West Bengal Violence : ਪੱਛਮੀ ਬੰਗਾਲ 'ਚ ਹੋਈ ਹਿੰਸਾ 'ਤੇ ਕੇਂਦਰ ਸਖ਼ਤ, ਗ੍ਰਹਿ ਮੰਤਰਾਲੇ ਨੇ 3 ਦਿਨਾਂ ਦੇ ਅੰਦਰ ਮਮਤਾ ਸਰਕਾਰ ਤੋਂ ਮੰਗੀ ਰਿਪੋਰਟ
West Bengal Violence : ਪੱਛਮੀ ਬੰਗਾਲ ਵਿੱਚ ਹੋਈ ਹਿੰਸਾ ਨੂੰ ਲੈ ਕੇ ਕੇਂਦਰ ਸਖ਼ਤ ਨਜ਼ਰ ਆ ਰਹੀ ਹੈ। ਸੂਤਰਾਂ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੰਗਿਆਂ ਅਤੇ ਖ਼ਰਾਬ ਕਾਨੂੰਨ ਵਿਵਸਥਾ ਨੂੰ ਲੈ ਕੇ ਮਮਤਾ ਸਰਕਾਰ ਤੋਂ ਰਿਪੋਰਟ
ਬੰਗਾਲ ਭਾਜਪਾ ਪ੍ਰਧਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਬੰਗਾਲ ਵਿੱਚ ਹਿੰਦੂਆਂ ਅਤੇ ਘੱਟ ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਪੱਤਰ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਹ ਰਿਪੋਰਟ ਮੰਗੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤ ਮਜੂਮਦਾਰ ਨਾਲ ਗੱਲ ਕੀਤੀ ਅਤੇ ਵੀਰਵਾਰ ਨੂੰ ਹਾਵੜਾ ਵਿੱਚ ਰਾਮ ਨੌਮੀ ਦੀ ਸੋਭਾ ਯਾਤਰਾ ਦੌਰਾਨ ਦੋ ਸਮੂਹਾਂ ਦਰਮਿਆਨ ਝੜਪਾਂ ਤੋਂ ਬਾਅਦ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ ਸੀ।
ਇਹ ਵੀ ਪੜ੍ਹੋ : ਜਸਵਿੰਦਰ ਭੱਲਾ ਕਾਮੇਡੀ ਛੱਡ ਕਰ ਰਹੇ ਰੋਮਾਂਸ, ਅਦਾਕਾਰਾ ਸੀਮਾ ਕੌਸ਼ਲ ਨਾਲ ਦੇਖੋ ਰੋਮਾਂਟਿਕ ਕੈਮਿਸਟਰੀ
ਰਾਜਪਾਲ ਨੇ ਅਮਿਤ ਸ਼ਾਹ ਨੂੰ ਹਿੰਸਾ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਸੀ। ਹਾਵੜਾ ਵਿੱਚ ਭੀੜ ਵੱਲੋਂ ਭੰਨਤੋੜ ਕਰਨ, ਵਾਹਨਾਂ ਨੂੰ ਸਾੜਨ, ਪਥਰਾਅ ਕਰਨ ਅਤੇ ਦੁਕਾਨਾਂ ਦੀ ਭੰਨਤੋੜ ਕਰਨ ਤੋਂ ਬਾਅਦ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਕੀਤੇ ਗਏ ਸਨ। ਇਸ ਦੌਰਾਨ ਪੁਲਿਸ ਦੀਆਂ ਕਈ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਹਾਵੜਾ ਤੋਂ ਬਾਅਦ ਐਤਵਾਰ ਨੂੰ ਹੁਗਲੀ 'ਚ ਹਿੰਸਾ ਹੋਈ ਸੀ।
ਸੁਕਾਂਤ ਮਜੂਮਦਾਰ ਨੇ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਹੁਗਲੀ ਜ਼ਿਲ੍ਹੇ ਵਿੱਚ ਵੀ ਭਾਜਪਾ ਦੀ ਸੋਭਾ ਯਾਤਰਾ ਵਿੱਚ ਹੰਗਾਮਾ ਹੋਈ ਸੀ। ਇਸ ਤੋਂ ਬਾਅਦ ਰੇਲਵੇ ਸਟੇਸ਼ਨਾਂ 'ਤੇ ਭਾਰੀ ਪਥਰਾਅ ਹੋਇਆ। ਜਿਸ ਤੋਂ ਬਾਅਦ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ ਅਤੇ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਯਾਨੀ ਟੀਐਮਸੀ ਅਤੇ ਉਸਦੇ ਸਮਰਥਨ ਤੋਂ ਬਿਨਾਂ ਇਸਨੂੰ ਜਾਰੀ ਨਹੀਂ ਰੱਖਿਆ ਜਾ ਸਕਦਾ ਸੀ।