West Bengal Election 2021 Dates:ਚੋਣ ਕਮਿਸ਼ਨ ਤੇ ਮਮਤਾ ਨੇ ਚੁੱਕੇ ਸਵਾਲ, ਅੱਠ ਪੜਾਵਾਂ 'ਚ ਵੋਟਿੰਗ ਤੇ ਜਤਾਇਆ ਇਤਰਾਜ਼
West Bengal Assembly Election 2021 Full Schedule Announced:ਚੋਣ ਕਮਿਸ਼ਨ ਅਨੁਸਾਰ ਪੱਛਮੀ ਬੰਗਾਲ ਵਿੱਚ 8 ਪੜਾਵਾਂ ਵਿਚ ਵੋਟਾਂ ਪਾਈਆਂ ਜਾਣਗੀਆਂ ਅਤੇ ਨਤੀਜੇ ਚਾਰ ਹੋਰ ਰਾਜਾਂ ਦੇ ਨਾਲ 2 ਮਈ ਨੂੰ ਆਉਣਗੇ।
ਨਵੀਂ ਦਿੱਲੀ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਜ ਵਿਚ 8 ਪੜਾਵਾਂ ਵਿਚ ਵੋਟਾਂ ਪਾਈਆਂ ਜਾਣਗੀਆਂ ਅਤੇ ਨਤੀਜੇ ਚਾਰ ਹੋਰ ਰਾਜਾਂ ਦੇ ਨਾਲ 2 ਮਈ ਨੂੰ ਆਉਣਗੇ। ਚੋਣ ਕਮਿਸ਼ਨ ਅਨੁਸਾਰ ਪੱਛਮੀ ਬੰਗਾਲ ਵਿੱਚ 1 ਲੱਖ ਇੱਕ ਹਜ਼ਾਰ 916 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ।ਪਰ ਇਸ ਐਲਾਨ ਮਗਰੋਂ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਤੇ ਸਵਾਲ ਚੁੱਕੇ ਹਨ।ਉਨ੍ਹਾਂ 8 ਪੜਾਵਾਂ ਵਿੱਚ ਵੋਟਾਂ ਕਰਵਾਉਣ ਤੇ ਇਤਰਾਜ਼ ਜਤਾਇਆ ਹੈ।
ਮਮਤਾ ਬੈਨਰਜੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੀਜੇਪੀ ਦੀ ਸੁਵੀਧਾ ਦੇ ਹਿਸਾਬ ਨਾਲ ਤਾਰੀਖਾਂ ਦਾ ਐਲਾਨ ਕੀਤਾ ਗਿਆ ਹੈ।ਉਨ੍ਹਾਂ ਸਵਾਲ ਚੁੱਕਿਆ ਹੈ ਕਿ ਇੱਕੋ ਜ਼ਿਲ੍ਹੇ ਵਿੱਚ ਤਿੰਨ ਵਾਰ ਚੋਣਾਂ ਕਿਉਂ? ਉਨ੍ਹਾਂ ਕਿਹਾ ਬੀਜੇਪੀ ਨੂੰ ਬੰਗਾਲੀ ਹੀ ਜਵਾਬ ਦੇਣਗੀ।ਬੰਗਾਲ ਵਿੱਚ ਬੰਗਾਲੀ ਹੀ ਰਾਜ ਕਰਨਗੇ।
ਦੱਸ ਦੇਈਏ ਕਿ ਪਹਿਲੇ ਪੜਾਅ ਲਈ ਵੋਟਿੰਗ 27 ਮਾਰਚ ਨੂੰ ਹੋਵੇਗੀ। ਦੂਜੇ ਪੜਾਅ ਲਈ 1 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ, ਤੀਜਾ ਪੜਾਅ 6 ਅਪ੍ਰੈਲ ਨੂੰ, ਚੌਥਾ ਪੜਾਅ 10 ਅਪ੍ਰੈਲ ਨੂੰ, ਪੰਜਵਾਂ ਪੜਾਅ 17 ਅਪ੍ਰੈਲ ਨੂੰ, ਛੇਵਾਂ ਪੜਾਅ 22 ਅਪ੍ਰੈਲ ਨੂੰ, ਸੱਤਵਾਂ ਪੜਾਅ 26 ਅਪ੍ਰੈਲ ਨੂੰ ਅਤੇ ਅੱਠਵੇਂ ਪੜਾਅ ਲਈ 29 ਅਪ੍ਰੈਲ ਨੂੰ ਵੋਟਿੰਗ ਹੋਏਗੀ।