Vadodara Police: ਸ਼ਰਾਬੀਓ ਸਾਵਧਾਨ ! ਕਬਾੜੀਏ ਤੋਂ ਬੋਤਲ ਖ਼ਰੀਦ ਕੇ ਸਸਤੀ ਵਿਸਕੀ ਨਾਲ ਮਿਲਾਇਆ ਜਾਂਦੇ ‘ਚਾਹ ਦਾ ਪਾਣੀ’, ਮਹਿੰਗੇ ਭਾਅ ਵੇਚ ਕੇ ਆਪ ਲੈਂਦੇ ਨੇ ‘ਨਜ਼ਾਰੇ’
Vadodara Police Liquor Racket: ਭਾਵੇਂ ਗੁਜਰਾਤ ਇੱਕ ਡ੍ਰਾਈ ਰਾਜ ਹੈ, ਪਰ ਵਡੋਦਰਾ ਸ਼ਹਿਰ ਵਿੱਚ ਨਕਲੀ ਸ਼ਰਾਬ ਵੇਚਣ ਵਾਲੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਸਸਤੀ ਸ਼ਰਾਬ ਵਿੱਚ ਚਾਹ ਮਿਲਾ ਕੇ ਵੇਚ ਰਹੇ ਸਨ।
fake liquor: ਗੁਜਰਾਤ ਦੇ ਇੱਕ ਸ਼ਹਿਰ ਵਿੱਚ ਪੁਲਿਸ ਨੇ ਨਕਲੀ ਸ਼ਰਾਬ ਵੇਚਣ ਵਾਲੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਉਹ ਸਸਤੀ ਸ਼ਰਾਬ ਨੂੰ ਮਹਿੰਗੇ ਆਯਾਤ ਬ੍ਰਾਂਡ ਦੀ ਵਿਸਕੀ ਦੇ ਰੂਪ ਵਿੱਚ ਵੇਚ ਰਹੇ ਸਨ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਇਸ ਨੂੰ ਅਸਲੀ ਰੰਗ ਦੇਣ ਲਈ ਇਸ ਵਿੱਚ ਉਬਲਿਆ ਚਾਹ ਪਾਣੀ ਮਿਲਾ ਦਿੰਦੇ ਸਨ। ਜਿਸ ਨਕਲੀ ਸ਼ਰਾਬ ਨੂੰ ਲੋਕ ਵਿਦੇਸ਼ੀ ਸਮਝ ਕੇ ਪੀ ਰਹੇ ਸਨ, ਉਹ ਅਸਲ ਵਿੱਚ ਸਸਤੀ ਸ਼ਰਾਬ ਵਿੱਚ ਰਲਵੀਂ ਚਾਹ ਸੀ। ਇਹ ਖੁਲਾਸਾ ਵਡੋਦਰਾ ਦੀ ਸਯਾਜੀਗੰਜ ਪੁਲਿਸ ਨੇ ਕੀਤਾ। ਪੁਲਿਸ ਨੇ ਕਲਿਆਣ ਨਗਰ ਇਲਾਕੇ ਵਿੱਚ ਇੱਕ ਘਰ ਵਿੱਚ ਛਾਪਾ ਮਾਰ ਕੇ ਨਕਲੀ ਸ਼ਰਾਬ ਵੇਚਣ ਵਾਲੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਧੋਖਾਧੜੀ ਵਿੱਚ ਪੂਰਾ ਪਰਿਵਾਰ ਸ਼ਾਮਲ ਸੀ। ਕੁਝ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਫਰਾਰ ਹਨ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਨਕਲੀ ਸ਼ਰਾਬ ਦਾ ਕਾਰੋਬਾਰ ਪਰਿਵਾਰਕ ਕਾਰੋਬਾਰ ਵਜੋਂ ਵੱਧ ਰਿਹਾ ਸੀ ਅਤੇ ਇਸ ਵਿੱਚ ਸ਼ਾਮਲ ਇੱਕ ਔਰਤ ਸਮੇਤ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੀ ਪਛਾਣ ਸਈਦ ਸ਼ੇਖ, ਸ਼ਕੀਲ ਅਤੇ ਰੁਖਸਾਰ ਵਜੋਂ ਹੋਈ ਹੈ। ਰੁਖਸਰਸ ਸਈਦ ਦੀ ਨੂੰਹ ਹੈ ਜਿਸ ਦਾ ਵਿਆਹ ਸਈਦ ਦੇ ਪੁੱਤਰ ਸਾਜਿਦ ਨਾਲ ਹੋਇਆ ਹੈ ਜੋ ਆਪਣੇ ਭਰਾ ਸੋਹਿਲ ਨਾਲ ਫਰਾਰ ਹੈ। ਸ਼ਕੀਲ ਨੂੰ ਵੀ ਸਈਦ ਦਾ ਪੁੱਤਰ ਦੱਸਿਆ ਜਾਂਦਾ ਹੈ। ਹੁਣ ਤੱਕ ਜ਼ਬਤ ਕੀਤੀ ਗਈ ਸ਼ਰਾਬ ਦੀ ਕੀਮਤ 17,734 ਰੁਪਏ ਹੈ। ਇਨ੍ਹਾਂ ਸਾਰੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਪੁੱਛਗਿੱਛ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਇੱਕ ਸ਼ਰਾਬ ਦੀ ਬੋਤਲ ਤੋਂ ਮਹਿੰਗੀ ਵਿਸਕੀ ਦੀਆਂ ਤਿੰਨ ਬੋਤਲਾਂ ਬਣਾਉਂਦੇ ਸੀ
ਇਹ ਮੁਲਜ਼ਮ ਚਾਹ ਨੂੰ ਪਾਣੀ ਵਿੱਚ ਉਬਾਲ ਕੇ ਸਸਤੀ ਸ਼ਰਾਬ ਵਿੱਚ ਮਿਲਾ ਦਿੰਦੇ ਸਨ। ਸਾਜੀਗੰਜ ਥਾਣੇ ਦੇ ਇੰਸਪੈਕਟਰ ਆਰਜੀ ਜਡੇਜਾ ਨੇ ਦੱਸਿਆ ਕਿ ਇਕ ਸਸਤੀ ਸ਼ਰਾਬ ਦੀ ਬੋਤਲ ਤੋਂ ਤਿੰਨ ਮਹਿੰਗੀਆਂ ਵਿਸਕੀ ਬਣੀਆਂ ਸਨ। ਉਸ ਨੇ ਦੱਸਿਆ, ''ਇਸ ਨੂੰ ਵਿਸਕੀ ਵਰਗਾ ਬਣਾਉਣ ਲਈ ਉਬਲੇ ਹੋਏ ਚਾਹ ਪਾਣੀ 'ਚ ਮਿਲਾਇਆ ਜਾਂਦਾ ਸੀ।'' ਛਾਪੇਮਾਰੀ ਦੌਰਾਨ ਪੁਲਸ ਨੂੰ ਘਰ 'ਚੋਂ ਸਸਤੀ ਵਿਸਕੀ, ਵਿਦੇਸ਼ੀ ਬ੍ਰਾਂਡ ਦੀ ਵਿਸਕੀ ਅਤੇ ਭਾਰਤੀ ਬ੍ਰਾਂਡ ਦੀ ਵਿਸਕੀ ਵੀ ਮਿਲੀ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਸਕਰੈਪ ਡੀਲਰਾਂ ਤੋਂ ਖਾਲੀ ਬੋਤਲਾਂ ਖਰੀਦ ਕੇ ਉਨ੍ਹਾਂ ਨੂੰ ਦੁਬਾਰਾ ਭਰ ਕੇ ਵੇਚਦੇ ਸਨ।