ਕਿਸਾਨਾਂ ਲਈ ਖੁਸ਼ਖਬਰੀ! ਜਿਨ੍ਹਾਂ ਨੂੰ ਅਜੇ ਤੱਕ 10ਵੀਂ ਕਿਸ਼ਤ ਨਹੀਂ ਮਿਲੀ, ਇਸ ਤਰੀਕ ਨੂੰ ਖਾਤਿਆਂ 'ਚ ਟਰਾਂਸਫ਼ਰ ਹੋਏਗੀ ਰਕਮ
PM Kisan Samman Nidhi: 1 ਜਨਵਰੀ ਨੂੰ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (pm kisan nidhi) ਦੀ 10ਵੀਂ ਕਿਸ਼ਤ ਟਰਾਂਸਫਰ ਕਰ ਦਿੱਤੀ ਹੈ।

PM Kisan Samman Nidhi: ਕੇਂਦਰ ਸਰਕਾਰ ਨੇ 1 ਜਨਵਰੀ ਨੂੰ ਪੀਐਮ ਕਿਸਾਨ ਸਨਮਾਨ ਨਿਧੀ ਦੀ 10ਵੀਂ ਕਿਸ਼ਤ ਕਿਸਾਨਾਂ ਦੇ ਖਾਤੇ 'ਚ ਟਰਾਂਸਫ਼ਰ ਕਰ ਦਿੱਤੀ ਹੈ ਪਰ ਅਜੇ ਵੀ ਕਈ ਕਿਸਾਨ ਅਜਿਹੇ ਹਨ, ਜਿਨ੍ਹਾਂ ਦੇ ਖਾਤੇ 'ਚ 10ਵੀਂ ਕਿਸ਼ਤ ਦੇ ਪੈਸੇ ਨਹੀਂ ਆਏ ਹਨ। ਜੇਕਰ ਇਹ ਪੈਸੇ ਅਜੇ ਤੱਕ ਤੁਹਾਡੇ ਖਾਤੇ 'ਚ ਨਹੀਂ ਆਏ ਹਨ ਤਾਂ ਬਿਲਕੁਲ ਵੀ ਚਿੰਤਾ ਨਾ ਕਰੋ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਪੈਸਾ ਤੁਹਾਡੇ ਖਾਤੇ 'ਚ ਕਦੋਂ ਤੱਕ ਆਵੇਗਾ।
ਮਾਰਚ ਤੱਕ ਪੈਸਾ ਆਉਂਦਾ ਰਹੇਗਾ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 10ਵੀਂ ਕਿਸ਼ਤ ਦੇ ਪੈਸੇ 31 ਮਾਰਚ, 2022 ਤਕ ਕਿਸਾਨਾਂ ਦੇ ਖਾਤੇ 'ਚ ਟਰਾਂਸਫ਼ਰ ਹੁੰਦੇ ਰਹਿਣਗੇ। ਜਿਨ੍ਹਾਂ ਕਿਸਾਨਾਂ ਦੇ ਖਾਤੇ 'ਚ ਅਜੇ ਤਕ 2000 ਰੁਪਏ ਨਹੀਂ ਆਏ, ਉਨ੍ਹਾਂ ਲੋਕਾਂ ਨੂੰ ਦਸੰਬਰ-ਮਾਰਚ ਦੀ ਇਸ ਕਿਸ਼ਤ ਦੇ ਪੈਸੇ 31 ਮਾਰਚ ਤਕ ਮਿਲ ਜਾਣਗੇ।
20,900 ਕਰੋੜ ਰੁਪਏ ਕੀਤੇ ਗਏ ਟਰਾਂਸਫ਼ਰ
ਦੱਸ ਦੇਈਏ ਕਿ 1 ਜਨਵਰੀ 2022 ਨੂੰ ਕੇਂਦਰ ਸਰਕਾਰ ਨੇ 10.09 ਕਰੋੜ ਲਾਭਪਾਤਰੀਆਂ ਦੇ ਖਾਤਿਆਂ 'ਚ 20,900 ਕਰੋੜ ਰੁਪਏ ਦੀ ਰਕਮ ਟਰਾਂਸਫ਼ਰ ਕੀਤੀ ਸੀ। ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਜ਼ਰੀਏ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨਾਂ ਦੀ ਆਮਦਨ ਵਧਾਉਣ ਲਈ ਇਹ ਸਕੀਮ ਕਈ ਵਾਰ ਸ਼ੁਰੂ ਕੀਤੀ ਗਈ ਸੀ।
