ਆਯੁਸ਼ਮਾਨ ਕਾਰਡ 'ਤੇ ਇਨ੍ਹਾਂ ਹਸਪਤਾਲਾਂ 'ਚ ਇਲਾਜ਼ ਹੋਇਆ ਬੰਦ! ਕਾਰਡ ਧਾਰਕਾਂ ਲਈ ਅਹਿਮ ਖ਼ਬਰ
NHA ਦੇ ਐਡੀਸ਼ਨਲ ਸੀ.ਈ.ਓ ਡਾ.ਬਸੰਤ ਗਰਗ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਇਸ ਮਾਮਲੇ ‘ਤੇ ਸੀ.ਈ.ਓ. ਨਾਲ ਗੱਲ ਕਰੋ ,ਫਿਰ ਉਸ ਨੇ ਕਿਹਾ, ਤੁਸੀਂ ਆਪਣਾ ਸਵਾਲ ਭਿਜਵਾ ਦਿਓ ਮੈਂ ਤੁਹਾਨੂੰ ਜਵਾਬ ਭਿਜਵਾ ਦੇਵਾਂਗਾ।
ਹਰਿਆਣਾ ਤੋਂ ਬਾਅਦ ਦੇਸ਼ ਦੇ ਹੋਰ ਰਾਜਾਂ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਆਯੁਸ਼ਮਾਨ ਕਾਰਡ ਧਾਰਕਾਂ ਨੂੰ ਇਲਾਜ ਤੋਂ ਵਾਂਝੇ ਹੋਣਾ ਪੈ ਸਕਦਾ ਹੈ ? ਇਹ ਸਵਾਲ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਸਾਰੇ ਆਯੁਸ਼ਮਾਨ ਕਾਰਡ ਧਾਰਕਾਂ ਦੇ ਮਨਾਂ ਵਿੱਚ ਘੁੰਮ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੇ ਪ੍ਰਾਈਵੇਟ ਹਸਪਤਾਲਾਂ ਨੇ ਸੋਮਵਾਰ ਤੋਂ ਹੀ ਆਯੁਸ਼ਮਾਨ ਕਾਰਡ ਧਾਰਕਾਂ ਨੂੰ ਮੁਫਤ ਇਲਾਜ ਦੇਣਾ ਬੰਦ ਕਰ ਦਿੱਤਾ ਹੈ।
ਹਰਿਆਣਾ ਸਟੇਟ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਸਰਕਾਰ ਨੂੰ ਕੁਝ ਦਿਨ ਪਹਿਲਾਂ ਹੀ ਬਕਾਇਆ ਰਕਮ ਨਾ ਮਿਲਣ ਬਾਰੇ ਚੇਤਾਵਨੀ ਦਿੱਤੀ ਸੀ, ਜਿਸ ਦਾ ਕੋਈ ਜਵਾਬ ਨਹੀਂ ਮਿਲਿਆ। ਮਜਬੂਰਨ ਇਲਾਜ ਬੰਦ ਕਰਨ ਦਾ ਫੈਸਲਾ ਲੈਣਾ ਪਿਆ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਕੀ ਯੂਪੀ, ਬਿਹਾਰ, ਰਾਜਸਥਾਨ ਸਮੇਤ ਦੇਸ਼ ਦੇ ਹੋਰ ਰਾਜਾਂ ਦੇ ਪ੍ਰਾਈਵੇਟ ਹਸਪਤਾਲਾਂ ‘ਚ ਆਯੁਸ਼ਮਾਨ ਕਾਰਡ ਧਾਰਕਾਂ ਦਾ ਮੁਫਤ ਇਲਾਜ ਵੀ ਬੰਦ ਹੋ ਜਾਵੇਗਾ ?
