Wheat Price: ਕਣਕ ਦੇ ਨਹੀਂ ਵਧਣਗੇ ਰੇਟ! ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ
ਵਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਣਕ ਮਹਿੰਗੀ ਨਹੀਂ ਹੋਵੇਗੀ। ਕੇਂਦਰ ਸਰਕਾਰ ਨੇ ਇਸ ਲਈ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਕਣਕ ਵਿਕਰੇਤਾਵਾਂ ਤੇ ਪ੍ਰੋਸੈਸਰਾਂ 'ਤੇ ਨਵੀਂ ਸਟੋਰੇਜ ਸੀਮਾ ਤੈਅ ਕੀਤੀ ਹੈ। ਇਸ ਬਾਰੇ ਖੁਰਾਕ ਮੰਤਰਾਲੇ ਨੇ...

Wheat Price: ਇਸ ਵਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਣਕ ਮਹਿੰਗੀ ਨਹੀਂ ਹੋਵੇਗੀ। ਕੇਂਦਰ ਸਰਕਾਰ ਨੇ ਇਸ ਲਈ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਕਣਕ ਵਿਕਰੇਤਾਵਾਂ ਤੇ ਪ੍ਰੋਸੈਸਰਾਂ 'ਤੇ ਨਵੀਂ ਸਟੋਰੇਜ ਸੀਮਾ ਤੈਅ ਕੀਤੀ ਹੈ। ਇਸ ਬਾਰੇ ਖੁਰਾਕ ਮੰਤਰਾਲੇ ਨੇ ਕਿਹਾ ਹੈ ਕਿ ਤਿਉਹਾਰਾਂ ਤੋਂ ਪਹਿਲਾਂ ਕਣਕ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਹਿਤ 31 ਮਾਰਚ, 2026 ਤੱਕ ਲਾਗੂ ਕਣਕ ਸਟੋਰੇਜ ਸੀਮਾ ਨੂੰ ਸੋਧਣ ਦਾ ਫੈਸਲਾ ਕੀਤਾ ਗਿਆ ਹੈ।
ਖੁਰਾਕ ਮੰਤਰਾਲੇ ਮੁਤਾਬਕ ਸੋਧੇ ਹੋਏ ਨਿਯਮਾਂ ਅਨੁਸਾਰ ਥੋਕ ਵਿਕਰੇਤਾਵਾਂ ਨੂੰ 3,000 ਟਨ ਦੀ ਬਜਾਏ 2,000 ਟਨ ਤੱਕ ਕਣਕ ਸਟੋਰ ਕਰਨ ਦੀ ਆਗਿਆ ਰਹੇਗੀ। ਜਮ੍ਹਾਂਖੋਰੀ ਤੇ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਸਰਕਾਰ ਨੇ ਕਣਕ ਸਟੋਰੇਜ ਲਈ ਇੱਕ ਨਵੀਂ ਸੀਮਾ ਤੈਅ ਕੀਤੀ ਹੈ। ਇਹ ਨਿਯਮ ਥੋਕ, ਛੋਟੇ ਤੇ ਵੱਡੇ ਪ੍ਰਚੂਨ ਵਿਕਰੇਤਾਵਾਂ ਤੇ ਪ੍ਰੋਸੈਸਰਾਂ 'ਤੇ ਲਾਗੂ ਹੋਵੇਗਾ। ਕੇਂਦਰ ਸਰਕਾਰ ਇਹ ਕਦਮ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਚੁੱਕ ਰਹੀ ਹੈ।
ਖੁਰਾਕ ਮੰਤਰਾਲੇ ਨੇ ਅੱਗੇ ਕਿਹਾ ਹੈ ਕਿ ਪ੍ਰਚੂਨ ਤੇ ਵੱਡੇ ਚੇਨ ਵਿਕਰੇਤਾ ਹਰੇਕ ਦੁਕਾਨ 'ਤੇ 10 ਟਨ ਦੀ ਬਜਾਏ 8 ਟਨ ਕਣਕ ਰੱਖ ਸਕਣਗੇ। ਪ੍ਰੋਸੈਸਰਾਂ ਨੂੰ ਮਾਸਿਕ ਸਮਰੱਥਾ ਦੇ 70 ਪ੍ਰਤੀਸ਼ਤ ਦੀ ਬਜਾਏ 60 ਪ੍ਰਤੀਸ਼ਤ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਨੂੰ ਮੌਜੂਦਾ ਵਿੱਤੀ ਸਾਲ ਦੇ ਬਾਕੀ ਮਹੀਨਿਆਂ ਨਾਲ ਗੁਣਾ ਕੀਤਾ ਜਾਵੇਗਾ।
ਦੱਸ ਦਈਏ ਕਿ ਸਰਕਾਰ ਨੇ ਇਸ ਸਾਲ ਕਣਕ ਦੇ ਸਟਾਕ ਸੀਮਾ ਨੂੰ ਦੋ ਵਾਰ ਸੋਧਿਆ ਹੈ। ਪਹਿਲੀ ਸੋਧ 20 ਫਰਵਰੀ ਨੂੰ ਹੋਈ ਸੀ। ਫਿਰ ਸਟੋਰੇਜ ਸੀਮਾ 27 ਮਈ ਨੂੰ ਵਧਾ ਦਿੱਤੀ ਗਈ ਸੀ। ਕੇਂਦਰ ਸਰਕਾਰ ਨੇ 12 ਜੂਨ, 2023 ਨੂੰ ਸਟਾਕ ਸੀਮਾ ਲਾਗੂ ਕੀਤੀ ਸੀ, ਜੋ 31 ਮਾਰਚ, 2024 ਤੱਕ ਲਾਗੂ ਸੀ। ਇਸ ਨੂੰ 24 ਜੂਨ, 9 ਸਤੰਬਰ ਤੇ 11 ਦਸੰਬਰ, 2024 ਨੂੰ ਸੋਧਿਆ ਗਿਆ ਸੀ। ਹੁਣ 31 ਮਾਰਚ, 2026 ਤੱਕ ਨਵੀਂ ਲਿਮਟ ਲਾਗੂ ਹੋ ਗਈ ਹੈ।






















