ਪੜਚੋਲ ਕਰੋ

Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ

ਇਸ ਵਾਰ ਸਹੀ ਸਮੇਂ ਉਪਰ ਮਾਨਸੂਨ ਆਉਣ ਦੇ ਬਾਵਜੂਦ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸੁੱਕੇ ਰਹਿ ਗਏ ਹਨ। ਇਨ੍ਹਾਂ ਸੂਬਿਆਂ ਵਿੱਚ 35 ਫੀਸਦੀ ਘੱਟ ਬਾਰਸ਼ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਇਸ ਸਾਲ 101 ਫੀਸਦੀ ਮੀਂਹ ਪੈਣ ਦੀ ਉਮੀਦ ਸੀ

Punjab Weather Update: ਇਸ ਵਾਰ ਸਹੀ ਸਮੇਂ ਉਪਰ ਮਾਨਸੂਨ ਆਉਣ ਦੇ ਬਾਵਜੂਦ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸੁੱਕੇ ਰਹਿ ਗਏ ਹਨ। ਇਨ੍ਹਾਂ ਸੂਬਿਆਂ ਵਿੱਚ 35 ਫੀਸਦੀ ਘੱਟ ਬਾਰਸ਼ ਦਰਜ ਕੀਤੀ ਗਈ ਹੈ। ਉਂਝ ਮੌਸਮ ਵਿਭਾਗ ਮੁਤਾਬਕ ਇਸ ਸਾਲ 101 ਫੀਸਦੀ ਮੀਂਹ ਪੈਣ ਦੀ ਉਮੀਦ ਸੀ ਪਰ ਇਸ ਦੇ ਉਲਟ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵਿੱਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਜਾ ਰਿਹਾ ਹੈ। 

ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 1 ਜੂਨ ਤੋਂ 15 ਜੁਲਾਈ ਤੱਕ ਪੰਜਾਬ ਵਿੱਚ 34 ਫੀਸਦੀ ਤੇ ਹਰਿਆਣਾ ਤੇ ਹਿਮਾਚਲ ਵਿੱਚ 35-35 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਅੰਕੜਿਆਂ ਅਨੁਸਾਰ ਪੰਜਾਬ ਵਿੱਚ ਆਮ ਤੌਰ 'ਤੇ 128.4 ਮਿਲੀਮੀਟਰ ਵਰਖਾ ਹੁੰਦੀ ਹੈ, ਪਰ ਹੁਣ ਤੱਕ ਸਿਰਫ਼ 85.1 ਫ਼ੀਸਦੀ ਵਰਖਾ ਹੀ ਦਰਜ ਕੀਤੀ ਗਈ ਹੈ, ਜੋ 34 ਫ਼ੀਸਦੀ ਘੱਟ ਹੈ। 

ਇਸੇ ਤਰ੍ਹਾਂ ਹਰਿਆਣਾ ਵਿੱਚ 123.3 ਮਿਲੀਮੀਟਰ ਦੇ ਮੁਕਾਬਲੇ ਸਿਰਫ਼ 80.2 ਮਿਲੀਮੀਟਰ ਮੀਂਹ ਪਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਆਮ ਤੌਰ 'ਤੇ 211.5 ਮਿਲੀਮੀਟਰ ਬਾਰਸ਼ ਹੁੰਦੀ ਹੈ ਪਰ ਹੁਣ ਤੱਕ ਸਿਰਫ਼ 137.8 ਮਿਲੀਮੀਟਰ ਹੀ ਬਾਰਸ਼ ਹੋਈ ਹੈ। 

ਉਧਰ, ਪੰਜਾਬ ਵਿੱਚ ਮੌਨਸੂਨ ਮੱਠੀ ਹੋਣ ਤੇ ਮੀਂਹ ਨਾ ਪੈਣ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਪੰਜਾਬ ਦੇ ਪਠਾਨਕੋਟ ਵਿੱਚ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਨੂੰ ਪਾਰ ਕਰ ਗਿਆ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.5 ਡਿਗਰੀ ਵੱਧ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਅੱਜ ਵੀ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ। ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਹੋਰ ਵਧਣ ਦਾ ਅਨੁਮਾਨ ਹੈ। ਨਤੀਜੇ ਵਜੋਂ ਲੋਕਾਂ ਨੂੰ ਹੁੰਮਸ ਦੀ ਮਾਰ ਝੱਲਣੀ ਪਵੇਗੀ ਪਰ ਬੁੱਧਵਾਰ ਤੇ ਵੀਰਵਾਰ ਨੂੰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ ਦੋਵਾਂ ਦਿਨਾਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਾਬਕਾ ਮੰਤਰੀ ਆਸ਼ੂ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ, 5 ਸਤੰਬਰ ਨੂੰ ਮੁੜ ਹੋਵੇਗੀ ਪੇਸ਼ੀ

Crime News: ਲੁਧਿਆਣਾ 'ਚ NRI ਦੇ ਘਰ 'ਤੇ ਚੱਲੀਆਂ ਗੋਲ਼ੀਆਂ, 15 ਦਿਨ ਪਹਿਲਾਂ ਹੀ ਆਇਆ ਪੰਜਾਬ, ਘਟਨਾ CCTV 'ਚ ਕੈਦ

Anil Ambani: ਅਨਿਲ ਅੰਬਾਨੀ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ, 17 ਫੀਸਦੀ ਤੱਕ ਡਿੱਗੇ ਸ਼ੇਅਰ

