ਹੁਣ ਹੈਲੋ ਜਾਂ ਨਮਸਤੇ ਨਹੀਂ ‘ਵੰਦੇ ਮਾਤਰਮ’ ਬੋਲਣਾ ਪੈਣਾ... ਸਰਕਾਰ ਨੇ ਕਰਮਚਾਰੀਆਂ ਲਈ ਜਾਰੀ ਕੀਤਾ ਨਵਾਂ ਆਰਡੀਨੈਂਸ
ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਸਰਕਾਰ ਨੇ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਨਵਾਂ ਆਰਡੀਨੈਂਸ ਜਾਰੀ ਕੀਤਾ ਹੈ। ਨਵੇਂ ਨਿਯਮ ਮੁਤਾਬਕ ਸਰਕਾਰੀ ਕਰਮਚਾਰੀਆਂ ਨੂੰ ਹੁਣ ਫੋਨ 'ਤੇ 'ਹੈਲੋ' ਦੀ ਬਜਾਏ 'ਵੰਦੇ ਮਾਤਰਮ' ਕਹਿਣਾ ਹੋਵੇਗਾ। ਸ਼ਿੰਦੇ ਸਰਕਾਰ ਦਾ ਇਹ ਆਰਡੀਨੈਂਸ (GR) ਅੱਜ ਯਾਨੀ 2 ਅਕਤੂਬਰ ਤੋਂ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਵਿਭਾਗ ਵੱਲੋਂ ਜਾਰੀ ਆਰਡੀਨੈਂਸ ਵਿੱਚ ਕਿਹਾ ਗਿਆ ਹੈ ਕਿ ਇਹ ਬਦਲਾਅ ਮਹਾਤਮਾ ਗਾਂਧੀ ਜੈਅੰਤੀ ਅਤੇ ਅੰਮ੍ਰਿਤ ਮਹੋਤਸਵ ਤਹਿਤ 2 ਅਕਤੂਬਰ ਤੋਂ ਲਾਗੂ ਕੀਤਾ ਹੈ।
ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਸਰਕਾਰ ਨੇ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਨਵਾਂ ਆਰਡੀਨੈਂਸ ਜਾਰੀ ਕੀਤਾ ਹੈ। ਨਵੇਂ ਨਿਯਮ ਮੁਤਾਬਕ ਸਰਕਾਰੀ ਕਰਮਚਾਰੀਆਂ ਨੂੰ ਹੁਣ ਫੋਨ 'ਤੇ 'ਹੈਲੋ' ਦੀ ਬਜਾਏ 'ਵੰਦੇ ਮਾਤਰਮ' ਕਹਿਣਾ ਹੋਵੇਗਾ। ਸ਼ਿੰਦੇ ਸਰਕਾਰ ਦਾ ਇਹ ਆਰਡੀਨੈਂਸ (GR) ਅੱਜ ਯਾਨੀ 2 ਅਕਤੂਬਰ ਤੋਂ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਵਿਭਾਗ ਵੱਲੋਂ ਜਾਰੀ ਆਰਡੀਨੈਂਸ ਵਿੱਚ ਕਿਹਾ ਗਿਆ ਹੈ ਕਿ ਇਹ ਬਦਲਾਅ ਮਹਾਤਮਾ ਗਾਂਧੀ ਜੈਅੰਤੀ ਅਤੇ ਅੰਮ੍ਰਿਤ ਮਹੋਤਸਵ ਤਹਿਤ 2 ਅਕਤੂਬਰ ਤੋਂ ਲਾਗੂ ਕੀਤਾ ਹੈ। ਅਗਸਤ ਵਿੱਚ ਮਹਾਰਾਸ਼ਟਰ ਦੇ ਸੱਭਿਆਚਾਰ ਮੰਤਰੀ ਸੁਧੀਰ ਮੁਨਗੰਟੀਵਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਵੰਦੇ ਮਾਤਰਮ ਕਹਿਣ ਦਾ ਹੁਕਮ ਦਿੱਤਾ ਸੀ। ਇਹ ਵੀ ਕਿਹਾ ਗਿਆ ਕਿ ਜਲਦੀ ਹੀ ਇਸ ਨੂੰ ਆਰਡੀਨੈਂਸ ਦੇ ਰੂਪ ਵਿੱਚ ਲਿਆਂਦਾ ਜਾਵੇਗਾ।
