ਠੰਡ ਨੇ ਛੇੜਿਆ ਕਾਂਬਾ, ਦਿੱਲੀ 'ਚ ਕੜਾਕੇ ਦੀ ਠੰਡ ਦੇ ਬਾਵਜੂਦ ਡਟੇ ਕਿਸਾਨ
ਪੰਜਾਬ 'ਚ ਅੰਮ੍ਰਿਤਸਰ, ਗੁਰਦਾਸਪੁਰ ਤੇ ਬਠਿੰਡਾ 'ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 5.6, 7.2 ਤੇ 8 ਡਿਗਰੀ ਸੈਲਸੀਅਸ ਰਿਹਾ।
ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਸੋਮਵਾਰ ਠੰਡ ਦਾ ਪ੍ਰਕੋਪ ਰਿਹਾ। ਪੰਜਾਬ 'ਚ ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਧੁੰਦ ਤੇ ਬੱਦਲਵਾਈ ਰਹੀ। ਜਿਸ ਕਾਰਨ ਠੰਡ 'ਚ ਕਾਫੀ ਇਜਾਫਾ ਹੋਇਆ ਤੇ ਤਾਪਮਾਨ 'ਚ ਗਿਰਾਵਟ ਆਈ। ਦਸੰਬਰ ਦੀ ਸ਼ੁਰੂਆਤ 'ਚ ਠੰਡ ਕਾਫੀ ਘੱਟ ਸੀ ਪਰ ਦੋ ਦਿਨਾਂ ਤੋਂ ਸਰਦੀ ਦਾ ਮੌਸਮ ਪੂਰੇ ਜੋਬਨ 'ਤੇ ਹੈ।
ਪੰਜਾਬ 'ਚ ਅੰਮ੍ਰਿਤਸਰ, ਗੁਰਦਾਸਪੁਰ ਤੇ ਬਠਿੰਡਾ 'ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 5.6, 7.2 ਤੇ 8 ਡਿਗਰੀ ਸੈਲਸੀਅਸ ਰਿਹਾ। ਲੁਧਿਆਣਾ ਤੇ ਪਟਿਆਲਾ 'ਚ ਘੱਟੋ-ਘੱਟ ਤਾਪਮਾਨ 10.2 ਤੇ 10.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ 'ਚ ਹਿਸਾਰ ਤੇ ਨਾਰਨੌਲ 'ਚ ਘੱਟੋ-ਘੱਟ ਤਾਪਮਾਨ 6.2 ਤੇ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਿਵਾਨੀ ਤੇ ਰੋਹਤਕ 'ਚ ਘੱਟੋ-ਘੱਟ ਤਾਪਮਨ 6.4 ਡਿਗਰੀ ਦਰਜ ਕੀਤਾ ਗਿਆ।
ਉੱਤਰ ਪ੍ਰਦੇਸ਼ 'ਚ ਵੀ ਮੌਸਮ ਸੋਮਵਾਰ ਖੁਸ਼ਕ ਰਿਹਾ ਤੇ ਕੁਝ ਥਾਵਾਂ 'ਤੇ ਦਿਨ ਠੰਡਾ ਰਿਹਾ ਤੇ ਧੁੰਦ ਛਾਈ ਰਹੀ। ਲਖਨਊ 'ਚ ਘੱਟੋ-ਘੱਟ ਤਾਪਮਾਨ 10.9 ਡਿਗਰੀ ਦਰਜ ਕੀਤਾ ਗਿਆ ਜਦਕਿ ਇਲਾਹਾਬਾਦ 'ਚ ਇਹ 15 ਡਿਗਰੀ ਰਿਹਾ। ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵੀ ਘਟਣ ਦੀ ਉਮੀਦ ਹੈ ਤੇ ਠੰਡ 'ਚ ਇਜ਼ਾਫਾ ਹੋਵੇਗਾ।
ਕਿਉਂ ਬੰਦ ਹੋਏ Gmail ਤੇ YouTube ? ਗੂਗਲ ਨੇ ਦਿੱਤਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