Pulwama Attack 2nd Anniversary: ਪੁਲਵਾਮਾ ਹਮਲੇ ਦੀ ਦੂਜੀ ਵਰ੍ਹੇਗੰਢ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ, 40 ਜਵਾਨ ਹੋਏ ਸੀ ਸ਼ਹੀਦ
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ 14 ਫਰਵਰੀ ਨੂੰ ਪੁਲਵਾਮਾ ਆਤਮਘਾਤੀ ਹਮਲੇ ਦੀ ਦੂਜੀ ਵਰ੍ਹੇਗੰਢ ਹੈ। ਸੀਆਰਪੀਐਫ ਦੇ ਲੇਠਪੋਰਾ ਕੈਂਪ ਵਿਖੇ ਸਥਿਤ ਯਾਦਗਾਰ ਸਮਾਰਕ 'ਤੇ ਅੱਤਵਾਦੀ ਹਮਲੇ ਵਿੱਚ ਸ਼ਹੀਦ 40 ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
ਨਵੀਂ ਦਿੱਲੀ: ਪੁਲਵਾਮਾ 'ਚ 14 ਫਰਵਰੀ 2019 ਨੂੰ ਹੋਏ ਹਮਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇੱਕ ਸਾਲ ਪਹਿਲਾਂ ਦੇ ਇਸ ਦਿਨ ਦਾ ਇਤਿਹਾਸ ਜੰਮੂ-ਕਸ਼ਮੀਰ (Jammu Kashmir) 'ਚ ਇੱਕ ਵੱਡੀ ਦੁਖਦਾਈ ਘਟਨਾ ਵਜੋਂ ਦਰਜ ਹੈ। ਅੱਜ 14 ਫਰਵਰੀ ਨੂੰ ਵੈਲੇਨਟਾਈਨ ਡੇਅ ਯਾਨੀ ਪਿਆਰ ਦਾ ਦਿਨ ਮਨਾਇਆ ਜਾਂਦਾ ਹੈ, ਪਰ ਦੋ ਸਾਲ ਪਹਿਲਾਂ ਅੱਤਵਾਦੀਆਂ ਨੇ ਆਪਣੇ ਅੱਤਵਾਦੀ ਇਰਾਦਿਆਂ ਨੂੰ ਪੂਰਾ ਕਰਨ ਲਈ ਇਸ ਦਿਨ ਨੂੰ ਚੁਣਿਆ। ਜਦੋਂ ਵੈਲੇਨਟਾਈਨ ਡੇਅ ਦੇਸ਼ ਦੇ ਸ਼ਹਿਰਾਂ 'ਚ ਮਨਾਇਆ ਜਾ ਰਿਹਾ ਸੀ, ਤਾਂ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਨੇ ਪੁਲਵਾਮਾ 'ਚ ਦੇਸ਼ ਦੇ ਸੁਰੱਖਿਆ ਬਲਾਂ 'ਤੇ ਭਿਆਨਕ ਹਮਲਾ ਕੀਤਾ ਸੀ।
ਦੱਸ ਦਈਏ ਕਿ ਦੋ ਸਾਲ ਪਹਿਲਾ 14 ਫਰਵਰੀ 2019 ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ (Pulwama Attack 2nd Anniversary) 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਨੇ ਸੀਆਰਪੀਐਫ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਨੂੰ ਇੱਕ ਵਿਸਫੋਟ ਨਾਲ ਭਰੇ ਵਾਹਨ ਨਾਲ ਟੱਕਰ ਮਾਰ ਦਿੱਤੀ ਸੀ। ਜਿਸ 'ਚ 40 ਸੈਨਿਕ ਸ਼ਹੀਦ ਅਤੇ ਕਈ ਗੰਭੀਰ ਜ਼ਖ਼ਮੀ ਹੋਏ ਸੀ।
ਇਸ ਦੇ ਨਾਲ ਹੀ ਦੇਸ਼ ‘ਚ ਵੱਖ-ਵੱਖ ਤਰੀਕਿਆਂ ਨਾਲ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin