(Source: ECI/ABP News/ABP Majha)
Tripura Election 2023: ਤ੍ਰਿਪੁਰਾ 'ਚ ਭਲਕੇ ਵੋਟਿੰਗ, CM ਮਾਣਿਕ ਸਾਹਾ, ਰਾਜੀਵ ਬੈਨਰਜੀ ਤੇ ਸੁਦੀਪ ਰਾਏ ਬਰਮਨ ਸਮੇਤ ਇਹ ਵੱਡੇ ਚਿਹਰੇ ਮੈਦਾਨ 'ਚ
Tripura Polls 2023: ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਇੱਕ ਵਾਰ ਫਿਰ ਭਲਕੇ ਹੋਣ ਵਾਲੀਆਂ ਚੋਣਾਂ ਵਿੱਚ ਵਿਧਾਨ ਸਭਾ ਕਸਬਾ ਬੋਰਦੋਵਾਲੀ ਤੋਂ ਚੋਣ ਮੈਦਾਨ ਵਿੱਚ ਉਤਰਨਗੇ।
Tripura Election 2023: ਤ੍ਰਿਪੁਰਾ ਦੀ 60 ਮੈਂਬਰੀ ਵਿਧਾਨ ਸਭਾ ਲਈ ਭਲਕੇ ਯਾਨੀ 16 ਫਰਵਰੀ ਨੂੰ ਵੋਟਿੰਗ ਹੋਣੀ ਹੈ। ਚੋਣ ਕਮਿਸ਼ਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਜ਼ੋਰਦਾਰ ਪ੍ਰਚਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਭਾਜਪਾ ਦੀ ਸੱਤਾ ਵਿੱਚ ਵਾਪਸੀ ਲਈ ਰੈਲੀਆਂ ਕੀਤੀਆਂ, ਕਿਉਂਕਿ ਸੂਬੇ ਵਿੱਚ ਕਾਂਗਰਸ ਦਾ ਵਾਮ ਦਲ ਨਾਲ ਗੱਠਜੋੜ ਹੈ। ਇਸ ਕਰਕੇ ਸੂਬਾ ਇਕਾਈ ਦੇ ਵੱਡੇ ਆਗੂਆਂ ਨੇ ਉਨ੍ਹਾਂ ਦੇ ਹੱਕ ਵਿੱਚ ਮਾਹੌਲ ਸਿਰਜ ਦਿੱਤਾ ਹੈ। ਇਸ ਦੇ ਨਾਲ ਹੀ ਸੀ.ਪੀ.ਆਈ.(ਐਮ) ਦੀ ਲੀਡਰਸ਼ਿਪ ਦੇ ਵੱਡੇ ਨੇਤਾਵਾਂ ਨੇ ਵੀ ਪ੍ਰਚਾਰ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ।
ਤ੍ਰਿਪੁਰਾ ਦੇ ਵੱਡੇ ਅਤੇ ਕੱਦਵਾਰ ਨੇਤਾ ਇਸ ਚੋਣ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸੂਬੇ ਦੇ ਚੋਣ ਨਤੀਜੇ 2 ਮਾਰਚ ਨੂੰ ਆਉਣਗੇ, ਜਿਸ ਵਿੱਚ ਇਨ੍ਹਾਂ ਆਗੂਆਂ ਦੀ ਕਿਸਮਤ ਦਾ ਤਾਲਾ ਖੁੱਲ੍ਹੇਗਾ।ਆਓ ਜਾਣਦੇ ਹਾਂ ਤ੍ਰਿਪੁਰਾ ਦੇ ਕਿਹੜੇ-ਕਿਹੜੇ ਵੱਡੇ ਨੇਤਾ ਚੋਣ ਮੈਦਾਨ 'ਚ ਹਨ।
ਮਾਣਿਕ ਸਾਹਾ
ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਇੱਕ ਵਾਰ ਫਿਰ ਤੋਂ ਕਸਬਾ ਬੋਰਦੋਵਾਲੀ ਵਿਧਾਨ ਸਭਾ ਤੋਂ ਚੋਣ ਮੈਦਾਨ ਵਿੱਚ ਹਨ। ਮਾਣਿਕ ਸਾਹਾ ਕਾਂਗਰਸ ਦੇ ਸਾਬਕਾ ਮੈਂਬਰ ਰਹਿ ਚੁੱਕੇ ਹਨ। ਰਾਜ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਦੇ ਅਸਤੀਫੇ ਤੋਂ ਬਾਅਦ ਸਾਹਾ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਬਿਪਲਬ ਦੇਬ ਦੇ ਅਸਤੀਫੇ ਤੋਂ ਬਾਅਦ ਮਾਣਿਕ ਸਾਹਾ ਨੇ ਉਪ ਚੋਣ ਲੜੀ ਅਤੇ ਜਿੱਤ ਦਰਜ ਕੀਤੀ।
