Weather Update: ਕਮਜ਼ੋਰ ਲੋਕ ਰਹਿਣ ਸਾਵਧਾਨ! ਪੰਜਾਬ 'ਚ ਤਾਪਮਾਨ 47 ਡਿਗਰੀ ਤੋਂ ਪਾਰ, UP 'ਚ ਵੋਟਿੰਗ ਦੌਰਾਨ ਲੋਕਾਂ ਦਾ ਬੁਰਾ ਹਾਲ
Weather Update: ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਲਗਾਤਾਰ ਵੱਧ ਰਹੀ ਗਰਮੀ ਵਿਚਾਲੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਹਾਲ ਹੋ ਗਿਆ ਹੈ। ਮੌਸਮ ਵਿਭਾਗ ਨੇ ਅੱਜ ਯਾਨੀ 20 ਮਈ ਲਈ ਭਵਿੱਖਬਾਣੀ
Weather Update: ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਲਗਾਤਾਰ ਵੱਧ ਰਹੀ ਗਰਮੀ ਵਿਚਾਲੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਹਾਲ ਹੋ ਗਿਆ ਹੈ। ਮੌਸਮ ਵਿਭਾਗ ਨੇ ਅੱਜ ਯਾਨੀ 20 ਮਈ ਲਈ ਭਵਿੱਖਬਾਣੀ ਜਾਰੀ ਕੀਤੀ ਹੈ ਕਿ ਅੱਜ ਕੁਝ ਥਾਵਾਂ 'ਤੇ ਪਾਰਾ 47 ਡਿਗਰੀ ਤੱਕ ਪਹੁੰਚ ਸਕਦਾ ਹੈ। ਧੁੱਪ ਅਤੇ ਬੱਦਲਾਂ ਦੇ ਨਾਲ ਹੀ ਹੀਟਵੇਵ ਲਹਿਰ ਆਉਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਜਾਣੋ ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ...
ਵੋਟਿੰਗ ਦੌਰਾਨ ਲੋਕਾਂ ਦਾ ਹੋਏਗਾ ਬੁਰਾ ਹਾਲ
ਗੱਲ ਜੇਕਰ ਉੱਤਰ ਪ੍ਰਦੇਸ਼ ਦੀ ਕਰਿਏ ਤਾਂ ਅੱਜ ਪੰਜਵੇਂ ਪੜਾਅ ਦੀ ਵੋਟਿੰਗ ਹੈ, ਅਜਿਹੇ 'ਚ ਵੋਟਰਾਂ ਨੂੰ ਕੜਾਕੇ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਯਾਨੀ 20 ਮਈ ਨੂੰ ਦਿਨ ਵੇਲੇ ਆਸਮਾਨ ਸਾਫ਼ ਰਹੇਗਾ ਪਰ ਬੱਦਲ ਵੀ ਰੁਕ-ਰੁਕ ਕੇ ਆਉਂਦੇ ਰਹਿਣਗੇ। 10 ਤੋਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰੀ ਅਤੇ ਉੱਤਰ-ਪੂਰਬ ਦਿਸ਼ਾਵਾਂ ਤੋਂ ਗਰਮ ਹਵਾਵਾਂ ਚੱਲ ਸਕਦੀਆਂ ਹਨ। ਰਾਤ ਨੂੰ ਆਸਮਾਨ ਸਾਫ ਰਹਿਣ ਦੀ ਉਮੀਦ ਹੈ ਪਰ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਉੱਤਰ ਪ੍ਰਦੇਸ਼ ਵਿੱਚ 22 ਮਈ ਤੋਂ 25 ਮਈ ਤੱਕ ਪੂਰਬੀ ਯੂਪੀ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 20 ਮਈ ਨੂੰ ਪੱਛਮੀ ਅਤੇ ਪੂਰਬੀ ਯੂਪੀ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਦੋਵਾਂ ਹਿੱਸਿਆਂ 'ਚ ਕੁਝ ਥਾਵਾਂ 'ਤੇ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਪੱਛਮੀ ਯੂਪੀ ਵਿੱਚ ਕੁਝ ਥਾਵਾਂ 'ਤੇ ਹੀਟ ਵੇਵ ਆ ਸਕਦੀ ਹੈ। ਇਸ ਦੇ ਨਾਲ ਹੀ ਲਖਨਊ, ਬਾਰਾਬੰਕੀ, ਅਮੇਠੀ ਜ਼ਿਲ੍ਹਿਆਂ ਸਮੇਤ 48 ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਆ ਸਕਦੀ ਹੈ।
ਉਹ ਜ਼ਿਲ੍ਹੇ ਜਿੱਥੇ ਸੋਮਵਾਰ ਯਾਨੀ 20 ਮਈ ਨੂੰ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ...
