ਕੀ ਤੁਹਾਡਾ ਵੀ ਨਹੀਂ ਬਣਿਆ ਵੋਟਰ ਕਾਰਡ? ਘਰ ਬੈਠੇ ਹੀ ਕਰੋ ਅਪਲਾਈ, ਜਾਣੋ ਕੀ ਹੈ ਤਰੀਕਾ?
Voter ID Card Download: ਜੇਕਰ ਤੁਸੀਂ ਵੀ 18 ਸਾਲ ਦੀ ਉਮਰ ਪੂਰੀ ਕਰ ਲਈ ਹੈ ਅਤੇ ਆਪਣੀ ਵੋਟ ਪਾਉਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਉਸ ਤੋਂ ਪਹਿਲਾਂ ਆਪਣਾ ਵੋਟਰ ਆਈਡੀ ਕਾਰਡ ਬਣਵਾਉਣਾ ਚਾਹੀਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ-
Voter ID Card: ਦੇਸ਼ ਦੇ ਕਈ ਸੂਬਿਆਂ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ। ਜੇਕਰ ਤੁਸੀਂ ਵੀ 18 ਸਾਲ ਦੀ ਉਮਰ ਪੂਰੀ ਕਰ ਲਈ ਹੈ ਤੇ ਆਪਣੀ ਵੋਟ ਪਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਉਸ ਤੋਂ ਪਹਿਲਾਂ ਆਪਣਾ ਵੋਟਰ ਆਈਡੀ ਕਾਰਡ ਬਣਵਾ ਲੈਣਾ ਚਾਹੀਦਾ ਹੈ, ਕਿਉਂਕਿ ਵੋਟਰ ਆਈਡੀ ਤੋਂ ਬਿਨਾਂ ਤੁਸੀਂ ਵੋਟ ਨਹੀਂ ਪਾ ਸਕੋਗੇ। ਤੁਹਾਨੂੰ ਦੱਸ ਦੇਈਏ ਕਿ ਹੁਣ ਤੁਸੀਂ ਆਪਣਾ ਵੋਟਰ ਆਈਡੀ ਕਾਰਡ ਬਹੁਤ ਆਸਾਨੀ ਨਾਲ ਬਣਵਾ ਸਕਦੇ ਹੋ। ਇਸ ਲਈ ਤੁਹਾਨੂੰ ਦਫ਼ਤਰਾਂ 'ਚ ਜਾਣ ਦੀ ਵੀ ਲੋੜ ਨਹੀਂ।
ਚੋਣ ਕਮਿਸ਼ਨ ਦੀ ਵੈੱਬਸਾਈਟ ਰਾਹੀਂ ਕਰੋ ਅਪਲਾਈ
ਤੁਸੀਂ ਭਾਰਤੀ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਵੋਟਰ ਆਈਡੀ ਕਾਰਡ ਲਈ ਆਨਲਾਈਨ ਅਰਜ਼ੀ ਦੇ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਵੋਟਰ ਆਈਡੀ ਲਈ ਆਨਲਾਈਨ ਅਰਜ਼ੀ ਕਿਵੇਂ ਦੇ ਸਕਦੇ ਹੋ।
ਸਟੈਪ 1 : ਸਭ ਤੋਂ ਪਹਿਲਾਂ ਤੁਹਾਨੂੰ ਭਾਰਤੀ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ।
ਸਟੈਪ 2 : ਇੱਥੇ ਤੁਹਾਨੂੰ ਨੈਸ਼ਨਲ ਵੋਟਰਜ਼ ਸਰਵਿਸ ਪੋਰਟਲ 'ਤੇ ਕਲਿੱਕ ਕਰਨਾ ਹੋਵੇਗਾ।
ਕਦਮ 3 : "ਨਵੇਂ ਵੋਟਰ ਰਜਿਸਟ੍ਰੇਸ਼ਨ ਲਈ ਆਨਲਾਈਨ ਅਪਲਾਈ ਕਰੋ" 'ਤੇ ਕਲਿੱਕ ਕਰੋ।
ਸਟੈਪ 4 : ਹੁਣ ਤੁਹਾਨੂੰ ਸਾਰੀ ਜਾਣਕਾਰੀ ਭਰਨੀ ਪਵੇਗੀ।
ਸਟੈਪ 5 : ਇਸ ਤੋਂ ਬਾਅਦ ਤੁਹਾਨੂੰ ਸਾਰੇ ਜ਼ਰੂਰੀ ਦਸਤਾਵੇਜ਼ ਅਪਲੋਡ ਕਰਨੇ ਹੋਣਗੇ।
ਕਦਮ 6 : ਹੁਣ ਤੁਹਾਨੂੰ "ਸਬਮਿਟ" 'ਤੇ ਕਲਿੱਕ ਕਰਨਾ ਹੋਵੇਗਾ।
ਇੱਕ ਮਹੀਨੇ ਅੰਦਰ ਮਿਲ ਜਾਵੇਗਾ ਵੋਟਰ ਆਈਡੀ
ਜਿਵੇਂ ਹੀ ਤੁਸੀਂ ਸਬਮਿਟ ਵਿਕਲਪ 'ਤੇ ਕਲਿੱਕ ਕਰੋਗੇ ਤਾਂ ਤੁਹਾਡੀ ਮੇਲ ਆਈਡੀ 'ਤੇ ਇੱਕ ਮੇਲ ਆਵੇਗਾ। ਇਸ ਮੇਲ 'ਚ ਇੱਕ ਵੋਟਰ ਆਈਡੀ ਲਿੰਕ ਦਿੱਤਾ ਜਾਵੇਗਾ। ਇਸ ਲਿੰਕ ਰਾਹੀਂ ਤੁਸੀਂ ਆਪਣੀ ਵੋਟਰ ਆਈਡੀ ਨੂੰ ਟਰੈਕ ਕਰ ਸਕਦੇ ਹੋ। ਤੁਹਾਨੂੰ ਅਰਜ਼ੀ ਦੇਣ ਦੇ ਇੱਕ ਮਹੀਨੇ ਦੇ ਅੰਦਰ ਵੋਟਰ ਆਈਡੀ ਕਾਰਡ ਮਿਲ ਜਾਵੇਗਾ।
ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ?
