ਗਣਤੰਤਰ ਦਿਵਸ ਮੌਕੇ 'ਵਿਜੇ ਚੌਕ' ਨੂੰ 1000 ਡਰੋਨਾਂ ਨੇ ਰੋਸ਼ਨ ਕੀਤਾ, ਵੇਖੋ ਸ਼ਾਨਦਾਰ ਵੀਡਿਓ
ਭਾਰਤ ਦਾ ਨਕਸ਼ਾ ਅਤੇ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਕਈ ਮਿੰਟਾਂ ਤੱਕ ਡਰੋਨ ਰਾਹੀਂ ਅਸਮਾਨ ਵਿੱਚ ਉੱਕਰਿਆ ਗਿਆ। ਇਸ ਖੂਬਸੂਰਤ ਨਜ਼ਾਰੇ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਮੌਜੂਦ ਸੀ।
Republic Day at Vijay Chowk: ਭਾਰਤ 'ਚ 73ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਵੇਰੇ ਰਾਜਪਥ 'ਤੇ ਭਾਰਤ ਦੀ ਸੰਸਕ੍ਰਿਤੀ ਅਤੇ ਫੌਜੀ ਸ਼ਕਤੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਨੇ ਇਸ ਤਿਉਹਾਰ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਦਿਨ ਵੇਲੇ ਖ਼ੂਬਸੂਰਤ ਝਾਂਕੀ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ ਅਤੇ ਸ਼ਾਮ ਨੂੰ 'ਵਿਜੇ ਚੌਕ' 'ਤੇ ਡਰੋਨਾਂ ਰਾਹੀਂ ਭਾਰਤ ਦੇ ਨਕਸ਼ੇ, ਮਹਾਤਮਾ ਗਾਂਧੀ ਦੀ ਤਸਵੀਰ ਸਮੇਤ ਕਈ ਚੀਜ਼ਾਂ ਉੱਕਰੀਆਂ ਗਈਆਂ। ਕਰੀਬ 10 ਮਿੰਟ ਤੱਕ ਲੋਕਾਂ ਨੂੰ ਇਸ ਡਰੋਨ ਸ਼ੋਅ ਦਾ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲਿਆ।
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਹਾਲ ਹੀ 'ਚ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੁਤਾਬਕ ਚੀਨ, ਰੂਸ ਅਤੇ ਬ੍ਰਿਟੇਨ ਤੋਂ ਬਾਅਦ ਭਾਰਤ 1000 ਡਰੋਨਾਂ ਨਾਲ ਇੰਨੇ ਵੱਡੇ ਪੱਧਰ ਦਾ ਸ਼ੋਅ ਆਯੋਜਿਤ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੇ ਅਧੀਨ ਟੈਕਨਾਲੋਜੀ ਵਿਕਾਸ ਬੋਰਡ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਦਿੱਲੀ ਵਿਖੇ ਬਣੇ ਸਟਾਰਟ-ਅੱਪ ਵਲੋਂ ਸਹਿਯੋਗੀ, ਸ਼ੋਅ ਦਾ ਸੰਚਾਲਨ ਕੀਤਾ ਗਿਆ। Botlab Dynamics Pvt Ltd ਨੇ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਮਿਲਕੇ ਇੱਕ ਵਿਲੱਖਣ 'ਡਰੋਨ ਸ਼ੋਅ' ਦੀ ਤਿਆਰੀ ਕੀਤੀ।
ਡਰੋਨ ਸ਼ੋਅ ਦੀ ਵੀਡੀਓ ਦੇਖੋ
#WATCH Drone formations at Vijay Chowk in Delhi on #RepublicDay pic.twitter.com/OGNAenlES3
— ANI (@ANI) January 26, 2022
ਗਣਤੰਤਰ ਦਿਵਸ 'ਤੇ ਭਾਰਤ ਦੀ ਫੌਜੀ ਤਾਕਤ ਦਿਖਾਈ ਦਿੱਤੀ
ਰਾਜਪਥ 'ਤੇ ਹਵਾਈ ਸੈਨਾ ਦੇ ਕਈ ਜਹਾਜ਼ਾਂ ਨੇ ਆਪਣੇ ਕਾਰਨਾਮੇ ਦਿਖਾਏ। ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਵੱਖ-ਵੱਖ ਫਾਰਮੇਸ਼ਨ ਬਣਾਏ। ਜਿਸ ਵਿੱਚ ਰਾਫੇਲ, ਸੁਖੋਈ, ਜੈਗੁਆਰ, ਐਮਆਈ-17 ਅਤੇ ਅਪਾਚੇ ਹੈਲੀਕਾਪਟਰ ਦੇਖੇ ਗਏ। ਜੇਕਰ ਰਚਨਾ ਦੀ ਗੱਲ ਕਰੀਏ ਤਾਂ ਮੇਘਨਾ, ਏਕਲਵਯ, ਬਾਜ਼, ਤਿਰੰਗਾ, ਵਿਜੇ ਅਤੇ ਖਾਸ ਤੌਰ 'ਤੇ ਅੰਮ੍ਰਿਤ ਰੂਪ। ਜਿਸ 'ਚ ਕਈ ਜਹਾਜ਼ ਇਕੱਠੇ ਨਜ਼ਰ ਆਏ। ਅੰਤ ਵਿੱਚ ਹਵਾਈ ਸੈਨਾ ਦੇ 75 ਜਹਾਜ਼ਾਂ ਨੇ ਇਕੱਠੇ ਫਲਾਈ ਪਾਸਟ ਕੀਤਾ।
ਇਹ ਵੀ ਪੜ੍ਹੋ: ਪੰਜਾਬ ਚੋਣਾਂ 'ਚ ਕਿਸਾਨ ਜਥੇਬੰਦੀਆਂ ਨੂੰ ਵੱਡਾ ਝਟਕਾ, ਨਾਰਾਜ਼ ਲੀਡਰ ਨੇ ਬਣਾਇਆ ਵੱਖਰਾ ਮੋਰਚਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin