ਪੜਚੋਲ ਕਰੋ
Advertisement
ਦਿੱਲੀ ਏਅਰਪੋਰਟ ਤੋਂ ਮਿਲੇ ਬੈਗ ‘ਚ ਨਹੀਂ ਦੀ ਆਰਡੀਐਕਸ, ਜਾਣਕਾਰੀ ਲਈ ਪੜ੍ਹੋ ਇਹ ਖ਼ਬਰ
ਦਿੱਲੀ ‘ਚ ਇੰਦਰਾ ਗਾਂਧੀ ਅੰਤਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਦੇਰ ਰਾਤ ਇੱਕ ਲਾਵਾਰਸ ਬੈਗ ਮਿਲਣ ਨਾਲ ਅਫਰਾ-ਤਫੜੀ ਮੱਚ ਗਈ ਸੀ। ਬਾਅਦ ‘ਚ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਯਾਤਰੀ ਨੇ ਕਿਹਾ ਕਿ ਉਹ ਬੈਗ ਉਸ ਦਾ ਹੈ ਜਿਸ ਨੂੰ ਉਹ ਟਰਮਿਨਲ ਤਿੰਨ ਦੇ ਬਾਹਰ ਭੁੱਲ੍ਹ ਗਿਆ ਸੀ।
ਨਵੀਂ ਦਿੱਲੀ: ਦਿੱਲੀ ‘ਚ ਇੰਦਰਾ ਗਾਂਧੀ ਅੰਤਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਦੇਰ ਰਾਤ ਇੱਕ ਲਾਵਾਰਸ ਬੈਗ ਮਿਲਣ ਨਾਲ ਅਫਰਾ-ਤਫੜੀ ਮੱਚ ਗਈ ਸੀ। ਬਾਅਦ ‘ਚ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਯਾਤਰੀ ਨੇ ਕਿਹਾ ਕਿ ਉਹ ਬੈਗ ਉਸ ਦਾ ਹੈ ਜਿਸ ਨੂੰ ਉਹ ਟਰਮਿਨਲ ਤਿੰਨ ਦੇ ਬਾਹਰ ਭੁੱਲ੍ਹ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੈਗ ‘ਚ ਇੱਕ ਲੈਪਟੌਪ, ਚਾਰਜਰ, ਕੁਝ ਖਿਡੌਣੇ, ਚਾਕਲੇਟਸ ਅਤੇ ਕਪੜੇ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਬੈਗ ‘ਚ ਆਰਡੀਐਕਸ ਨਹੀਂ ਸੀ। ਬੈਗ ਨੂੰ ਉਸ ਦੇ ਦਾਅਵੇਦਾਰ ਯਾਤਰੀ ਦੀ ਮੌਜੂਦਗੀ ‘ਚ ਹੀ ਖੋਲ੍ਹਿਆ ਗਿਆ। ਦੱਸ ਦਈਏ ਕਿ ਸ਼ੁਰੂਆਤ ‘ਚ ਬੈਗ ‘ਚ ਆਰਡੀਐਲਸ ਹੋਣ ਦੀ ਸ਼ਮਕਾ ਸੀ। ਜਿਸ ਨਾਲ ਹਵਾਈ ਅੱਡੇ ‘ਤੇ ਸੁਰੱਖਿਆ ਵਿਵਸਥਾ ‘ਚ ਖਲਬਲੀ ਮੱਚ ਗਈ। ਖੋਜੀ ਕੁੱਤਿਆਂ ਦੀ ਮਦਦ ਨਾਲ ਇਸ ਦੀ ਜਾਚ ਕੀਤੀ ਗਈ।
ਸੀਆਈਐਸਐਫ ਦੇ ਅਧਿਕਾਰੀ ਐਮ.ਏ. ਘਣਪਤੀ ਨੇ ਕਿਹਾ ਸੀ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਬੈਗ ‘ਚ ਵਿਸਫੋਟਕ ਸਾਮਗਰੀ ਹੈ। ਇਸ ਦੌਰਾਨ ਅਧਿਕਾਰੀਆਂ ਨੇ ਦਿੱਲੀ ਏਅਰਪੋਰਟ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਅਤੇ ਸਵੇਰੇ ਚਾਰ ਵਜੇ ਯਾਤਰਆਂਿ ਦੀ ਆਵਾਜਾਈ ਬਹਾਲ ਕੀਤੀ ਗਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਜਲੰਧਰ
Advertisement