ਪਾਸਪੋਰਟ ਸਾਈਜ਼ ਦੀ ਫ਼ੋਟੋ
ਪਛਾਣ ਦਾ ਸਬੂਤ (ਪਾਸਪੋਰਟ, ਪੈਨ ਕਾਰਡ, ਡਰਾਈਵਿੰਗ ਲਾਈਸੈਂਸ, ਹਾਈ ਸਕੂਲ ਮਾਰਕਸ਼ੀਟ, ਜਨਮ ਸਰਟੀਫ਼ਿਕੇਟ)
ਪਤੇ ਦਾ ਸਬੂਤ (ਰਾਸ਼ਨ ਕਾਰਡ, ਪਾਸਪੋਰਟ, ਡਰਾਈਵਿੰਗ ਲਾਈਸੈਂਸ ਜਾਂ ਬਿਜਲੀ ਦਾ ਬਿੱਲ)
ਵੋਟਰ ਆਈਡੀ ਕਾਰਡ ਲਈ ਕੌਣ ਅਪਲਾਈ ਕਰ ਸਕਦਾ ਹੈ?
ਬਿਨੈਕਾਰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ।
ਅਪਲਾਈ ਕਰਨ ਵਾਲੇ ਵਿਅਕਤੀ ਦਾ ਸਥਾਈ ਰਿਹਾਇਸ਼ੀ ਪਤਾ ਹੋਣਾ ਚਾਹੀਦਾ ਹੈ।
ਬੇਨਤੀਕਰਤਾ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।
ਐਸਐਮਐਸ ਰਾਹੀਂ ਵੋਟਰ ਸੂਚੀ 'ਚ ਨਾਮ ਦੀ ਕਰੋ ਜਾਂਚ
ਮੋਬਾਈਲ ਮੈਸੇਜ਼ 'ਚ ਏਪਿਕ ਲਿਖ ਕੇ ਸਪੇਸ ਦਿਓ। ਅਤੇ ਫਿਰ ਆਪਣਾ ਵੋਟਰ ਆਈਡੀ ਕਾਰਡ ਨੰਬਰ ਟਾਈਪ ਕਰੋ। ਇਹ SMS 9211728082 ਜਾਂ 1950 'ਤੇ ਭੇਜੋ। ਜਵਾਬੀ SMS 'ਚ ਭਾਗ ਨੰਬਰ, ਪੋਲਿੰਗ ਸਟੇਸ਼ਨ ਨੰਬਰ ਅਤੇ ਨਾਮ ਆਵੇਗਾ। ਵੋਟਰ ਸੂਚੀ 'ਚ ਤੁਹਾਡਾ ਨਾਮ ਨਾ ਹੋਣ 'ਤੇ 'ਨੋ ਰਿਕਾਰਡ ਫਾਊਂਡ' ਦੱਸੇਗਾ।
ਇਹ ਵੀ ਪੜ੍ਹੋ: ਕਿਸਾਨਾਂ ਲਈ ਖੁਸ਼ਖਬਰੀ! ਜਿਨ੍ਹਾਂ ਨੂੰ ਅਜੇ ਤੱਕ 10ਵੀਂ ਕਿਸ਼ਤ ਨਹੀਂ ਮਿਲੀ, ਇਸ ਤਰੀਕ ਨੂੰ ਖਾਤਿਆਂ 'ਚ ਟਰਾਂਸਫ਼ਰ ਹੋਏਗੀ ਰਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin