(Source: ECI/ABP News)
ਮਹਿੰਗਾਈ 'ਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਵੱਡਾ ਦਾਅਵਾ, ਚੌਲ਼ ਤੇ ਦਾਲ਼ ਮਹਿੰਗੀ ਨਹੀਂ ਹੋਣ ਦੇਵਾਂਗੇ
ਦਾਲਾਂ ਤੇ ਖ਼ੁਰਾਕੀ ਤੇਲਾਂ ਦੀਆਂ ਵਧਦੀਆਂ ਕੀਮਤਾਂ ਬਾਰੇ ਪਿਯੂਸ਼ ਗੋਇਲ ਨੇ ਕਿਹਾ ਕਿ ਜਦੋਂ ਵੀ ਕਦੇ ਦਾਲ਼ਾਂ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਰਾਜ ਕੇਂਦਰ ਤੋਂ ਦਾਲਾਂ ਖ਼ਰੀਦ ਸਕਦੇ ਹਨ।
![ਮਹਿੰਗਾਈ 'ਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਵੱਡਾ ਦਾਅਵਾ, ਚੌਲ਼ ਤੇ ਦਾਲ਼ ਮਹਿੰਗੀ ਨਹੀਂ ਹੋਣ ਦੇਵਾਂਗੇ Union minister Piyush Goel claims rice and dal will not go on higher price ਮਹਿੰਗਾਈ 'ਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਵੱਡਾ ਦਾਅਵਾ, ਚੌਲ਼ ਤੇ ਦਾਲ਼ ਮਹਿੰਗੀ ਨਹੀਂ ਹੋਣ ਦੇਵਾਂਗੇ](https://feeds.abplive.com/onecms/images/uploaded-images/2021/02/19/d4b8fe6fce567d9baceca7536da1989f_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੇਸ਼ ਵਿੱਚ ਨਿੱਤ ਵਧਦੀ ਜਾ ਰਹੀ ਮਹਿੰਗਾਈ ਬਾਰੇ ਕੇਂਦਰੀ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪਿਯੂਸ਼ ਗੋਇਲ ਨੇ ਸਫ਼ਾਈ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਇਸ ਨੂੰ ਕਿਸੇ ਤਰ੍ਹਾਂ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ।
ਮੰਤਰੀ ਨੇ ਕਿਹਾ ਕਿ ਇਹ ਗੱਲ ਸਹੀ ਹੈ ਕਿ ਕੌਮਾਂਤਰੀ ਪੱਧਰ ਉੱਤੇ ਤੇਲ ਕੀਮਤਾਂ ਵਿੱਚ ਵਾਧਾ ਹੋਇਆ ਹੈ ਪਰ ਭਾਰਤ ’ਚ ਇਹ ਵਾਧਾ ਬਹੁਤ ਜ਼ਿਆਦਾ ਨਹੀਂ। ਇਹ ਗੱਲ ਸਹੀ ਨਹੀਂ ਹੈ ਕਿ ਤੇਲ ਦੀਆਂ ਕੀਮਤਾਂ 25 ਫ਼ੀਸਦੀ ਵਧੀਆਂ ਹਨ। ਭਾਰਤ ਵਿੱਚ ਤੇਲ ਕੀਮਤਾਂ 5 ਤੋਂ 10% ਹੀ ਵਧੀਆਂ ਹਨ। ‘ਅਸੀਂ ਸਥਿਤੀ ਉੱਤੇ ਲਗਾਤਾਰ ਨਜ਼ਰ ਰੱਖੀ ਹੋਈ ਹੈ ਤੇ ਪੂਰਾ ਕੰਟਰੋਲ ਹੈ। ਬਫ਼ਰ ਸਟਾਕ ਰਾਹੀਂ ਕੀਮਤਾਂ ਨੂੰ ਕਾਬੂ ਹੇਠ ਰੱਖਿਆ ਜਾ ਰਿਹਾ ਹੈ।’
ਦਾਲਾਂ ਤੇ ਖ਼ੁਰਾਕੀ ਤੇਲਾਂ ਦੀਆਂ ਵਧਦੀਆਂ ਕੀਮਤਾਂ ਬਾਰੇ ਪਿਯੂਸ਼ ਗੋਇਲ ਨੇ ਕਿਹਾ ਕਿ ਜਦੋਂ ਵੀ ਕਦੇ ਦਾਲ਼ਾਂ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਰਾਜ ਕੇਂਦਰ ਤੋਂ ਦਾਲਾਂ ਖ਼ਰੀਦ ਸਕਦੇ ਹਨ। ਫ਼ੇਅਰ ਪ੍ਰਾਈਸ ਸ਼ਾਪ ਤੋਂ ਵੀ ਉਚਿਤ ਕੀਮਤਾਂ ਉੱਤੇ ਦਾਲਾਂ ਖ਼ਰੀਦੀਆਂ ਜਾ ਸਕਦੀਆਂ ਹਨ।
ਦੇਸ਼ ਵਿੱਚ ਚੌਲ਼ਾਂ ਤੇ ਦਾਲ਼ਾਂ ਦੀਆਂ ਕੀਮਤਾਂ ਸਥਿਰ ਰਹਿਣਗੀਆਂ। ਖ਼ੁਰਾਕ ਸੁਰੱਖਿਆ ਕਾਨੂੰਨ ਅਧੀਨ ਆਉਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਨਹੀਂ ਵਧਾਈਆਂ ਜਾਣਗੀਆਂ। ਕੈਬਨਿਟ ਲਗਾਤਾਰ ਐਮਐਸਪੀ ਵਧਾ ਰਹੀ ਹੈ। ਐਮਐਸਪੀ ਨੂੰ ਲੈ ਕੇ ਸਰਕਾਰ ਗੰਭੀਰ ਹੈ ਤੇ ਇਸ ਨੂੰ ਯਕੀਨੀ ਬਣਾ ਰਹੀ ਹੈ।
32 ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ‘ਇੱਕ ਦੇਸ਼ ਇੱਕ ਰਾਸ਼ਨ ਕਾਰਡ’ ਯੋਜਨਾ ਨਾਲ ਜੁੜ ਚੁੱਕੇ ਹਨ। ਹੁਣ ਤੱਕ ਕੁੱਲ 69 ਕਰੋੜ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਆਸਾਮ, ਪੱਛਮੀ ਬੰਗਾਲ ਤੇ ਦਿੱਲੀ ਜਿਹੇ ਕੁਝ ਸੂਬੇ ਹਨ, ਜਿੱਥੇ ਇਹ ਯੋਜਨਾ ਛੇਤੀ ਹੀ ਲਾਗੂ ਹੋ ਜਾਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)