ਹੈਲਪਲਾਈਨ ਨੰਬਰ 'ਤੇ ਕਰ ਸਕਦੇ ਹੋ ਸੰਪਰਕ
ਜਿਨ੍ਹਾਂ ਕਿਸਾਨਾਂ ਨੂੰ ਅਜੇ ਤੱਕ 10ਵੀਂ ਕਿਸ਼ਤ ਦੇ ਪੈਸੇ ਨਹੀਂ ਮਿਲੇ ਹਨ, ਉਹ ਪ੍ਰਧਾਨ ਮੰਤਰੀ ਕਿਸਾਨ ਹੈਲਪਲਾਈਨ ਨੰਬਰ ਜਾਂ ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਸੰਪਰਕ ਕਰ ਸਕਦੇ ਹਨ।
ਪੈਸੇ ਨਾ ਮਿਲਣ 'ਤੇ ਇਨ੍ਹਾਂ ਨੰਬਰਾਂ 'ਤੇ ਸ਼ਿਕਾਇਤ ਕਰੋ
- ਪ੍ਰਧਾਨ ਮੰਤਰੀ ਕਿਸਾਨ ਟੋਲ ਫ੍ਰੀ ਨੰਬਰ : 18001155266
- ਪ੍ਰਧਾਨ ਮੰਤਰੀ ਕਿਸਾਨ ਹੈਲਪਲਾਈਨ ਨੰਬਰ : 155261
- ਪ੍ਰਧਾਨ ਮੰਤਰੀ ਕਿਸਾਨ ਲੈਂਡਲਾਈਨ ਨੰਬਰ : 011-23381092, 23382401
- ਪ੍ਰਧਾਨ ਮੰਤਰੀ ਕਿਸਾਨ ਦੀ ਨਵੀਂ ਹੈਲਪਲਾਈਨ : 011-24300606
- ਪ੍ਰਧਾਨ ਮੰਤਰੀ ਕਿਸਾਨ ਦੀ ਇੱਕ ਹੋਰ ਹੈਲਪਲਾਈਨ ਹੈ : 0120-6025109
- ਈ-ਮੇਲ ਆਈਡੀ: pmkisan-ict@gov.in
ਪਹਿਲਾਂ ਜਾਰੀ ਕੀਤੀਆਂ ਗਈਆਂ ਹਨ 9 ਕਿਸ਼ਤਾਂ
ਇਸ ਤੋਂ ਪਹਿਲਾਂ ਪੀਐਮ-ਕਿਸਾਨ ਦੀ 9ਵੀਂ ਕਿਸ਼ਤ ਅਗਸਤ 2021 ਵਿੱਚ ਜਾਰੀ ਕੀਤੀ ਗਈ ਸੀ। ਅੱਜ ਜਾਰੀ ਰਕਮ ਤੋਂ ਬਾਅਦ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਹੁਣ ਤੱਕ 1.8 ਲੱਖ ਕਰੋੜ ਰੁਪਏ ਉਪਲੱਬਧ ਕਰਵਾਏ ਜਾ ਚੁੱਕੇ ਹਨ। ਫਰਵਰੀ 2019 ਦੇ ਬਜਟ 'ਚ ਪੀਐਮ-ਕਿਸਾਨ ਯੋਜਨਾ ਦਾ ਐਲਾਨ ਕੀਤਾ ਗਿਆ ਸੀ। ਇਸ ਤਹਿਤ ਪਹਿਲੀ ਕਿਸ਼ਤ ਦਸੰਬਰ 2018 ਤੋਂ ਮਾਰਚ 2019 ਤਕ ਦੀ ਮਿਆਦ ਲਈ ਜਾਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ: Coronavirus in India: ਭਾਰਤ 'ਚ ਕੋਰੋਨਾ ਦੇ ਨਵੇਂ ਕੇਸਾਂ 'ਚ 15.8 ਫੀਸਦੀ ਉਛਾਲ, 24 ਘੰਟਿਆਂ 'ਚ 1.94 ਲੱਖ ਨਵੇਂ ਮਾਮਲੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin






















