ਹਰਿਆਣਾ ਦੇ ਨੂਹ 'ਚ ਸੋਭਾਯਾਤਰਾ ਦੌਰਾਨ ਹੰਗਾਮਾ, ਇਕ ਹੋਮਗਾਰਡ ਦੀ ਹੱਤਿਆ ,ਇੰਟਰਨੈੱਟ ਬੰਦ, ਧਾਰਾ 144 ਲਾਗੂ
Haryana News: ਹਰਿਆਣਾ ਦੇ ਨੂਹ (Haryana Nuh) ਵਿੱਚ ਦੋ ਗੁੱਟਾਂ ਵਿੱਚ ਝੜਪ ਹੋ ਗਈ। ਇਹ ਹੰਗਾਮਾ ਸੋਭਾਯਾਤਰਾ ਦੌਰਾਨ ਹੋਇਆ। ਭੀੜ ਨੇ ਪਥਰਾਅ ਕੀਤਾ ਅਤੇ ਗੋਲੀਬਾਰੀ ਕੀਤੀ। ਇਸ ਦੌਰਾਨ ਇਕ ਹੋਮਗਾਰਡ
#WATCH | Clashes erupt between two groups in Haryana's Nuh
— ANI (@ANI) July 31, 2023
Further details awaited pic.twitter.com/huZVBzjK4d
ਹੰਗਾਮੇ ਤੋਂ ਬਾਅਦ ਨੂਹ 'ਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ। ਹਾਲਾਂਕਿ ਜ਼ਿਆਦਾਤਰ ਥਾਵਾਂ 'ਤੇ ਅਜੇ ਵੀ ਇੰਟਰਨੈੱਟ ਚੱਲ ਰਿਹਾ ਹੈ। ਨੂਹ ਵਿੱਚ ਧਾਰਾ 144 ਲਗਾਈ ਗਈ ਹੈ। ਇੱਕ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸਪੀਕਰ ਰਾਹੀਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਲਗਾਤਾਰ ਨਿਰਦੇਸ਼ ਦਿੱਤੇ ਜਾ ਰਹੇ ਹਨ।
ਪੁਲਿਸ ਨੇ ਮਾਮਲਾ ਸ਼ਾਂਤ ਕਰਨ ਲਈ ਫਾਇਰਿੰਗ ਕੀਤੀ
ਗੁਰੂਗ੍ਰਾਮ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਨਰਲ ਸਕੱਤਰ ਯਸ਼ਵੰਤ ਸ਼ੇਖਾਵਤ ਦੇ ਅਨੁਸਾਰ ਜਿਵੇਂ ਹੀ ਯਾਤਰਾ ਸ਼ਿਵ ਮੰਦਰ ਨਲ ਹੁਦ ਪਹੁੰਚੀ ਤਾਂ ਸ਼ਰਾਰਤੀ ਅਨਸਰਾਂ ਨੇ ਯਾਤਰਾ 'ਤੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਅੱਗਜ਼ਨੀ ਵੀ ਸ਼ੁਰੂ ਕਰ ਦਿੱਤੀ ਅਤੇ ਕਈ ਵਾਹਨਾਂ ਦੀ ਭੰਨਤੋੜ ਵੀ ਕੀਤੀ। ਹੰਗਾਮੇ ਦੌਰਾਨ ਗੋਲੀਬਾਰੀ ਤੋਂ ਲੈ ਕੇ ਅੱਗਜ਼ਨੀ ਤੱਕ ਦੀਆਂ ਘਟਨਾਵਾਂ ਵਾਪਰੀਆਂ। ਕਈ ਸਰਕਾਰੀ ਵਾਹਨਾਂ ਦੀ ਵੀ ਭੰਨ-ਤੋੜ ਕੀਤੀ ਗਈ ਅਤੇ ਕੁਝ ਨਿੱਜੀ ਵਾਹਨਾਂ ਨੂੰ ਵੀ ਭੀੜ ਨੇ ਨਿਸ਼ਾਨਾ ਬਣਾਇਆ।