Viral Video: ਬੰਗਲੌਰ 'ਚ 6 ਜਣਿਆਂ ਨੇ ਮਿਲ ਕੇ ਕੀਤੀ ਦੁਕਾਨਦਾਰ ਨਾਲ ਕੁੱਟਮਾਰ, ਭਗਤੀ ਗੀਤ ਨੂੰ ਲੈ ਕੇ ਹੋਇਆ ਹੰਗਾਮਾ
Viral Video: ਬੰਗਲੌਰ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਕੁੱਝ ਨੌਜਵਾਨ ਇੱਕ ਦੁਕਾਨਦਾਰ ਦੇ ਨਾਲ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਹਨ।
Bengaluru Viral Video: ਬੰਗਲੌਰ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿੱਥੇ ਨਾਗਰਥਪੇਟ 'ਚ ਐਤਵਾਰ ਸ਼ਾਮ ਨੂੰ ਇਕ ਦੁਕਾਨਦਾਰ 'ਤੇ 6 ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪੀੜਤ ਵਿਅਕਤੀ, ਜਿਸ ਦੀ ਪਛਾਣ ਅਜੇ ਤੱਕ ਅਣਜਾਣ ਹੈ, ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਹ ਸਮੂਹ ਉਸ ਤੋਂ ਵਾਰ-ਵਾਰ ਪੈਸਿਆਂ ਦੀ ਮੰਗ ਕਰਦਾ ਹੈ। ਸ਼ਿਕਾਇਤਕਰਤਾ ਦੇ ਅਨੁਸਾਰ, ਪੀੜਤਾ ਸ਼ਾਮ ਨੂੰ ਉੱਚੀ ਆਵਾਜ਼ ਵਿੱਚ ਇੱਕ ਭਗਤੀ ਗੀਤ ਵਜਾ ਰਿਹਾ ਸੀ ਜਦੋਂ ਸਮੂਹ ਨੇ ਇਸ ਉੱਤੇ ਇਤਰਾਜ਼ ਜਤਾਇਆ। ਹੇਠ ਦਿੱਤੇ ਵੀਡੀਓ ਲਿੰਕ ਵਿੱਚ ਤੁਸੀਂ ਦੇਖ ਸਕਦੇ ਹੋ ਇਨ੍ਹਾਂ ਮੁੰਡਿਆਂ ਨੇ ਕਿਵੇਂ ਦੁਕਾਨਦਾਰ ਦੇ ਨਾਲ ਕੁੱਟਮਾਰ ਕੀਤੀ।
A Hindu man is brutally beaten by "oppressed guys" for playing Hanuman chalisa in Bengaluru.
— Mr Sinha (Modi's family) (@MrSinha_) March 18, 2024
Since the victim is Hindu & incident happened in a non BJP ruled state, it won't attract outrage... pic.twitter.com/swi2b7i9Dz
ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਮੁੰਡਿਆਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਪ੍ਰਾਰਥਨਾ ਦਾ ਸਮਾਂ ਹੈ ਅਤੇ ਜਿਸ ਕਰਕੇ ਉਹ ਦੁਕਾਨਦਾਰ ਨੂੰ ਬੰਦ ਕਰਨ 'ਤੇ ਜ਼ੋਰ ਪਾ ਰਹੇ ਸੀ। ਗੱਲ ਕਰਦੇ-ਕਰਦੇ ਕਥਿਤ ਤੌਰ 'ਤੇ ਝਗੜਾ ਸਰੀਰਕ ਹਮਲੇ ਵਿਚ ਵਧ ਗਿਆ, ਜਿਸ ਦੇ ਨਤੀਜੇ ਵਜੋਂ ਪੀੜਤ ਨੂੰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਵਿਕਟੋਰੀਆ ਹਸਪਤਾਲ ਲਿਜਾਇਆ ਗਿਆ। ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦੁਕਾਨਦਾਰ ਅਤੇ ਛੇ ਵਿਅਕਤੀਆਂ ਦੇ ਗਰੁੱਪ ਵਿੱਚ ਹੋਏ ਝਗੜੇ ਨੂੰ ਕੈਦ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਦੇ ਅਨੁਸਾਰ, ਇਸ ਮਾਮਲੇ ਦੇ ਸਬੰਧ ਵਿੱਚ ਕੁਝ ਹਿੰਦੂਆਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਿੰਦੂਆਂ ਅਤੇ ਹੋਰਾਂ ਦੋਵਾਂ ਦੇ ਸਮੂਹ ਨੇ ਦੁਕਾਨਦਾਰ ਦੇ ਸ਼ਾਮ ਦੀ ਪ੍ਰਾਰਥਨਾ ਸਮੇਂ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣ 'ਤੇ ਇਤਰਾਜ਼ ਕੀਤਾ, ਜਿਸ ਨਾਲ ਸਰੀਰਕ ਝਗੜਾ ਹੋਇਆ ਅਤੇ ਬਾਅਦ ਵਿੱਚ ਹੱਥੋਪਾਈ ਹੋ ਗਈ। ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ।
ਇਸ ਘਟਨਾ ਦੇ ਜਵਾਬ ਵਿੱਚ, ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਇਸ ਬਾਰੇ ਟਵੀਟ ਕਰਦੇ ਹੋਏ ਕਰਨਾਟਕ ਕਾਂਗਰਸ ਦੇ ਉੱਤੇ ਨਿਸ਼ਾਨਾ ਸਾਧਿਆ ਹੈ। ਕਿਹਾ ਹੈ ਕਿ -'ਹਿੰਦੂਆਂ ਨੂੰ ਖੁੱਲ੍ਹੇਆਮ ਦਹਿਸ਼ਤਗਰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ'।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।