ਹਰਿਆਣਾ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਬੰਦ ਹੋਣ ਤੋਂ ਬਾਅਦ ਨੈਸ਼ਨਲ ਹੈਲਥ ਅਥਾਰਟੀ ਨਾਲ ਸੰਪਰਕ ਕੀਤਾ ਗਿਆ। NHA ਦੇ ਐਡੀਸ਼ਨਲ ਸੀ.ਈ.ਓ ਡਾ.ਬਸੰਤ ਗਰਗ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਇਸ ਮਾਮਲੇ ‘ਤੇ ਸੀ.ਈ.ਓ. ਨਾਲ ਗੱਲ ਕਰੋ ,ਫਿਰ ਉਸ ਨੇ ਕਿਹਾ, ਤੁਸੀਂ ਆਪਣਾ ਸਵਾਲ ਭਿਜਵਾ ਦਿਓ ਮੈਂ ਤੁਹਾਨੂੰ ਜਵਾਬ ਭਿਜਵਾ ਦੇਵਾਂਗਾ। ਆਯੂਸ਼ਮਾਨ ਕਾਰਡ ਧਾਰਕਾਂ ਨਾਲ ਜੁੜੀ ਜਾਣਕਾਰੀ ਐਡੀਸ਼ਨਲ ਸੀ.ਈ.ਓ. ਨੂੰ ਭੇਜੀ ਪਰ 24 ਘੰਟੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ ਅਤੇ ਨਾ ਹੀ ਕੋਈ ਅਧਿਕਾਰੀ ਫ਼ੋਨ ਚੁੱਕ ਰਿਹਾ ਹੈ।
ਆਯੁਸ਼ਮਾਨ ਕਾਰਡ ਧਾਰਕ ਜਾਣ ਤਾਂ ਕਿੱਥੇ ਜਾਣ
ਹਾਲਾਂਕਿ, ਬਿਹਾਰ ਆਈਐਮਏ ਦੇ ਪ੍ਰਧਾਨ ਡਾਕਟਰ ਏਐਨ ਰਾਏ ਨਾਲ ਗੱਲ ਕੀਤੀ, ਉਨ੍ਹਾਂ ਕਿਹਾ ਕਿ ਹੁਣ ਤੱਕ ਬਿਹਾਰ ਦੇ ਪ੍ਰਾਈਵੇਟ ਹਸਪਤਾਲਾਂ ਤੋਂ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ। ਮੈਨੂੰ ਜਾਣਕਾਰੀ ਨਹੀਂ ਹੈ ਕਿ ਹਰਿਆਣਾ ਵਿੱਚ ਆਯੂਸ਼ਮਾਨ ਕਾਰਡ ਧਾਰਕਾਂ ਦਾ ਇਲਾਜ ਬਕਾਇਆ ਨਾ ਦੇਣ ਕਾਰਨ ਕਿਵੇਂ ਬੰਦ ਕਰ ਦਿੱਤਾ ਗਿਆ ਹੈ ?’
ਦੱਸ ਦਈਏ ਕਿ ਆਯੁਸ਼ਮਾਨ ਕਾਰਡ ਧਾਰਕਾਂ ਦਾ ਪ੍ਰਾਈਵੇਟ ਹਸਪਤਾਲਾਂ ‘ਚ ਇਲਾਜ ਬੰਦ ਹੋਣ ਦੀਆਂ ਖਬਰਾਂ ਹਰਿਆਣਾ ਤੋਂ ਹੀ ਆ ਰਹੀਆਂ ਹਨ। ਯੂਪੀ ਆਈਐਮਏ ਨੇ ਇਹ ਵੀ ਕਿਹਾ ਕਿ ਅਜੇ ਤੱਕ ਪੂਰੇ ਉੱਤਰ ਪ੍ਰਦੇਸ਼ ਤੋਂ ਅਜਿਹੀ ਸ਼ਿਕਾਇਤ ਨਹੀਂ ਆਈ ਹੈ। ਜੇਕਰ ਇਸ ਕਿਸਮ ਦੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਅਸੀਂ ਲੋੜੀਂਦੇ ਕਦਮ ਚੁੱਕਾਂਗੇ। ਪਰ, ਫਿਲਹਾਲ ਯੂਪੀ ਵਿੱਚ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ।
ਹਰਿਆਣਾ ਦੀ ਤਰ੍ਹਾਂ ਹੋਰ ਰਾਜਾਂ ਵਿੱਚ ਵੀ ਬੰਦ ਹੋਵੇਗਾ ਇਲਾਜ ?
ਤੁਹਾਨੂੰ ਦੱਸ ਦੇਈਏ ਕਿ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਯੋਜਨਾ ਆਯੁਸ਼ਮਾਨ ਭਾਰਤ ਯੋਜਨਾ ਨੂੰ ਲੈ ਕੇ ਸਰਕਾਰੀ ਅਧਿਕਾਰੀ ਚੁੱਪ ਕਿਉਂ ਧਾਰੀ ਬੈਠੇ ਹਨ? ਆਖ਼ਰ ਹਰਿਆਣਾ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਬੰਦ ਹੋਣ ਤੋਂ ਬਾਅਦ ਵੀ ਐਨਐਚਏ ਦੇ ਅਧਿਕਾਰੀ ਜਵਾਬ ਕਿਉਂ ਨਹੀਂ ਦੇ ਰਹੇ ਹਨ? ਮੋਦੀ ਸਰਕਾਰ ਦੀ ਇਹ ਸਕੀਮ ਅਜਿਹੇ ਲੋਕਾਂ ਲਈ ਹੈ, ਜੋ ਆਪਣੇ ਪਰਿਵਾਰ ਦਾ ਪੇਟ ਤਾਂ ਭਰ ਸਕਦੇ ਹਨ ਪਰ ਜੇਕਰ ਉਨ੍ਹਾਂ ਦੇ ਪਰਿਵਾਰ ‘ਚ ਕੋਈ ਬੀਮਾਰ ਹੋ ਜਾਂਦਾ ਹੈ ਤਾਂ ਉਹ ਉਸ ਦਾ ਸਹੀ ਇਲਾਜ ਨਹੀਂ ਕਰਵਾ ਸਕਦੇ ਹਨ। ਆਰਥਿਕ ਤੌਰ ‘ਤੇ ਕਮਜ਼ੋਰ ਨਾਗਰਿਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਆਯੁਸ਼ਮਾਨ ਯੋਜਨਾ ਲਿਆਂਦੀ ਸੀ।