ਇਹ ਸਰਕੂਲਰ ਸਰਕਾਰੀ, ਅਰਧ-ਸਰਕਾਰੀ, ਸਥਾਨਕ ਸਿਵਲ ਸੰਸਥਾਵਾਂ, ਸਹਾਇਤਾ ਪ੍ਰਾਪਤ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ 'ਤੇ ਲਾਗੂ ਹੋਣ ਜਾ ਰਿਹਾ ਹੈ। ਸਰਕੂਲਰ ਵਿੱਚ ਕਿਹਾ ਗਿਆ ਹੈ ਕਿ 'ਹੈਲੋ' ਇਕ ਅਰਥਹੀਣ ਸ਼ਬਦ ਹੈ। ਜੇਕਰ ਫੋਨ 'ਤੇ ਗੱਲਬਾਤ ਵੰਦੇ ਮਾਤਰਮ ਦੇ ਨਾਲ ਸ਼ੁਰੂ ਕੀਤੀ ਜਾਂਦੀ ਹੈ ਤਾਂ ਇਹ ਅਨੁਕੂਲ ਮਾਹੌਲ ਬਣਾਉਣ ਅਤੇ ਸਕਾਰਾਤਮਕ ਊਰਜਾ ਦੇਣ ਵਿੱਚ ਮਦਦ ਕਰੇਗੀ।
ਜੰਗਲਾਤ ਵਿਭਾਗ ਨੇ ਪਹਿਲਾਂ ਹੀ ਹੁਕਮ ਦੇ ਦਿੱਤੇ
ਸੰਸਕ੍ਰਿਤੀ ਮੰਤਰੀ ਸੁਧੀਰ ਮੁਨਗੰਟੀਵਾਰ ਨੇ ਇਸ ਸਬੰਧ 'ਚ ਆਦੇਸ਼ ਦਿੱਤੇ ਜਾਣ ਤੋਂ ਕੁਝ ਦਿਨ ਬਾਅਦ ਮਹਾਰਾਸ਼ਟਰ ਦੇ ਜੰਗਲਾਤ ਵਿਭਾਗ ਨੇ ਆਪਣੇ ਕਰਮਚਾਰੀਆਂ ਨੂੰ ਸਰਕਾਰੀ ਕੰਮਾਂ ਨਾਲ ਸਬੰਧਤ ਕਾਲਾਂ ਦਾ ਜਵਾਬ ਵੰਦੇ ਮਾਤਰਮ ਕਹਿ ਕੇ ਦੇਣ ਦਾ ਹੁਕਮ ਦਿੱਤਾ ਸੀ। ਜੰਗਲਾਤ ਵਿਭਾਗ ਵੱਲੋਂ ਜੀਆਰ ਜਾਰੀ ਕੀਤਾ ਗਿਆ ਸੀ। ਜੰਗਲਾਤ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਰਕਾਰੀ ਕੰਮਾਂ ਵਿੱਚ ਲੱਗੇ ਆਮ ਨਾਗਰਿਕਾਂ ਅਤੇ ਜਨ ਪ੍ਰਤੀਨਿਧੀਆਂ ਦੇ ਫੋਨ ਕਾਲਾਂ ਦਾ ਜਵਾਬ ਦਿੰਦੇ ਹੋਏ ਹੈਲੋ ਦੀ ਬਜਾਏ ਵੰਦੇ ਮਾਤਰਮ ਕਹਿਣ। ਇਸ ਦੇ ਨਾਲ ਹੀ ਹੁਣ ਸੂਬਾ ਸਰਕਾਰ ਨੇ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਹੈਲੋ ਦੀ ਬਜਾਏ 'ਵੰਦੇ ਮਾਤਰਮ' ਕਹਿਣ ਦਾ ਜੀਆਰ ਜਾਰੀ ਕੀਤਾ ਹੈ।
ਕੀ ਕਿਹਾ ਸੀ ਸ਼ਿੰਦੇ ਦੇ ਮੰਤਰੀ
ਮਹਾਰਾਸ਼ਟਰ ਦੇ ਸੱਭਿਆਚਾਰ ਮੰਤਰੀ ਸੁਧੀਰ ਮੁਨਗੰਟੀਵਾਰ ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਹੀ ਇਸ ਸਬੰਧ ਵਿੱਚ ਟਿੱਪਣੀ ਕੀਤੀ ਸੀ ਕਿ ਅਸੀਂ ਆਜ਼ਾਦੀ ਦੇ 76ਵੇਂ ਸਾਲ 'ਚ ਆਪਣੀ ਸ਼ੁਰੂਆਤ ਕਰ ਰਹੇ ਹਾਂ। ਅਸੀਂ ਆਜ਼ਾਦੀ ਦਾ ਅੰਮ੍ਰਿਤ ਤਿਉਹਾਰ ਮਨਾ ਰਹੇ ਹਾਂ, ਇਸ ਲਈ ਮੈਂ ਚਾਹੁੰਦਾ ਹਾਂ ਕਿ ਅਧਿਕਾਰੀ ਫੋਨ 'ਤੇ ਨਮਸਤੇ ਜਾਂ ਹੈਲੋ ਦੀ ਬਜਾਏ ਵੰਦੇ ਮਾਤਰਮ ਕਹਿਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਰਸਮੀ ਸਰਕਾਰੀ ਹੁਕਮ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ। ਮੈਂ ਚਾਹੁੰਦਾ ਹਾਂ ਕਿ ਰਾਜ ਦੇ ਸਾਰੇ ਸਰਕਾਰੀ ਅਧਿਕਾਰੀ ਅਗਲੇ ਸਾਲ 26 ਜਨਵਰੀ ਤੱਕ ਫੋਨ 'ਤੇ ਵੰਦੇ ਮਾਤਰਮ ਕਹਿਣ।