ਵਾਹਨ ਰਜਿਸਟ੍ਰੇਸ਼ਨ ਨਿਯਮਾਂ 'ਚ ਹੋਇਆ ਬਦਲਾਅ, ਇਨ੍ਹਾਂ ਲੋਕਾਂ ਨੂੰ ਮਿਲੇਗਾ ਵੱਡਾ ਫਾਇਦਾ
ਸੜਕ ਆਵਾਜਾਈ ਤੇ ਰਾਜਮਾਰਜ ਮੰਤਰਾਲੇ ਵੱਲੋਂ ਜਾਰੀ ਕੀਤੇ ਬਿਆਨ 'ਚ ਕਿਹਾ ਗਿਆ ਕਿ ਸਾਨੂੰ ਕੇਂਦਰੀ ਮੋਟਰ ਵਾਹਨ ਨਿਯਮ 1989 ਦੇ ਫਾਰਮ 20 'ਚ ਪਰਿਵਰਤਨ ਲਈ 22 ਅਕਤੂਬਰ, 2020 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਤਾਂਕਿ ਵਾਹਨਾਂ ਦੀ ਰਜਿਸਟ੍ਰੇਸ਼ਨ ਸਮੇਂ ਮਾਲਕੀਅਤ ਦਾ ਵੇਰਵਾ ਸਪਸ਼ਟ ਤੌਰ 'ਤੇ ਦਰਜ ਕਰਵਾਇਆ ਜਾ ਸਕੇ।
ਕੇਂਦਰ ਸਰਕਾਰ ਨੇ ਵਾਹਨ ਰਜਸਟ੍ਰੇਸ਼ਨ ਨਾਲ ਸਬੰਧਤ ਨਿਯਮਾਂ 'ਚ ਵੱਡਾ ਬਦਲਾਅ ਕੀਤਾ ਹੈ। ਹੁਣ ਵਾਹਨਾਂ ਦੇ ਰਜਿਸਟ੍ਰੇਸ਼ਨ ਦਸਤਾਵੇਜ਼ 'ਚ ਤਹਾਨੂੰ ਮਾਲਿਕਾਨਾ ਹੱਕ ਜਾਂ ਮਾਲਕੀਅਤ ਦੀ ਜਾਣਕਾਰੀ ਵਿਸਥਾਰ 'ਚ ਦੇਣੀ ਪਵੇਗੀ। ਹੁਣ ਇਹ ਨਵਾਂ ਨਿਯਮ ਲਾਗੂ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਮੋਟਰ ਵਾਹਨ ਨਿਯਮਾਂ 'ਚ ਬਦਲਾਅ ਕਰਕੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਨਿਯਮ ਸਰੀਰਕ ਤੌਰ 'ਤੇ ਆਪਾਹਜ਼ਾਂ ਲਈ ਵਿਸ਼ੇਸ਼ ਲਾਭਦਾਇਕ ਮੰਨਿਆ ਜਾ ਰਿਹਾ ਹੈ।
ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਹੁਣ ਦਸਤਾਵੇਜ਼ 'ਚ ਖੁਦਮੁਖਤਿਆਰੀ, ਕੇਂਦਰ ਸਰਕਾਰ, ਚੈਰੀਟੇਬਲ ਟਰੱਸਟ, ਦਿਵਿਆਂਗ, ਡ੍ਰਾਇਵਿੰਗ ਸਕੂਲ, ਸਿੱਖਿਆ ਸੰਸਥਾਵਾਂ, ਸਥਾਨਕ ਅਧਿਕਾਰ, ਪੁਲਿਸ ਵਿਭਾਗ ਜਿਹੀਆਂ ਸ਼੍ਰੇਣੀਆਂ ਤਹਿਤ ਮਾਲਕੀਅਤ ਵੇਰਵੇ ਦਾ ਸਾਫ ਜ਼ਿਕਰ ਕੀਤਾ ਜਾਵੇਗਾ।
ਸਰਕਾਰ ਦੇ ਇਨ੍ਹਾਂ ਨਿਯਮਾਂ ਨਾਲ ਦਿਵਿਆਂਗ ਵਿਅਕਤੀਆਂ ਨੂੰ ਮਦਦ ਮਿਲੇਗੀ। ਦਰਅਸਲ ਮੋਟਰ ਵਾਹਨਾਂ ਦੀ ਖਰੀਦ/ਮਾਲਕੀਅਤ/ਸੰਚਾਲਨ ਲਈ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਦਿਵਿਆਂਗ ਲੋਕਾਂ ਨੂੰ GST ਤੇ ਹੋਰ ਰਿਆਇਤਾਂ ਦਾ ਫਾਇਦਾ ਮਿਲੇਗਾ। ਹੁਣ ਇਸ ਨਵੇਂ ਬਦਲਾਅ ਨਾਲ ਦਿਵਿਆਂਗ ਲੋਕਾਂ ਦਾ ਸਹੀ 'ਚ ਲਾਭ ਪਾ ਸਕਣਾ ਯਕੀਨੀ ਹੋ ਸਕੇਗਾ।
ਕੁਝ ਦਿਨਾਂ ਤੋਂ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਨੋਟਿਸ 'ਚ ਆਇਆ ਸੀ ਕਿ ਲੋਕ ਗੱਡੀ ਦੀ ਰਜਿਸਟ੍ਰੇਸ਼ਨ 'ਚ ਮਾਲਿਕਾਨਾ ਹੱਕ ਸਹੀ ਢੰਗ ਨਾਲ ਦਰਜ ਨਹੀਂ ਕਰਾਉਂਦੇ। ਜਿਸ ਵਜ੍ਹਾ ਨਾਲ ਦਿਵਿਆਂਗ ਵਿਅਕਤੀਆਂ ਨੂੰ ਰਿਆਇਤਾਂ ਦੇਣ 'ਚ ਕਾਫੀ ਦਿੱਕਤਾਂ ਹੁੰਦੀਆਂ ਹਨ। ਪਰ ਹੁਣ ਸਰਕਾਰ ਦੇ ਨਵੇਂ ਨਿਯਮ ਤੋਂ ਬਾਅਦ ਹੋਰ ਸਪਸ਼ਟਤਾ ਆਵੇਗੀ। ਜਿਸ ਦਾ ਲਾਭ ਦਿਵਿਆਂਗ ਲੋਕਾਂ ਨੂੰ ਮਿਲ ਸਕੇਗਾ।
ਕਾਬੁਲ 'ਚ ਆਤਮਘਾਤੀ ਹਮਲਾ, ਸਕੂਲੀ ਬੱਚਿਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