(Source: ECI/ABP News)
Modi Meeting: ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਅੱਜ, ਪੀਐਮ ਮੋਦੀ ਕਰ ਸਕਦੇ ਕਈ ਅਹਿਮ ਮੁੱਦਿਆਂ ਦੀ ਸਮੀਖਿਆ
19 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਇਹ ਬੈਠਕ ਬਹੁਤ ਮਹੱਤਵਪੂਰਨ ਹੈ। ਇਸ ਬੈਠਕ 'ਚ ਸੰਸਦ ਦੇ ਸੈਸ਼ਨ ਸਬੰਧੀ ਵਿਚਾਰ-ਵਟਾਂਦਰਾ ਵੀ ਸੰਭਵ ਹਨ।
![Modi Meeting: ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਅੱਜ, ਪੀਐਮ ਮੋਦੀ ਕਰ ਸਕਦੇ ਕਈ ਅਹਿਮ ਮੁੱਦਿਆਂ ਦੀ ਸਮੀਖਿਆ Union Cabinet meeting with narendra Modi today, PM Modi can review several important issues including corona situation Modi Meeting: ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਅੱਜ, ਪੀਐਮ ਮੋਦੀ ਕਰ ਸਕਦੇ ਕਈ ਅਹਿਮ ਮੁੱਦਿਆਂ ਦੀ ਸਮੀਖਿਆ](https://feeds.abplive.com/onecms/images/uploaded-images/2021/06/26/83c1382956d92e05bef03f51a4448374_original.png?impolicy=abp_cdn&imwidth=1200&height=675)
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਮੰਤਰੀਆਂ ਨਾਲ ਬੈਠਕ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਅੱਜ ਹੋਣ ਵਾਲੀ ਇਸ ਬੈਠਕ 'ਚ ਕੋਰੋਨਾ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ। ਪੀਐਮ ਮੋਦੀ ਇਸ ਬੈਠਕ 'ਚ ਦੇਸ਼ ਵਿੱਚ ਮੌਜੂਦਾ ਵੈਕਸੀਨੇਸ਼ਨ ਦੀ ਸਥਿਤੀ ਬਾਰੇ ਵੀ ਵਿਚਾਰ-ਵਟਾਂਦਰਾ ਕਰ ਸਕਦੇ ਹਨ। ਬੈਠਕ 'ਚ ਪ੍ਰਧਾਨ ਮੰਤਰੀ ਮੋਦੀ ਵੈਕਸੀਨੇਸ਼ਨ ਦੀ ਰਫ਼ਤਾਰ ਵਧਾਉਣ ਬਾਰੇ ਵੀ ਚਰਚਾ ਕਰ ਸਕਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਦੀ ਸੰਭਾਵਨਾ ਹੈ।
ਸੂਤਰਾਂ ਨੇ ਦੱਸਿਆ ਕਿ ਇਹ ਬੈਠਕ ਸਵੇਰੇ 11 ਵਜੇ ਤੋਂ ਡਿਜ਼ੀਟਲ ਤਰੀਕੇ ਨਾਲ ਹੋਵੇਗੀ। ਬੈਠਕ ਬਾਰੇ ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਕੁਝ ਮੰਤਰੀਆਂ ਦੇ ਕੰਮ ਦੀ ਸਮੀਖਿਆ ਕਰ ਸਕਦੇ ਹਨ। ਇਸ ਬੈਠਕ 'ਚ ਉਹ ਸੜਕ ਤੇ ਟਰਾਂਸਪੋਰਟ, ਸਿਵਲ ਐਵੀਏਸ਼ਨ, ਦੂਰਸੰਚਾਰ ਵਰਗੇ ਮੰਤਰਾਲਿਆਂ ਦੇ ਕੰਮਕਾਜ ਬਾਰੇ ਜਾਣਕਾਰੀ ਲੈ ਸਕਦੇ ਹਨ।
19 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਇਹ ਬੈਠਕ ਬਹੁਤ ਮਹੱਤਵਪੂਰਨ ਹੈ। ਇਸ ਬੈਠਕ 'ਚ ਸੰਸਦ ਦੇ ਸੈਸ਼ਨ ਸਬੰਧੀ ਵਿਚਾਰ-ਵਟਾਂਦਰਾ ਵੀ ਸੰਭਵ ਹਨ। ਪੀਐਮ ਮੋਦੀ ਆਪਣੇ ਮੰਤਰੀਆਂ ਨੂੰ ਵਿਰੋਧੀ ਧਿਰ ਨੂੰ ਘੇਰਨ ਲਈ ਚਾਲ ਵੀ ਦੱਸ ਸਕਦੇ ਹਨ।
ਦੱਸ ਦੇਈਏ ਕਿ ਕੋਰੋਨਾ ਕਾਰਨ ਦੇਸ਼ ਦੀ ਸਥਿਤੀ ਬਦਲੀ ਹੈ। ਅਜਿਹੀ ਸਥਿਤੀ 'ਚ ਸਰਕਾਰ ਲਈ ਚੁਣੌਤੀਆਂ ਵਧੀਆਂ ਹਨ। ਇਸ ਮੁਲਾਕਾਤ ਦੌਰਾਨ ਕੋਰੋਨਾ ਕਾਰਨ ਬਦਲੇ ਹਾਲਾਤਾਂ 'ਚ ਕੰਮ ਨੂੰ ਸੁਧਾਰਨ ਲਈ ਗੱਲਬਾਤ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਅੱਜ-ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਾਥੀਆਂ ਨਾਲ ਲਗਾਤਾਰ ਮਿਲ ਰਹੇ ਹਨ। ਪੀਐਮ ਮੋਦੀ ਇਨ੍ਹਾਂ ਮੁਲਾਕਾਤਾਂ 'ਚ ਵੱਖ-ਵੱਖ ਮੰਤਰੀਆਂ ਦੇ ਰਿਪੋਰਟ ਕਾਰਡਾਂ ਨੂੰ ਵੀ ਵੇਖ ਰਹੇ ਹਨ ਅਤੇ ਸਹਿਯੋਗੀਆਂ ਨਾਲ ਕਈ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਕਰ ਰਹੇ ਹਨ।
ਇਹ ਵੀ ਪੜ੍ਹੋ: Covid Vaccine: ਭਾਰਤ ਬਾਇਓਟੈਕ ਨੂੰ ਵੱਡਾ ਝਟਕਾ, ਬ੍ਰਾਜ਼ੀਲ ਨੇ ਸਸਪੈਂਡ ਕੀਤੀ ਕੋਵੈਕਸੀਨ ਡੀਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)