿਖਿਆ, 'ਮੈਂ ਬਹੁਤ ਦੁਖੀ ਅਤੇ ਹੈਰਾਨ ਹਾਂ ਕਿ ਪੁਰੀ ਜ਼ਿਲ੍ਹੇ ਦੇ ਬਲੰਗਾ ਵਿੱਚ ਇੱਕ 15 ਸਾਲਾ ਲੜਕੀ 'ਤੇ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ। ਪੀੜਤਾ ਨੂੰ ਤੁਰੰਤ ਏਮਜ਼ ਭੁਵਨੇਸ਼ਵਰ ਲਿਜਾਇਆ ਗਿਆ। ਇਲਾਜ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ। ਸਰਕਾਰ ਇਲਾਜ ਦਾ ਖਰਚਾ ਚੁੱਕੇਗੀ ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।'
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















