![ABP Premium](https://cdn.abplive.com/imagebank/Premium-ad-Icon.png)
Trending Video : ਦੋ ਬਜ਼ੁਰਗ ਬੱਚਿਆਂ ਵਾਂਗ ਲੜਦੇ ਦਿਖੇ, ਯੂਜ਼ਰਜ਼ ਨੂੰ ਯਾਦ ਆਏ ਬਚਪਨ ਦੇ ਦਿਨ
ਹਾਲ ਹੀ 'ਚ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਦੋ ਬਜ਼ੁਰਗਾਂ ਨੂੰ ਆਪਸ 'ਚ ਲੜਦੇ ਦੇਖ ਕੇ ਸਾਰਿਆਂ ਨੂੰ ਆਪਣਾ ਬਚਪਨ ਯਾਦ ਆ ਗਿਆ ਹੈ।
![Trending Video : ਦੋ ਬਜ਼ੁਰਗ ਬੱਚਿਆਂ ਵਾਂਗ ਲੜਦੇ ਦਿਖੇ, ਯੂਜ਼ਰਜ਼ ਨੂੰ ਯਾਦ ਆਏ ਬਚਪਨ ਦੇ ਦਿਨ Trending Video: Used to fight like two older children, users remember childhood days Trending Video : ਦੋ ਬਜ਼ੁਰਗ ਬੱਚਿਆਂ ਵਾਂਗ ਲੜਦੇ ਦਿਖੇ, ਯੂਜ਼ਰਜ਼ ਨੂੰ ਯਾਦ ਆਏ ਬਚਪਨ ਦੇ ਦਿਨ](https://feeds.abplive.com/onecms/images/uploaded-images/2021/12/26/73317be30c28ea12999eff5a16a3b0b7_original.webp?impolicy=abp_cdn&imwidth=1200&height=675)
Trending Video : ਸੋਸ਼ਲ ਮੀਡੀਆ 'ਤੇ ਸਾਨੂੰ ਅਕਸਰ ਅਜਿਹੀਆਂ ਦਿਲਚਸਪ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜੋ ਕਈ ਦਿਨਾਂ ਤਕ ਸਾਡਾ ਮਨੋਰੰਜਨ ਕਰਦੀਆਂ ਹਨ। ਇਸ ਤਰ੍ਹਾਂ ਦੀਆਂ ਵੀਡੀਓਜ਼ ਹਰ ਕਿਸੇ ਦੇ ਦਿਲ 'ਚ ਵੱਖਰੀ ਜਗ੍ਹਾ ਬਣਾਉਂਦੀਆਂ ਨਜ਼ਰ ਆ ਰਹੀਆਂ ਹਨ। ਕੁਝ ਅਜਿਹੀਆਂ ਵੀਡੀਓਜ਼ ਸਾਡੇ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ।
ਹਾਲ ਹੀ 'ਚ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਦੋ ਬਜ਼ੁਰਗਾਂ ਨੂੰ ਆਪਸ 'ਚ ਲੜਦੇ ਦੇਖ ਕੇ ਸਾਰਿਆਂ ਨੂੰ ਆਪਣਾ ਬਚਪਨ ਯਾਦ ਆ ਗਿਆ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਦੋ ਬਜ਼ੁਰਗ ਆਪਸ 'ਚ ਕੈਰਮ ਗੇਮ ਖੇਡਦੇ ਹੋਏ ਦਿਖਾਈ ਦੇ ਰਹੇ ਹਨ।
View this post on Instagram
ਇਸ 'ਚ ਖਾਸ ਗੱਲ ਇਹ ਹੈ ਕਿ ਗੇਮ ਦੌਰਾਨ ਇਕ ਵਿਅਕਤੀ ਗੁੱਸੇ 'ਚ ਆ ਕੇ ਪੂਰੀ ਗੇਮ ਖਰਾਬ ਕਰ ਦਿੰਦਾ ਹੈ ਤਾਂ ਉਸ ਦਾ ਦੂਜਾ ਸਾਥੀ ਉਸ 'ਤੇ ਜ਼ੋਰਦਾਰ ਮੁੱਕੇ ਮਾਰਨ ਲੱਗ ਪੈਂਦਾ ਹੈ। ਜਿਸ 'ਤੇ ਉਸ ਨੂੰ ਮਾਰਨ ਵਾਲਾ ਵਿਅਕਤੀ ਫੁੱਟ-ਫੁੱਟ ਕੇ ਰੋਣ ਲੱਗ ਜਾਂਦਾ ਹੈ। ਇਹ ਵੀਡੀਓ ਯੂਜ਼ਰਜ਼ ਨੂੰ ਉਨ੍ਹਾਂ ਦੇ ਬਚਪਨ ਦੇ ਦਿਨ ਦੇ ਰਹੀ ਹੈ। ਜਿਸ ਕਾਰਨ ਇਸ ਨੂੰ ਕਾਫੀ ਪਿਆਰ ਮਿਲ ਰਿਹਾ ਹੈ।
ਵੀਡੀਓ ਦੇ ਉੱਪਰ ਵਾਟਰਮਾਰਕ ਦੇ ਰੂਪ 'ਚ ਕੈਪਸ਼ਨ ਦਿੰਦੇ ਹੋਏ ਵੀਡੀਓ ਸ਼ੇਅਰ ਕਰਨ ਵਾਲੇ ਵਿਅਕਤੀ ਨੇ ਲਿਖਿਆ, 'ਇਸ ਲਈ ਕਿਹਾ ਜਾਂਦਾ ਹੈ, ਬੱਚੇ ਅਤੇ ਬੁੱਢੇ ਇੱਕੋ ਜਿਹੇ ਹੁੰਦੇ ਹਨ।' ਫਿਲਹਾਲ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ 5.5 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ਨੂੰ 4 ਲੱਖ 26 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ।
ਇਹ ਵੀ ਪੜ੍ਹੋ : Corona Vaccine for Children: ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਕਰੋੜਾਂ ਬੱਚਿਆਂ ਨੂੰ ਲੱਗੇਗੀ ਕੋਰੋਨਾ ਵੈਕਸੀਨ, DCGI ਨੇ ਦਿੱਤੀ ਮਨਜ਼ੂਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)