Punjab News: ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਪਹੁੰਚਿਆ ਹਾਈਕੋਰਟ, ਕਿਹਾ-ਮੇਰਾ ਅਜਨਾਲਾ ਕੇਸ ਨਾਲ ਕੋਈ ਸਬੰਧ ਨਹੀਂ, ਗ਼ਲਤ ਲਾਇਆ NSA, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ABP Premium

ਵੀਡੀਓਜ਼

Nepal Bus Accident | ਨੇਪਾਲ 'ਚ ਵੱਡਾ ਬੱਸ ਹਾਦਸਾ ! 40 ਭਾਰਤੀਆਂ ਨੂੰ ਲਜਾ ਰਹੀ ਬੱਸ ਨਦੀ 'ਚ ਡਿੱਗੀ, 14 ਦੀ ਮੌ**ਤKhanna Shiv Mandir Incident |ਮੁਲਜ਼ਮ ਕਾਬੂ,CM ਮਾਨ ਨੂੰ ਮਿਲੇ ਹਿੰਦੂ ਸੰਤ ਤੇ ਜਥੇਬੰਦੀਆਂStore'ਚ ਲੱਗੀ ਭਿਆਨਕ ਅੱਗ ! ਦੇਖਦੇ ਹੀ ਦੇਖਦੇ ਆ ਕੀ ਬਣ ਗਿਆ ਮਹੌਲ ?| Fire News |Abp SanjhaDaljeet Kalsi NSA Case | 'ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਤੋਂ ਹਟੇਗੀ NSA - ਆਵੇਗਾ ਪੰਜਾਬ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਾਬਕਾ ਮੰਤਰੀ ਆਸ਼ੂ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ, 5 ਸਤੰਬਰ ਨੂੰ ਮੁੜ ਹੋਵੇਗੀ ਪੇਸ਼ੀ
Punjab News: ਸਾਬਕਾ ਮੰਤਰੀ ਆਸ਼ੂ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ, 5 ਸਤੰਬਰ ਨੂੰ ਮੁੜ ਹੋਵੇਗੀ ਪੇਸ਼ੀ
Crime News: ਲੁਧਿਆਣਾ 'ਚ NRI ਦੇ ਘਰ 'ਤੇ ਚੱਲੀਆਂ ਗੋਲ਼ੀਆਂ, 15 ਦਿਨ ਪਹਿਲਾਂ ਹੀ ਆਇਆ ਪੰਜਾਬ, ਘਟਨਾ CCTV 'ਚ ਕੈਦ
Crime News: ਲੁਧਿਆਣਾ 'ਚ NRI ਦੇ ਘਰ 'ਤੇ ਚੱਲੀਆਂ ਗੋਲ਼ੀਆਂ, 15 ਦਿਨ ਪਹਿਲਾਂ ਹੀ ਆਇਆ ਪੰਜਾਬ, ਘਟਨਾ CCTV 'ਚ ਕੈਦ
Anil Ambani: ਅਨਿਲ ਅੰਬਾਨੀ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ, 17 ਫੀਸਦੀ ਤੱਕ ਡਿੱਗੇ ਸ਼ੇਅਰ
Anil Ambani: ਅਨਿਲ ਅੰਬਾਨੀ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ, 17 ਫੀਸਦੀ ਤੱਕ ਡਿੱਗੇ ਸ਼ੇਅਰ
Punjab News: ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਪਹੁੰਚਿਆ ਹਾਈਕੋਰਟ, ਕਿਹਾ-ਮੇਰਾ ਅਜਨਾਲਾ ਕੇਸ ਨਾਲ ਕੋਈ ਸਬੰਧ ਨਹੀਂ, ਗ਼ਲਤ ਲਾਇਆ NSA, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
Punjab News: ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਪਹੁੰਚਿਆ ਹਾਈਕੋਰਟ, ਕਿਹਾ-ਮੇਰਾ ਅਜਨਾਲਾ ਕੇਸ ਨਾਲ ਕੋਈ ਸਬੰਧ ਨਹੀਂ, ਗ਼ਲਤ ਲਾਇਆ NSA, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਨੇਪਾਲ 'ਚ ਵੱਡਾ ਸੜਕ ਹਾਦਸਾ ! 40 ਭਾਰਤੀਆਂ ਨੂੰ ਲਜਾ ਰਹੀ ਬੱਸ ਨਦੀ 'ਚ ਡਿੱਗੀ, 14 ਦੀ ਮੌਤ, ਬਾਕੀਆਂ ਦੀ ਭਾਲ ਜਾਰੀ

Gold Bond: SGB ਨਿਵੇਸ਼ਕਾਂ ਨੂੰ ਲੱਗ ਸਕਦਾ ਝਟਕਾ, ਸਰਕਾਰੀ ਗੋਲਡ ਬਾਂਡ ਬੰਦ ਕਰਨ ਦੀ ਤਿਆਰੀ, ਅਗਲੇ ਮਹੀਨੇ ਫੈਸਲਾ

Punjab Governor: ਪੰਜਾਬ ਦੇ ਰਾਜਪਾਲ ਕਟਾਰੀਆ ਦੀ ਵਿਗੜੀ ਹਾਲਤ, ਰਾਤ ਨੂੰ ਕਰਾਇਆ ਹਸਪਤਾਲ ਦਾਖਲ

Punjab News: ਪੰਜਾਬ ਦੇ ਨੌਜਵਾਨ ਦੀ ਇੰਗਲੈਂਡ 'ਚ ਮੌਤ, ਪਤੀ-ਪਤਨੀ 'ਚ ਰਹਿੰਦਾ ਸੀ ਕਲੇਸ਼, ਜਾਣੋ ਪੂਰਾ ਮਾਮਲਾ

Embed widget