ਆਖਰ ਚੋਰੀ ਦੇ ਮਾਲ ਦੀ ਵਾਪਸੀ! ਅਮਰੀਕਾ ਨੇ ਭਾਰਤ ਨੂੰ ਮੋੜੀਆਂ 40 ਲੱਖ ਡਾਲਰ ਦੀਆਂ 307 ਪ੍ਰਾਚੀਨ ਚੀਜ਼ਾਂ
ਮੈਨਹੱਟਨ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਨੇ ਭਾਰਤ ਨੂੰ ਕਰੀਬ 40 ਲੱਖ ਅਮਰੀਕੀ ਡਾਲਰ ਕੀਮਤ ਦੀਆਂ 307 ਪੁਰਾਤਨ ਵਸਤਾਂ ਮੋੜਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਸਤਾਂ ਦੀ ਕੀਮਤ ਕਰੀਬ 40 ਲੱਖ ਅਮਰੀਕੀ ਡਾਲਰ ਹੈ
ਨਵੀਂ ਦਿੱਲੀ: ਅਮਰੀਕਾ ਨੇ ਕਰੀਬ 15 ਸਾਲ ਦੀ ਜਾਂਚ ਤੋਂ ਬਾਅਦ 307 ਪ੍ਰਾਚੀਨ ਵਸਤਾਂ ਭਾਰਤ ਨੂੰ ਮੋੜੀਆਂ ਹਨ ਜਿਨ੍ਹਾਂ ਨੂੰ ਚੋਰੀ ਕਰਕੇ ਜਾਂ ਤਸਕਰੀ ਰਾਹੀਂ ਦੇਸ਼ ਤੋਂ ਬਾਹਰ ਲਿਜਾਇਆ ਗਿਆ ਸੀ। ਇਨ੍ਹਾਂ ਵਸਤਾਂ ਦੀ ਕੀਮਤ ਕਰੀਬ 40 ਲੱਖ ਅਮਰੀਕੀ ਡਾਲਰ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਸਤਾਂ ਕਲਾਕ੍ਰਿਤਾਂ ਦੇ ਬਦਨਾਮ ਵਪਾਰੀ ਸੁਭਾਸ਼ ਕਪੂਰ ਕੋਲੋਂ ਬਰਾਮਦ ਕੀਤੀਆਂ ਗਈਆਂ ਸਨ।
ਮੈਨਹੱਟਨ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਨੇ ਭਾਰਤ ਨੂੰ ਕਰੀਬ 40 ਲੱਖ ਅਮਰੀਕੀ ਡਾਲਰ ਕੀਮਤ ਦੀਆਂ 307 ਪੁਰਾਤਨ ਵਸਤਾਂ ਮੋੜਨ ਦਾ ਐਲਾਨ ਕੀਤਾ ਹੈ। ਬ੍ਰੈਗ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 235 ਵਸਤਾਂ ਨੂੰ ਮੈਨਹੱਟਨ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਵੱਲੋਂ ਕਪੂਰ ਖ਼ਿਲਾਫ਼ ਮਾਰੇ ਗਏ ਛਾਪਿਆਂ ਦੌਰਾਨ ਜ਼ਬਤ ਕੀਤਾ ਗਿਆ ਸੀ। ਕਪੂਰ ਅਫਗਾਨਿਸਤਾਨ, ਕੰਬੋਡੀਆ, ਭਾਰਤ, ਇੰਡੋਨੇਸ਼ੀਆ, ਮਿਆਂਮਾਰ, ਨੇਪਾਲ, ਪਾਕਿਸਤਾਨ, ਸ੍ਰੀਲੰਕਾ, ਥਾਈਲੈਂਡ ਤੇ ਹੋਰ ਦੇਸ਼ਾਂ ਤੋਂ ਵਸਤਾਂ ਦੀ ਤਸਕਰੀ ਕਰਨ ਵਿੱਚ ਮਦਦ ਕਰਦਾ ਹੈ।
ਮੈਨਹੱਟਨ ਜ਼ਿਲ੍ਹਾ ਅਟਾਰਨੀ ਦਫ਼ਤਰ ਮੁਤਾਬਕ, ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਵਿੱਚ ਇਕ ਸਮਾਰੋਹ ਦੌਰਾਨ ਇਹ ਪੁਰਾਤਨ ਵਸਤਾਂ ਭਾਰਤ ਨੂੰ ਸੌਂਪੀਆਂ ਗਈਆਂ। ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਤੇ ਅਮਰੀਕਾ ਗ੍ਰਹਿ ਵਿਭਾਗ ਦੇ ਇਨਵੈਸਟੀਗੇਸ਼ਨ ਐਕਟਿੰਗ ਡਿਪਟੀ ਸਪੈਸ਼ਲ ਏਜੰਟ-ਇੰਚਾਰਜ ਕ੍ਰਿਸਟੋਫਰ ਲੌ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਬ੍ਰੈਗ ਨੇ ਕਿਹਾ, ‘‘ਇਨ੍ਹਾਂ ਪੁਰਾਤਨ ਵਸਤਾਂ ਨੂੰ ਤਸਕਰਾਂ ਦੇ ਗਰੋਹਾਂ ਨੇ ਕਈ ਥਾਵਾਂ ਤੋਂ ਚੋਰੀ ਕੀਤਾ ਸੀ। ਇਨ੍ਹਾਂ ਗਰੋਹਾਂ ਦੇ ਸਰਗਨਾਵਾਂ ਨੇ ਵਸਤਾਂ ਦੀ ਸਭਿਆਚਾਰਕ ਤੇ ਇਤਿਹਾਸਕ ਮਹੱਤਤਾ ਪ੍ਰਤੀ ਕੋਈ ਸਨਮਾਨ ਨਹੀਂ ਦਿਖਾਇਆ।’’ ਉਨ੍ਹਾਂ ਕਿਹਾ, ‘‘ਸਾਨੂੰ ਭਾਰਤ ਦੇ ਲੋਕਾਂ ਨੂੰ ਇਹ ਸੈਂਕੜੇ ਵਸਤਾਂ ਮੋੜਨ ’ਤੇ ਮਾਣ ਹੈ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਵੀ ਅਮਰੀਕਾ ਨੇ 157 ਪੁਰਾਤਨ ਵਸਤਾਂ ਮੋੜੀਆਂ ਸਨ।
ਇਹ ਵੀ ਪੜ੍ਹੋ: ਖੁਸ਼ਖਬਰੀ! ਕੈਨੇਡਾ 'ਚ ਮਿਲੇਗੀ ਲੱਖਾਂ ਲੋਕਾਂ ਨੂੰ ਪੀਆਰ, ਭਾਰਤੀਆਂ ਨੂੰ ਮਿਲੇਗਾ ਵੱਡਾ ਫਾਇਦਾ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।