ਪੜਚੋਲ ਕਰੋ

Agnipath Scheme: ਦੇਸ਼ਭਰ 'ਚ ਜਾਰੀ ਵਿਰੋਧ ਪ੍ਰਦਰਸ਼ਨ 'ਚ ਏਅਰਫੋਰਸ ਚੀਫ ਦਾ ਬਿਆਨ, ਕਿਹਾ- 24 ਜੂਨ ਤੋਂ ਭਰਤੀ ਪ੍ਰਕਿਰਿਆ ਹੋਵੇਗੀ ਸ਼ੁਰੂ

ਕੇਂਦਰ ਸਰਕਾਰ ਨੇ ਅਜੇ ਅਗਨੀਪਥ ਯੋਜਨਾ ਦੀ ਸ਼ੁਰੂਆਤ ਦੀ ਅਧਿਕਾਰਤ ਮਿਤੀ ਦਾ ਐਲਾਨ ਕਰਨਾ ਹੈ, ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਹਿਲੇ ਅਗਨੀਵੀਰਾਂ ਦੀ ਸਿਖਲਾਈ ਦਸੰਬਰ 2022 ਵਿੱਚ ਸ਼ੁਰੂ ਹੋਵੇਗੀ।

Agniveers Training:  ਅਗਨੀਪਥ ਯੋਜਨਾ ਖਿਲਾਫ ਦੇਸ਼ ਭਰ ਵਿੱਚ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਉੱਤਰ ਪ੍ਰਦੇਸ਼ ਤੋਂ ਲੈ ਕੇ ਦਿੱਲੀ, ਹਰਿਆਣਾ, ਬਿਹਾਰ, ਬੰਗਾਲ ਤੱਕ ਇਹ ਪ੍ਰਦਰਸ਼ਨ ਹਿੰਸਕ ਹੁੰਦੇ ਨਜ਼ਰ ਆ ਰਹੇ ਹਨ। ਇਸ  ਨਾਲ ਹੀ ਹਵਾਈ ਸੈਨਾ ਦੇ ਮੁਖੀ ਵੀਆਰ ਚੌਧਰੀ ਨੇ ਵੱਡਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਹਵਾਈ ਸੈਨਾ ਵਿੱਚ ਅਗਨੀਵੀਰਾਂ ਦੀ ਭਰਤੀ ਪ੍ਰਕਿਰਿਆ 24 ਜੂਨ ਤੋਂ ਸ਼ੁਰੂ ਹੋਵੇਗੀ।

Training of first Agniveers will begin in Dec 2022, active service to commence in middle of 2023: Army chief

Read @ANI Story | https://t.co/sv2md8N1eF#Agniveers #AgnipathRecruitmentScheme #AgnipathScheme #Agnipath pic.twitter.com/TzoaxdfHgd

— ANI Digital (@ani_digital) June 17, 2022

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ਼ੁੱਕਰਵਾਰ ਸਵੇਰੇ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਬਿਆਨ ਦਿੱਤਾ ਸੀ ਕਿ ਸਰਕਾਰ ਨੇ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ 'ਚ ਰੱਖ ਕੇ ਇਹ ਫੈਸਲਾ ਲਿਆ ਹੈ। ਅਗਨੀਪਥ ਸਕੀਮ ਨੌਜਵਾਨਾਂ ਦੇ ਹਿੱਤ ਵਿੱਚ ਹੈ ਅਤੇ ਇਸਦੀ ਭਰਤੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ, ''ਪਿਛਲੇ ਦੋ ਸਾਲਾਂ ਤੋਂ ਨੌਜਵਾਨਾਂ ਨੂੰ ਹਥਿਆਰਬੰਦ ਬਲਾਂ 'ਚ ਭਰਤੀ ਹੋਣ ਦਾ ਮੌਕਾ ਨਹੀਂ ਮਿਲਿਆ।

ਉਨ੍ਹਾਂ ਅੱਗੇ ਕਿਹਾ, ਇਸ ਤਰ੍ਹਾਂ ਸਰਕਾਰ ਨੇ ਉਪਰਲੀ ਉਮਰ ਸੀਮਾ 21 ਸਾਲ ਤੋਂ ਵਧਾ ਕੇ 23 ਸਾਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਨਵੀਂ ਯੋਜਨਾ ਨਾਲ ਜ਼ਿਆਦਾ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ।

ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਵਿਰੋਧ 'ਚ ਦੇਸ਼ ਦੇ ਕਈ ਹਿੱਸਿਆਂ 'ਚ ਲਗਾਤਾਰ ਤੀਜੇ ਦਿਨ ਵੀ ਜ਼ਬਰਦਸਤ ਪ੍ਰਦਰਸ਼ਨ ਹੋ ਰਹੇ ਹਨ। ਬਿਹਾਰ ਅਤੇ ਯੂਪੀ ਤੋਂ ਬਾਅਦ ਤੇਲੰਗਾਨਾ ਦੇ ਸਿਕੰਦਰਾਬਾਦ ਵਿੱਚ ਨੌਜਵਾਨਾਂ ਨੇ ਟਰੇਨ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਤੋਂ ਬਾਅਦ ਚਾਰ-ਪੰਜ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਦੂਜੇ ਪਾਸੇ ਅਲੀਗੜ੍ਹ 'ਚ ਯਮੁਨਾ ਐਕਸਪ੍ਰੈਸ ਵੇਅ 'ਤੇ ਪ੍ਰਦਰਸ਼ਨਕਾਰੀਆਂ ਨੇ ਕਬਜ਼ਾ ਕਰ ਲਿਆ ਹੈ। ਐਕਸਪ੍ਰੈਸ ਵੇਅ 'ਤੇ ਵਾਹਨ ਫਸੇ ਹੋਏ ਹਨ ਅਤੇ ਪੁਲਿਸ ਪ੍ਰਸ਼ਾਸਨ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਯੂਪੀ ਰੋਡਵੇਜ਼ ਦੀਆਂ ਬੱਸਾਂ ਦੀ ਭੰਨਤੋੜ ਕੀਤੀ, ਇੱਕ ਬੱਸ ਨੂੰ ਅੱਗ ਲਗਾ ਦਿੱਤੀ। ਉਥੇ ਹੀ ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਦੇ ਘਰ 'ਤੇ ਪਥਰਾਅ ਕੀਤਾ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

