ਜੇ ਅੱਜ ਸ਼ਾਮ ਤੱਕ ਮੇਰੇ ਅਤੇ ਮੇਰੇ ਸਾਥੀਆਂ 'ਤੇ ਕੀਤਾ ਪਰਚਾ ਰੱਦ ਨਹੀਂ ਹੁੰਦਾ ਤਾਂ ਕੱਲ ਅਜਨਾਲਾ 'ਚ ਗ੍ਰਿਫ਼ਤਾਰੀ ਦੇਆਂਗੇ : ਅੰਮ੍ਰਿਤਪਾਲ ਸਿੰਘ
Ajnala News : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਅੱਜ ਆਪਣੇ ਪਿੰਡ ਜੱਲੂਪੁਰ ਖੇੜਾ 'ਚ ਪ੍ਰੈਸ ਕਾਨਫਰੰਸ ਕਰਕੇ ਵੱਡਾ ਐਲਾਨ ਕੀਤਾ ਹੈ। ਨੌਜਵਾਨ ਵਰਿੰਦਰ ਸਿੰਘ ਦੀ ਕੁੱਟਮਾਰ ਅਤੇ ਅਗਵਾ ਮਾਮਲੇ 'ਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇ ਸ਼ਾਮ ਤੱਕ ਸਾਡੇ 'ਤੇ
Ajnala News : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਅੱਜ ਆਪਣੇ ਪਿੰਡ ਜੱਲੂਪੁਰ ਖੇੜਾ 'ਚ ਪ੍ਰੈਸ ਕਾਨਫਰੰਸ ਕਰਕੇ ਵੱਡਾ ਐਲਾਨ ਕੀਤਾ ਹੈ। ਨੌਜਵਾਨ ਵਰਿੰਦਰ ਸਿੰਘ ਦੀ ਕੁੱਟਮਾਰ ਅਤੇ ਅਗਵਾ ਮਾਮਲੇ 'ਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇ ਸ਼ਾਮ ਤੱਕ ਸਾਡੇ 'ਤੇ ਕੀਤਾ ਗਿਆ ਪਰਚਾ ਰੱਦ ਨਾ ਹੋਇਆ ਤਾਂ ਕੱਲ ਅਜਨਾਲਾ ਵਿਚ ਪਹੁੰਚ ਕੇ ਮੈਂ ਗ੍ਰਿਫ਼ਤਾਰੀ ਦੇਵਾਂਗਾ। ਅਜਨਾਲਾ ਪੁਲਿਸ ਥਾਣੇ 'ਚ ਵੱਡੀ ਗਿਣਤੀ ਸਿੱਖਾਂ ਦਾ ਇਕਠ ਕਰਨ ਦਾ ਐਲਾਨ ਵੀ ਕੀਤਾ ਹੈ।
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਦਾ ਬਿਆਨ ਆਇਆ ਕਿ ਖਾਲਿਸਤਾਨੀ ਲਹਿਰ ਨੂੰ ਕੁਚਲ ਦਿਆਂਗੇ। ਮੈਂ ਸਵਾਲ ਕਰਦਾ ਹਾਂ ਕਿ ਹਿੰਦੁ ਰਾਸ਼ਟਰ ਬਾਰੇ ਜੋ ਬਿਆਨ ਦਿੰਦੇ ਹਨ ,ਉਨ੍ਹਾਂ ਬਾਰੇ ਅਮਿਤ ਸ਼ਾਹ ਜੀ ਕਿਉ ਨਹੀ ਅਜਿਹਾ ਬਿਆਨ ਦਿੰਦੇ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਹਿੰਦੂ ਰਾਸ਼ਟਰ ਦੇ ਖਿਲਾਫ਼ ਨਹੀਂ ਹਾਂ। ਇਥੇ ਇਨਇਕੁਲੈਟੀ ਕਿਉ ਹੈ? ਸਿਖਾਂ ਦੇ ਖਾਲਿਸਤਾਨ ਖਿਲਾਫ ਇਕ ਗ੍ਹਹਿ ਮੰਤਰੀ ਦਾ ਇਹ ਬਿਆਨ ਕੀ ਇਹ ਜਾਈਜ ਹੈ ? ਉਹ ਦੇਸ਼ ਦੇ ਗ੍ਰਹਿ ਮੰਤਰੀ ਹਨ। ਗ੍ਰਹਿ ਮੰਤਰੀ ਕਿਸੇ ਇਕ ਪੁਲੀਟੀਕਲ ਪਾਰਟੀ ਦਾ ਬਣ ਕੇ ਨਹੀਂ ਵਿਚਰ ਸਕਦਾ ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਦਾ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਖਿਲਾਫ ਸ਼ਿਕੰਜਾ, 24 ਫਰਵਰੀ ਨੂੰ ਕੀਤਾ ਤਲਬ
ਮੈਂ ਇਹ ਗੱਲ ਕਹੀ ਸੀ ਕਿ ਇਸ ਤਰੀਕੇ ਦੀ ਪਰੈਕਟਿਸ ਇੰਦਰਾ ਗਾਂਧੀ ਨੇ ਕੀਤੀ ਸੀ , ਇਂਦਰਾ ਗਾਂਧੀ ਨੇ ਐਮਰਜੈਂਸੀ ਲਾਈ , ਇਕਲੇ ਸਿੱਖਾਂ ਨੂੰ ਨਹੀਂ ਦਬੋਚਿਆ ,ਹੋਰ ਲੋਕਾਂ ਨੂੰ ਵੀ ਇੰਦਰਾ ਗਾਂਧੀ ਨੇ ਦੱਬਣ ਦੀ ਕੋਸ਼ਿਸ਼ ਕੀਤੀ। ਉਸਦਾ ਨਤੀਜਾ ਇਹ ਨਿਕਲਿਆ ਕਿ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ,,,, 10 ਸਾਲ ਪੰਜਾਬ 'ਚ ਮਿਲਟਰੀ ਦਾ ਸਮਾਂ ਰਿਹਾ । ਉਸ ਸਮੇ 'ਚ ਜੋ ਵਾਪਰਿਆ ਆਪਾ ਨੂੰ ਸਾਰਿਆ ਨੂੰ ਪਤਾ ਹੈ। ਹੁਣ ਇਹ ਗਲਤੀਆਂ ਜੇ ਸਰਕਾਰ ਨੇ ਦੋਬਾਰਾ ਕਰਨੀਆਂ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਉਨ੍ਹਾਂ ਨੇ ਮੇਰੇ ਇਸ ਬਿਆਨ ਨੂੰ ਕਿਵੇ ਸਮਝਣਾ ਹੈ। ਜੇ ਸਿੱਖਾਂ ਨੂੰ ਆਜ਼ਾਦੀ ਨਹੀਂ ਤੇ ਬਾਕੀਆਂ ਨੂੰ ਹੈਗੀ ਹੈ ਤਾਂ ਫਿਰ ਅਸੀ ਆਪਣੇ ਆਪ ਨੂੰ ਗੁਲਾਮ ਕਹਿੰਦੇ ਹਾਂ ਤੇ ਇਸ 'ਤੇ ਇਤਰਾਜ ਕਿਉ ਹੈ।
ਜਦੋਂ ਸਿੱਖ ਖਾਲਿਸਤਾਨ ਦੀ ਗੱਲ ਕਰਦੇ ਹਨ ਤਾਂ ਫਿਰ ਉਨ੍ਹਾਂ ਨੂੰ ਕਿਮੀਨਲ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਏਂਜਂਸੀਆ ਮੇਰੇ ਖਿਲਾਫ ਐਕਟਿਵ ਹੋ ਸਕਦੀਆਂ ਹਨ। ਉਹ ਮੇਰਾ ਕਤਲ ਵੀ ਕਰ ਸਕਦੀਆ ਹਨ ਪਰ ਕੀ ਏਜਂਸੀਆ ਨੂੰ ਇਸਦੀ ਆਉਟਪੁੱਟ ਪਤਾ ਨਹੀਂ। ਨੌਜਵਾਨਾਂ 'ਚ ਜਿਹੜੀ ਅਨਰੇਸਟ ਹੈ ਕਿ ਉਸਨੂੰ ਡੀਲ ਕਰਨ ਦਾ ਇਹ ਤਰੀਕਾ ਹੈ ? ਅਸੀ ਇਹ ਗੱਲ ਕਹਿੰਦੇ ਹਾਂ ਕਿ ਖਾਲਿਸਤਾਨ ਦੀ ਪ੍ਰਾਪਤੀ ਗੁਨਾਹ ਨਹੀਂ ਹੈ। ਸਿੱਖਾਂ ਵਾਸਤੇ ਮਾਣ ਵਾਲੀ ਗੱਲ ਹੈ। ਖਾਲਿਸਤਾਨ ਦੀ ਗੱਲ ਕਰਨੀ ਸਾਡਾ ਧਰਮ ਹੈ। ਅਸੀ ਰਾਜ ਕੀਤਾ ਹੈ। ਅਸੀਂ ਰਾਜ ਮਾਣਿਆ ਹੈ ਪੰਜ ਹਜ਼ਾਰ ਸਕੋਲਰ ਨੇ ਇਕਠੇ ਹੋ ਕੇ ਕਿਹਾ ਹੈ ਕਿ ਸਿੱਖਾਂ ਦਾ ਰਾਜ ਦੁਨੀਆ 'ਤੇ ਸਭ ਤੋਂ ਚੰਗਾ ਰਾਜ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।