Cough Syrup Case: ਨੋਇਡਾ ਦੀ ਦਵਾ ਕੰਪਨੀ ਦੇ 3 ਅਧਿਕਾਰੀ ਗ੍ਰਿਫਤਾਰ, ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਨਾਲ 18 ਬੱਚਿਆਂ ਦੀ ਮੌਤ ਦਾ ਮਾਮਲਾ
Uzbekistan Cough Syrup Deaths Case: ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਨਾਲ ਮੌਤ ਦੇ ਮਾਮਲੇ 'ਚ ਪੁਲਿਸ ਨੇ ਗਾਜ਼ੀਆਬਾਦ ਦੇ ਡਰੱਗ ਇੰਸਪੈਕਟਰ ਆਸ਼ੀਸ਼ ਦੀ ਸ਼ਿਕਾਇਤ ਤੋਂ ਬਾਅਦ ਨੋਇਡਾ ਦੀ ਦਵਾਈ ਕੰਪਨੀ ਦੇ 3 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।
Uzbekistan Cough Syrup Deaths Case: ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਨਾਲ ਹੋਈ ਮੌਤ ਦੇ ਮਾਮਲੇ 'ਚ ਪੁਲਿਸ ਨੇ ਨੋਇਡਾ ਸਥਿਤ ਫਾਰਮਾਸਿਊਟੀਕਲ ਕੰਪਨੀ ਦੇ 3 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦਸੰਬਰ ਮਹੀਨੇ ਵਿੱਚ ਉਜ਼ਬੇਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਦੇਸ਼ ਵਿੱਚ 18 ਬੱਚਿਆਂ ਦੀ ਮੌਤ ਭਾਰਤੀ ਖੰਘ ਦੀ ਦਵਾਈ ਕਾਰਨ ਹੋਈ ਹੈ।
ਇਨ੍ਹਾਂ ਤਿੰਨਾਂ ਦੀ ਗ੍ਰਿਫ਼ਤਾਰੀ ਵੀਰਵਾਰ (2 ਮਾਰਚ) ਨੂੰ ਦਰਜ ਐਫਆਈਆਰ ਤੋਂ ਬਾਅਦ ਹੋਈ ਹੈ। ਇਹ ਸ਼ਿਕਾਇਤ ਭਾਰਤ ਦੇ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਦੇ ਡਰੱਗ ਇੰਸਪੈਕਟਰ ਨੇ ਕੀਤੀ ਹੈ। ਇਸ ਵਿੱਚ ਭਾਰਤੀ ਕੰਪਨੀ ਮੈਰੀਅਨ ਬਾਇਓਟੈੱਕ ਦੇ ਦੋ ਡਾਇਰੈਕਟਰਾਂ ਸਮੇਤ ਪੰਜ ਲੋਕਾਂ ਦੇ ਨਾਂ ਸ਼ਾਮਲ ਸਨ।
ਲਾਇਸੈਂਸ ਕਿਉਂ ਮੁਅੱਤਲ ਕੀਤਾ ਗਿਆ ਸੀ?
ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਦੀ ਕਥਿਤ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਐਸਡੀਏ) ਵਿਭਾਗ ਨੇ ਸੈਕਟਰ-67 ਸਥਿਤ ਫਾਰਮਾਸਿਊਟੀਕਲ ਫਰਮ ਮੈਰੀਅਨ ਬਾਇਓਟੈਕ ਪ੍ਰਾਈਵੇਟ ਲਿਮਟਿਡ ਦਾ ਡਰੱਗ ਨਿਰਮਾਣ ਲਾਇਸੈਂਸ ਮੁਅੱਤਲ ਕਰ ਦਿੱਤਾ ਸੀ। ਡਰੱਗ ਰਿਕਾਰਡ ਮੇਨਟੇਨੈਂਸ ਤੋਂ ਇਲਾਵਾ ਕੱਚੇ ਮਾਲ ਦੀ ਖਰੀਦ ਬਾਰੇ ਸਮੇਂ ਸਿਰ ਜਾਣਕਾਰੀ ਨਾ ਦੇਣ ਕਾਰਨ ਕੰਪਨੀ ਦਾ ਡਰੱਗ ਉਤਪਾਦਨ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ :Cough Syrup Case: ਨੋਇਡਾ ਦੀ ਦਵਾ ਕੰਪਨੀ ਦੇ 3 ਅਧਿਕਾਰੀ ਗ੍ਰਿਫਤਾਰ, ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਨਾਲ 18 ਬੱਚਿਆਂ ਦੀ ਮੌਤ ਦਾ ਮਾਮਲਾ
ਕੀ ਕਿਹਾ ਪੁਲਿਸ ਨੇ ?
ਪੁਲਿਸ ਕਮਿਸ਼ਨਰ ਦਫ਼ਤਰ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਡਰੱਗ ਇੰਸਪੈਕਟਰ ਆਸ਼ੀਸ਼ ਨੇ ਬੀਤੀ ਰਾਤ ਪੁਲਿਸ ਸਟੇਸ਼ਨ ਫੇਜ਼-3 ਵਿੱਚ ਰਿਪੋਰਟ ਦਰਜ ਕਰਵਾਈ। ਉਹਨਾਂ ਦੋਸ਼ ਲਾਇਆ ਹੈ ਕਿ ਸੈਕਟਰ 67 ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਵਿਚ ਬਣਿਆ ਖੰਘ ਦਾ ਸਿਰਪ ਮਾਪਦੰਡਾਂ 'ਤੇ ਖਰਾ ਨਹੀਂ ਉਤਰਦਾ। ਦਫ਼ਤਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੰਪਨੀ ਦੀ ਡਾਇਰੈਕਟਰ ਜਯਾ ਜੈਨ, ਸਚਿਨ ਜੈਨ, ਆਪ੍ਰੇਸ਼ਨ ਹੈੱਡ ਤੁਹਿਨ ਭੱਟਾਚਾਰੀਆ, ਮੈਨੂਫੈਕਚਰਿੰਗ ਕੈਮਿਸਟ ਅਤੁਲ ਰਾਵਲ ਅਤੇ ਮੂਲ ਸਿੰਘ ਆਦਿ ਖ਼ਿਲਾਫ਼ ਧਾਰਾ 274, 275, 276, ਡਰੱਗਜ਼ ਐਂਡ ਕਾਸਮੈਟਿਕਸ ਐਕਟ 17,17ਏ, 17 ਤਹਿਤ ਪਰਚਾ ਦਰਜ ਕੀਤਾ ਹੈ। -ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਦਫਤਰ ਨਾਲ ਜੁੜੇ ਇਕ ਅਧਿਕਾਰੀ ਮੁਤਾਬਕ ਪੁਲਿਸ ਨੇ ਤੁਹਿਨ ਭੱਟਾਚਾਰੀਆ, ਅਤੁਲ ਰਾਵਤ ਅਤੇ ਮੂਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਦੱਸਿਆ ਕਿ ਕੰਪਨੀ ਦਾ ਮਾਲਕ, ਮਾਲਕਣ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।