ਬੰਦਾ, ਚਿਤਰਕੂਟ, ਕੌਸ਼ੰਬੀ
ਪ੍ਰਯਾਗਰਾਜ, ਫਤਿਹਪੁਰ, ਪ੍ਰਤਾਪਗੜ੍ਹ
ਸੋਨਭੱਦਰ, ਮਿਰਜ਼ਾਪੁਰ,
ਸੰਤਰਾਵਿਦਾਸ ਨਗਰ ਅਤੇ ਫਰੂਖਾਬਾਦ
ਉਹ ਜ਼ਿਲ੍ਹੇ ਜਿੱਥੇ ਸੋਮਵਾਰ ਯਾਨੀ 20 ਮਈ ਨੂੰ ਗਰਮੀ ਦੀ ਲਹਿਰ ਆਉਣ ਦੀ ਸੰਭਾਵਨਾ ਹੈ-
ਕਾਨਪੁਰ ਦੇਹਤ, ਕਾਨਪੁਰ ਨਗਰ
ਰਾਏਬਰੇਲੀ, ਬਾਗਪਤ, ਗਾਜ਼ੀਆਬਾਦ
ਗੌਤਮ ਬੁੱਧ ਨਗਰ, ਅਲੀਗੜ੍ਹ, ਮਥੁਰਾ
ਹਾਥਰਸ ਅਤੇ ਏਟਾ, ਆਗਰਾ
ਫਿਰੋਜ਼ਾਬਾਦ, ਮੈਨਪੁਰੀ, ਇਟਾਵਾ
ਔਰੈਯਾ, ਹਮੀਰਪੁਰ, ਮਹੋਬਾ
ਝਾਂਸੀ, ਲਲਿਤਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ
ਪੰਜਾਬ ਦਾ ਹਾਲ
ਇਸਦੇ ਨਾਲ ਹੀ ਜੇਕਰ ਦਿੱਲੀ ਸਣੇਹਰਿਆਣਾ, ਪੰਜਾਬ, ਪੂਰਬੀ ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਗੁਜਰਾਤ ਦੀ ਗੱਲ ਕਰਿਏ ਤਾਂ ਆਈਐਮਡੀ ਨੇ ਆਪਣੇ ਮੌਸਮ ਦੀ ਭਵਿੱਖਬਾਣੀ ਵਿੱਚ ਸਖ਼ਤ ਗਰਮੀ ਦੀ ਚੇਤਾਵਨੀ ਦਿੱਤੀ ਹੈ। ਆਈਐਮਡੀ ਨੇ ਹੀਟਵੇਵ ਦੇ ਸੰਭਾਵੀ ਪ੍ਰਭਾਵਾਂ ਨੂੰ ਉਜਾਗਰ ਕੀਤਾ ਅਤੇ ਕਮਜ਼ੋਰ ਲੋਕਾਂ ਲਈ ਬਹੁਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਆਈਐਮਡੀ ਨੇ ਸ਼ੁੱਕਰਵਾਰ ਨੂੰ ਹਰਿਆਣਾ, ਪੰਜਾਬ, ਪੂਰਬੀ ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਗੁਜਰਾਤ ਲਈ ਇੱਕ ਔਰੇਂਜ਼ ਅਲਰਟ ਜਾਰੀ ਕੀਤਾ ਸੀ ਅਤੇ ਬੱਚਿਆਂ, ਬਜ਼ੁਰਗਾਂ ਅਤੇ ਸਹਿ-ਰੋਗ ਵਾਲੇ ਲੋਕਾਂ ਸਮੇਤ ਕਮਜ਼ੋਰ ਲੋਕਾਂ ਲਈ 'ਉੱਚ ਸਿਹਤ ਚਿੰਤਾ' ਜ਼ਾਹਰ ਕੀਤੀ ਸੀ।