ਰਾਜੀਵ ਭੱਟਾਚਾਰਿਆ
ਰਾਜੀਵ ਭੱਟਾਚਾਰਿਆ ਤ੍ਰਿਪੁਰਾ ਭਾਜਪਾ ਦੇ ਮੁਖੀ ਹਨ। ਭੱਟਾਚਾਰੀਆ ਬਨਮਾਲੀਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। 2018 ਦੀਆਂ ਚੋਣਾਂ ਵਿੱਚ ਇਸ ਸੀਟ ਤੋਂ ਭਾਜਪਾ ਦੇ ਬਿਪਲਬ ਕੁਮਾਰ ਦੇਬ ਨੇ ਜਿੱਤ ਦਰਜ ਕੀਤੀ ਸੀ। ਬਿਪਲਬ ਦੇਬ ਦੇ ਅਸਤੀਫੇ ਤੋਂ ਬਾਅਦ ਰਾਜੀਵ ਭੱਟਾਚਾਰਿਆ ਨੂੰ ਤ੍ਰਿਪੁਰਾ ਭਾਜਪਾ ਦਾ ਪਾਰਟੀ ਪ੍ਰਧਾਨ ਬਣਾਇਆ ਗਿਆ ਸੀ।
ਪ੍ਰਤਿਮਾ ਭੌਮਿਕ
ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਪ੍ਰਤਿਮਾ ਭੌਮਿਕ ਵੀ ਆਪਣੇ ਗ੍ਰਹਿ ਹਲਕੇ ਧਨਪੁਰ ਤੋਂ ਚੋਣ ਲੜ ਰਹੀ ਹੈ। ਪਾਰਟੀ ਨੇ ਉਨ੍ਹਾਂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਪ੍ਰਤਿਮਾ ਭੌਮਿਕ ਉੱਤਰ-ਪੂਰਬੀ ਰਾਜਾਂ ਤੋਂ ਕੇਂਦਰੀ ਮੰਤਰੀ ਬਣਨ ਵਾਲੀ ਦੂਜੀ ਨੇਤਾ ਹੈ। ਭੌਮਿਕ ਨੂੰ ਭਾਜਪਾ ਦਾ ਵਫ਼ਾਦਾਰ ਮੰਨਿਆ ਜਾਂਦਾ ਹੈ।
ਰਾਜੀਵ ਬੈਨਰਜੀ
ਰਾਜੀਵ ਬੈਨਰਜੀ ਤ੍ਰਿਪੁਰਾ ਤ੍ਰਿਣਮੂਲ ਕਾਂਗਰਸ ਦੇ ਪ੍ਰਧਾਨ ਹਨ। ਬੈਨਰਜੀ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ, ਪਰ ਚੋਣ ਹਾਰ ਗਏ ਅਤੇ ਇੱਕ ਵਾਰ ਫਿਰ ਟੀਐਮਸੀ ਵਿੱਚ ਸ਼ਾਮਲ ਹੋ ਗਏ। ਬੈਨਰਜੀ ਨੇ ਕਿਹਾ, "ਅਸੀਂ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਡੀ ਪਾਰਟੀ ਜੇਤੂ ਬਣੇਗੀ।"
ਸੁਦੀਪ ਰਾਏ ਬਰਮਨ
ਅਗਰਤਲਾ ਤੋਂ ਛੇ ਵਾਰ ਵਿਧਾਇਕ ਰਹਿ ਚੁੱਕੇ ਸੁਦੀਪ ਰਾਏ ਬਰਮਨ ਇਸ ਵਾਰ 16 ਫਰਵਰੀ ਨੂੰ ਚੋਣ ਮੈਦਾਨ ਵਿੱਚ ਇੱਕ ਵਾਰ ਫਿਰ ਤੋਂ ਕਿਸਮਤ ਅਜ਼ਮਾਉਣ ਜਾ ਰਹੇ ਹਨ। ਸੁਦੀਪ ਬਰਮਨ 2018 'ਚ ਭਾਜਪਾ 'ਚ ਸ਼ਾਮਲ ਹੋਏ ਸਨ, ਪਰ ਸੂਬੇ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਦੇਬ ਤੋਂ ਬਗਾਵਤ ਕਰਕੇ ਪਿਛਲੇ ਸਾਲ ਮੁੜ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਬਰਮਨ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਤੋਂ ਚੋਣ ਲੜ ਰਹੇ ਹਨ।
ਇਹ ਵੀ ਪੜ੍ਹੋ: Lakhbir Singh Sandhu: NIA ਨੇ ਅੱਤਵਾਦੀ ਲਖਬੀਰ ਸੰਧੂ ਨੂੰ ਫੜਨ ਲਈ 15 ਲੱਖ ਦਾ ਇਨਾਮ ਦੇਣ ਦਾ ਕੀਤਾ ਐਲਾਨ