PRTC-ਪਨਬੱਸ ਕੱਚੇ ਕਾਮਿਆਂ ਦੇ ਸੰਘਰਸ਼ 'ਤੇ CM ਮਾਨ ਦੀ ਵੱਡੀ ਟਿੱਪਣੀ, ਕਿਹਾ- ਪਿਛਲੀਆਂ ਸਰਕਾਰਾਂ ਦੀ ਗ਼ਲਤੀ ਦਾ ਭੁਗਤ ਰਹੇ ਹਾਂ ਨਤੀਜੇ
PRTC-ਪਨਬੱਸ ਕੱਚੇ ਕਾਮਿਆਂ ਦੇ ਸੰਘਰਸ਼ 'ਤੇ CM ਮਾਨ ਦੀ ਵੱਡੀ ਟਿੱਪਣੀ, ਕਿਹਾ- ਪਿਛਲੀਆਂ ਸਰਕਾਰਾਂ ਦੀ ਗ਼ਲਤੀ ਦਾ ਭੁਗਤ ਰਹੇ ਹਾਂ ਨਤੀਜੇ
Punjab News: ਪੰਜਾਬ 'ਚ ਅੱਜ ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਖਬਰ; ਨਹੀਂ ਤਾਂ ਝੱਲਣੀ ਪਏਗੀ ਪਰੇਸ਼ਾਨੀ...
ਪੰਜਾਬ 'ਚ ਅੱਜ ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਖਬਰ; ਨਹੀਂ ਤਾਂ ਝੱਲਣੀ ਪਏਗੀ ਪਰੇਸ਼ਾਨੀ...
ਲੁਧਿਆਣਾ 'ਚ 4 ਇੰਸਪੈਕਟਰਾਂ ਅਤੇ 2 ਸਬ-ਇੰਸਪੈਕਟਰਾਂ ਦਾ ਤਬਾਦਲਾ; ਜਾਣੋ ਕਿੱਥੇ-ਕਿੱਥੇ ਦਿੱਤੀ ਗਈ ਜ਼ਿੰਮੇਵਾਰੀ
ਲੁਧਿਆਣਾ 'ਚ 4 ਇੰਸਪੈਕਟਰਾਂ ਅਤੇ 2 ਸਬ-ਇੰਸਪੈਕਟਰਾਂ ਦਾ ਤਬਾਦਲਾ; ਜਾਣੋ ਕਿੱਥੇ-ਕਿੱਥੇ ਦਿੱਤੀ ਗਈ ਜ਼ਿੰਮੇਵਾਰੀ
Punjab News: ਤੜਕ ਸਵੇਰੇ ਬੱਸ ਸਟੈਂਡ ਪਹੁੰਚੇ ਮੁੱਖ ਮੰਤਰੀ ਮਾਨ, ਤਸਵੀਰਾਂ ਵਾਇਰਲ
Punjab News: ਤੜਕ ਸਵੇਰੇ ਬੱਸ ਸਟੈਂਡ ਪਹੁੰਚੇ ਮੁੱਖ ਮੰਤਰੀ ਮਾਨ, ਤਸਵੀਰਾਂ ਵਾਇਰਲ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PRTC-ਪਨਬੱਸ ਕੱਚੇ ਕਾਮਿਆਂ ਦੇ ਸੰਘਰਸ਼ 'ਤੇ CM ਮਾਨ ਦੀ ਵੱਡੀ ਟਿੱਪਣੀ, ਕਿਹਾ- ਪਿਛਲੀਆਂ ਸਰਕਾਰਾਂ ਦੀ ਗ਼ਲਤੀ ਦਾ ਭੁਗਤ ਰਹੇ ਹਾਂ ਨਤੀਜੇ
PRTC-ਪਨਬੱਸ ਕੱਚੇ ਕਾਮਿਆਂ ਦੇ ਸੰਘਰਸ਼ 'ਤੇ CM ਮਾਨ ਦੀ ਵੱਡੀ ਟਿੱਪਣੀ, ਕਿਹਾ- ਪਿਛਲੀਆਂ ਸਰਕਾਰਾਂ ਦੀ ਗ਼ਲਤੀ ਦਾ ਭੁਗਤ ਰਹੇ ਹਾਂ ਨਤੀਜੇ
Punjab News: ਪੰਜਾਬ 'ਚ ਅੱਜ ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਖਬਰ; ਨਹੀਂ ਤਾਂ ਝੱਲਣੀ ਪਏਗੀ ਪਰੇਸ਼ਾਨੀ...
ਪੰਜਾਬ 'ਚ ਅੱਜ ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਖਬਰ; ਨਹੀਂ ਤਾਂ ਝੱਲਣੀ ਪਏਗੀ ਪਰੇਸ਼ਾਨੀ...
ਲੁਧਿਆਣਾ 'ਚ 4 ਇੰਸਪੈਕਟਰਾਂ ਅਤੇ 2 ਸਬ-ਇੰਸਪੈਕਟਰਾਂ ਦਾ ਤਬਾਦਲਾ; ਜਾਣੋ ਕਿੱਥੇ-ਕਿੱਥੇ ਦਿੱਤੀ ਗਈ ਜ਼ਿੰਮੇਵਾਰੀ
ਲੁਧਿਆਣਾ 'ਚ 4 ਇੰਸਪੈਕਟਰਾਂ ਅਤੇ 2 ਸਬ-ਇੰਸਪੈਕਟਰਾਂ ਦਾ ਤਬਾਦਲਾ; ਜਾਣੋ ਕਿੱਥੇ-ਕਿੱਥੇ ਦਿੱਤੀ ਗਈ ਜ਼ਿੰਮੇਵਾਰੀ
Punjab News: ਤੜਕ ਸਵੇਰੇ ਬੱਸ ਸਟੈਂਡ ਪਹੁੰਚੇ ਮੁੱਖ ਮੰਤਰੀ ਮਾਨ, ਤਸਵੀਰਾਂ ਵਾਇਰਲ
Punjab News: ਤੜਕ ਸਵੇਰੇ ਬੱਸ ਸਟੈਂਡ ਪਹੁੰਚੇ ਮੁੱਖ ਮੰਤਰੀ ਮਾਨ, ਤਸਵੀਰਾਂ ਵਾਇਰਲ
ਪੰਜਾਬੀਆਂ ਨੂੰ ਵੱਡਾ ਝਟਕਾ! ਘਰ-ਦੁਕਾਨ ਬਣਾਉਣਾ ਹੋਇਆ ਮਹਿੰਗਾ, 1 ਅਪਰੈਲ ਤੋਂ ਬਾਅਦ ਵਾਲਿਆਂ ਨੂੰ ਦੇਣੀ ਪਏਗੀ ਵੱਧੀ ਹੋਈ ਫੀਸ
ਪੰਜਾਬੀਆਂ ਨੂੰ ਵੱਡਾ ਝਟਕਾ! ਘਰ-ਦੁਕਾਨ ਬਣਾਉਣਾ ਹੋਇਆ ਮਹਿੰਗਾ, 1 ਅਪਰੈਲ ਤੋਂ ਬਾਅਦ ਵਾਲਿਆਂ ਨੂੰ ਦੇਣੀ ਪਏਗੀ ਵੱਧੀ ਹੋਈ ਫੀਸ
ਕਪਿਲ ਸ਼ਰਮਾ ਦੇ ਕੈਫੇ ‘ਤੇ ਫਾਇਰਿੰਗ ਕਰਨ ਵਾਲਾ ਮਾਸਟਰਮਾਈਂਡ ਗ੍ਰਿਫ਼ਤਾਰ, ਹੈਰਾਨ ਕਰਨ ਵਾਲੇ ਖੁਲਾਸੇ
ਕਪਿਲ ਸ਼ਰਮਾ ਦੇ ਕੈਫੇ ‘ਤੇ ਫਾਇਰਿੰਗ ਕਰਨ ਵਾਲਾ ਮਾਸਟਰਮਾਈਂਡ ਗ੍ਰਿਫ਼ਤਾਰ, ਹੈਰਾਨ ਕਰਨ ਵਾਲੇ ਖੁਲਾਸੇ
Punjab Weather Today: ਪੰਜਾਬ-ਚੰਡੀਗੜ੍ਹ 'ਚ ਵਧੀ ਸਰਦੀ...ਕੜਾਕੇ ਦੀ ਠੰਡ ਦਾ ਅਲਰਟ! ਤਿਆਰ ਰਹੋ ਟੁੱਟਣਗੇ ਰਿਕਾਰਡ, ਮੌਸਮ ਵਿਭਾਗ ਨੇ ਲੋਕਾਂ ਨੂੰ ਧਿਆਨ ਰੱਖਣ ਦੀ ਦਿੱਤੀ ਸਲਾਹ
Punjab Weather Today: ਪੰਜਾਬ-ਚੰਡੀਗੜ੍ਹ 'ਚ ਵਧੀ ਸਰਦੀ...ਕੜਾਕੇ ਦੀ ਠੰਡ ਦਾ ਅਲਰਟ! ਤਿਆਰ ਰਹੋ ਟੁੱਟਣਗੇ ਰਿਕਾਰਡ, ਮੌਸਮ ਵਿਭਾਗ ਨੇ ਲੋਕਾਂ ਨੂੰ ਧਿਆਨ ਰੱਖਣ ਦੀ ਦਿੱਤੀ ਸਲਾਹ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: 61 DSP ਦੇ ਤਬਾਦਲੇ, 15 ਅਧਿਕਾਰੀਆਂ ਨੂੰ ਤਰੱਕੀ- ਇੱਥੇ ਵੇਖੋ ਪੂਰੀ ਸੂਚੀ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: 61 DSP ਦੇ ਤਬਾਦਲੇ, 15 ਅਧਿਕਾਰੀਆਂ ਨੂੰ ਤਰੱਕੀ- ਇੱਥੇ ਵੇਖੋ ਪੂਰੀ ਸੂਚੀ
Embed widget