TRP ਘੁਟਾਲਾ: ਗ੍ਰਿਫਤਾਰ ਮੁਲਜ਼ਮ ਦਾ ਦਾਅਵਾ- ਇਨ੍ਹਾਂ ਦੋ ਟੀਵੀ ਚੈਨਲਾਂ ਤੋਂ ਮਿਲੇ ਸਨ ਪੈਸੇ
ਮੁੰਬਈ ਪੁਲਿਸ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਜਿਹੜੇ ਟੀਵੀ ਚੈਨਲਾਂ ਤੋਂ ਗ੍ਰਿਫਤਾਰ ਮੁਲਜ਼ਮ ਨੂੰ ਪੈਸੇ ਮਿਲ ਰਹੇ ਸਨ ਉਨ੍ਹਾਂ 'ਚ ਰਿਪਬਲਿਕ ਟੀਵੀ ਤੇ ਨਿਊਜ਼ ਨੇਸ਼ਨ ਸ਼ਾਮਲ ਹਨ।
ਮੁੰਬਈ: ਕਥਿਤ ਫਰਜ਼ੀ ਟੀਆਰਪੀ ਘੁਟਾਲੇ 'ਚ ਗ੍ਰਿਫਤਾਰ ਕੀਤੇ ਗਏ ਇਕ ਮੁਲਜ਼ਮ ਨੇ ਦਾਅਵਾ ਕੀਤਾ ਕਿ ਉਸ ਨੂੰ ਕੁਝ ਘਰਾਂ ਨੂੰ ਦੇਣ ਲਈ ਦੋ ਟੀਵੀ ਚੈਨਲਾਂ ਤੋਂ ਪੈਸੇ ਮਿਲੇ ਸਨ। ਜਿੰਨ੍ਹਾਂ 'ਚ ਟੀਆਰਪੀ ਦਾ ਪਤਾ ਲਾਉਣ ਦੇ ਲਿਹਾਜ਼ ਨਾਲ ਬਾਰ-ਓ-ਮੀਟਰ ਲੱਗੇ ਸਨ। ਇਹ ਬਿਆਨ ਟੀਆਰਪੀ ਘੁਟਾਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਮੰਗਲਵਾਰ ਜਾਰੀ ਕੀਤਾ।
ਮੁੰਬਈ ਪੁਲਿਸ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਜਿਹੜੇ ਟੀਵੀ ਚੈਨਲਾਂ ਤੋਂ ਗ੍ਰਿਫਤਾਰ ਮੁਲਜ਼ਮ ਨੂੰ ਪੈਸੇ ਮਿਲ ਰਹੇ ਸਨ ਉਨ੍ਹਾਂ 'ਚ ਰਿਪਬਲਿਕ ਟੀਵੀ ਤੇ ਨਿਊਜ਼ ਨੇਸ਼ਨ ਸ਼ਾਮਲ ਹਨ। ਹਾਲਾਂਕਿ ਰਿਪਬਲਿਕ ਟੀਵੀ ਨੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਇਹ ਟੀਵੀ ਚੈਨਲ ਨੂੰ ਨਿਸ਼ਾਨਾ ਬਣਾਉਣ ਲਈ ਮੁੰਬਈ ਪੁਲਿਸ ਦੀ ਸਾਜ਼ਿਸ਼ ਦਾ ਹਿੱਸਾ ਹੈ।
ਪੁਲਿਸ ਨੇ ਬਿਆਨ 'ਚ ਕਿਹਾ ਕਿ ਠਾਣੇ ਦੇ ਨਿਵਾਸੀ ਮੁਲਜ਼ਮ ਨੇ ਐਤਵਾਰ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿਛ ਦੌਰਾਨ ਮੁਲਜ਼ਮ ਨੇ ਸਵੀਕਾਰ ਕੀਤਾ ਕਿ ਉਹ ਰਿਪਬਲਿਕ ਅਤੇ ਨਿਊਜ਼ ਨੇਸ਼ਨ ਚੈਨਲ ਤੋਂ ਪੈਸੇ ਲੈ ਰਿਹਾ ਸੀ।
ਫਰਾਂਸ 'ਚ ਅਧਿਆਪਕ ਦਾ ਸਿਰ ਕਲਮ ਕੀਤੇ ਜਾਣ ਮਗਰੋਂ ਵਧਿਆ ਅੱਤਵਾਦੀ ਹਮਲੇ ਦਾ ਖਤਰਾ
ਪੁਲਿਸ ਨੂੰ ਪੁੱਛਗਿਛ ਦੌਰਾਨ ਇਹ ਵੀ ਪਤਾ ਲੱਗਾ ਕਿ ਹੰਸਾ ਤੇ ਰਿਪਬਲਿਕ ਟੀਵੀ ਦਾ ਸੰਚਾਲਨ ਕਰਨ ਵਾਲੇ ਏਆਰਜੀ ਆਊਟਲਾਇਰ ਮੀਡੀਆ ਪ੍ਰਾਈਵੇਟ ਲਿਮਿਟਡ ਵਿਚਾਲੇ ਪੈਸਿਆਂ ਦਾ ਲਗਾਤਾਰ ਲੈਣ ਦੇਣ ਹੋਇਆ। ਹੰਸਾ ਰਿਸਰਚ ਗਰੁੱਪ ਪ੍ਰਾਈਵੇਟ ਲਿਮਿਟਡ ਹੀ ਬ੍ਰੌਡਕਾਸਟ ਔਡੀਅੰਸ ਰਿਸਰਚ ਕਾਊਂਸਲ ਦੇ ਬਾਰ-ਓ-ਮੀਟਰ ਲਾਉਣ ਤੇ ਉਨ੍ਹਾਂ ਦੀ ਦੇਖਭਾਲ ਲਈ ਜ਼ਿੰਮੇਵਾਰ ਹੈ।
ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