Armed Police Force Recruited: ਕੇਂਦਰੀ ਹਥਿਆਰਬੰਦ ਪੁਲਿਸ ਬਲਾਂ 'ਚ ਪੰਜ ਸਾਲਾਂ 'ਚ 2 ਲੱਖ ਨੌਜਵਾਨਾਂ ਦੀ ਹੋਈ ਭਰਤੀ, ਜਾਣੋ ਹੋਰ ਕਿੰਨੀਆਂ ਭਰਤੀਆਂ ਹੋਣੀਆਂ
ਸੀਮਾ ਸੁਰੱਖਿਆ ਬਲ (BSF) ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਵਰਗੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ 'ਚ ਪਿਛਲੇ ਪੰਜ ਸਾਲਾਂ ਵਿੱਚ ਲਗਭਗ ਦੋ ਲੱਖ ਲੋਕਾਂ ਦੀ ਭਰਤੀ ਕੀਤੀ ਗਈ।
Armed Police Force Recruited: ਸੀਮਾ ਸੁਰੱਖਿਆ ਬਲ (BSF) ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਵਰਗੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ 'ਚ ਪਿਛਲੇ ਪੰਜ ਸਾਲਾਂ ਵਿੱਚ ਲਗਭਗ ਦੋ ਲੱਖ ਲੋਕਾਂ ਦੀ ਭਰਤੀ ਕੀਤੀ ਗਈ। ਇਸ ਸਾਲ ਜੁਲਾਈ ਦੇ ਅੰਤ ਤੱਕ ਸੀਮਾ ਸੁਰੱਖਿਆ ਬਲ (BSF), ਕੇਂਦਰੀ ਰਿਜ਼ਰਵ ਪੁਲਸ ਬਲ (CRPF), ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF), ਇੰਡੋ ਤਿੱਬਤੀ ਬਾਰਡਰ ਪੁਲਸ (ITBP), ਸਸ਼ਤਰ ਸੀਮਾ ਬਲ (SSB) ਅਤੇ ਅਸਾਮ ਰਾਈਫਲਜ਼ (AR) ਵਿੱਚ ਅਜੇ ਵੀ 84,000 ਤੋਂ ਵੱਧ ਅਸਾਮੀਆਂ ਹਨ ਅਤੇ ਇਨ੍ਹਾਂ ਨੂੰ ਭਰਨ ਲਈ ਵੀ ਕਦਮ ਚੁੱਕੇ ਜਾ ਰਹੇ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ 2017 ਤੋਂ 2021 ਤੱਕ ਸਭ ਤੋਂ ਵੱਧ 1,13,208 ਨੌਜਵਾਨਾਂ ਨੂੰ CRPF ਵਿੱਚ ਭਰਤੀ ਕੀਤਾ ਗਿਆ ਹੈ। 29,243 ਨੌਜਵਾਨਾਂ ਨੂੰ ਐਸਐਸਬੀ ਵਿੱਚ ਅਤੇ 17,482 ਨੌਜਵਾਨਾਂ ਨੂੰ ਬੀਐਸਐਫ ਵਿੱਚ ਭਰਤੀ ਕੀਤਾ ਗਿਆ ਹੈ। ਪਿਛਲੇ ਪੰਜ ਸਾਲਾਂ ਵਿੱਚ ਸੀਆਈਐਸਐਫ ਵਿੱਚ 12,482, ਆਈਟੀਬੀਪੀ ਵਿੱਚ 5,965 ਅਤੇ ਅਸਾਮ ਰਾਈਫਲਜ਼ ਵਿੱਚ 5,938 ਨੌਜਵਾਨਾਂ ਦੀ ਭਰਤੀ ਕੀਤੀ ਗਈ ਹੈ।
ਕਿਹੜੀਆਂ ਨੀਮ ਫੌਜਾਂ ਵਿੱਚ ਕਿੰਨੀਆਂ ਭਰਤੀਆਂ ਹੋਈਆਂ
ਅੰਕੜਿਆਂ ਮੁਤਾਬਕ 2022 'ਚ ਵੀ ਜੁਲਾਈ ਤੱਕ 6 ਕੇਂਦਰੀ ਬਲਾਂ 'ਚ 10,377 ਨੌਜਵਾਨਾਂ ਦੀ ਭਰਤੀ ਕੀਤੀ ਗਈ ਸੀ। 6,509 ਨੌਜਵਾਨਾਂ ਨੂੰ ਸੀਆਰਪੀਐਫ (ਸੈਂਟਰਲ ਰਿਜ਼ਰਵ ਪੁਲਿਸ ਬਲ), 1,945 ਐਸਐਸਬੀ (ਸਰਵਿਸਿਜ਼ ਸਿਲੈਕਸ਼ਨ ਬੋਰਡ), 1,625 ਬੀਐਸਐਫ (ਬਾਰਡਰ ਸੁਰੱਖਿਆ ਬਲ), 229 ਅਸਾਮ ਰਾਈਫਲਜ਼ ਅਤੇ 69 ਸੀਆਈਐਸਐਫ (ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਵਿੱਚ ਭਰਤੀ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਅਕਤੂਬਰ ਨੂੰ ਇੱਕ ਭਰਤੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਤਹਿਤ ਅਗਲੇ 18 ਮਹੀਨਿਆਂ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਵਿੱਚ 10 ਲੱਖ ਜਵਾਨਾਂ ਦੀ ਭਰਤੀ ਕਰਨ ਦਾ ਟੀਚਾ ਰੱਖਿਆ ਗਿਆ ਹੈ।ਨਵੇਂ ਭਰਤੀ ਕੀਤੇ ਗਏ 75,000 ਤੋਂ ਵੱਧ ਲੋਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :