ਪੜਚੋਲ ਕਰੋ
ਭਾਰਤ 'ਚੋਂ ਕਦੋਂ ਹਟੇਗਾ ਲੌਕਡਾਉਨ ? WHO ਨੇ ਜਾਰੀ ਕੀਤਾ ਸਰਕੂਲਰ, ਜਾਣੋ ਪੂਰਾ ਸੱਚ?
ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਸਰਕੂਲਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਲਿਖਿਆ ਹੈ ਕਿ ਡਬਲਿਊਐਚਓ ਨੇ ਭਾਰਤ ਵਿੱਚ ਤਾਲਾਬੰਦੀ ਲਈ ਇੱਕ ਪ੍ਰੋਟੋਕੋਲ ਜਾਂ ਪ੍ਰਕਿਰਿਆ ਤੈਅ ਕੀਤੀ ਹੈ।
![ਭਾਰਤ 'ਚੋਂ ਕਦੋਂ ਹਟੇਗਾ ਲੌਕਡਾਉਨ ? WHO ਨੇ ਜਾਰੀ ਕੀਤਾ ਸਰਕੂਲਰ, ਜਾਣੋ ਪੂਰਾ ਸੱਚ? WHO circular for Lockdown ਭਾਰਤ 'ਚੋਂ ਕਦੋਂ ਹਟੇਗਾ ਲੌਕਡਾਉਨ ? WHO ਨੇ ਜਾਰੀ ਕੀਤਾ ਸਰਕੂਲਰ, ਜਾਣੋ ਪੂਰਾ ਸੱਚ?](https://static.abplive.com/wp-content/uploads/sites/5/2020/04/06140837/lockdown-2.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਸਰਕੂਲਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਲਿਖਿਆ ਹੈ ਕਿ ਡਬਲਿਊਐਚਓ ਨੇ ਭਾਰਤ ਵਿੱਚ ਤਾਲਾਬੰਦੀ ਲਈ ਇੱਕ ਪ੍ਰੋਟੋਕੋਲ ਜਾਂ ਪ੍ਰਕਿਰਿਆ ਤੈਅ ਕੀਤੀ ਹੈ।
ਇਹ ਸੰਦੇਸ਼, WHO ਦੇ ਨਾਂ ਨਾਲ ਫੈਲ ਰਿਹਾ ਹੈ, ਇਸ 'ਚ ਕਿਹਾ ਗਿਆ ਹੈ ਕਿ WHO ਨੇ ਭਾਰਤ ਵਿੱਚ ਸਭ ਤੋਂ ਖਤਰਨਾਕ ਕੋਰੋਨਾ ਵਾਇਰਸ ਨੂੰ ਰੋਕਣ ਲਈ ਲੌਡਾਉਨ ਵਿੱਚ ਇੱਕ ਪ੍ਰੋਟੋਕੋਲ ਜਾਂ ਪ੍ਰਕਿਰਿਆ ਤੈਅ ਕੀਤੀ ਹੈ। ਇਸ ਸਰਕੂਲਰ 'ਚ ਇਹ ਵੀ ਦੱਸਿਆ ਗਿਆ ਹੈ ਕਿ 21 ਦਿਨਾਂ ਦੇ ਤਾਲਾਬੰਦੀ ਹੋਣ ਤੋਂ ਬਾਅਦ ਦੁਬਾਰਾ ਲੌਕਡਾਉਨ ਹੋਏਗਾ।
ਹੁਣ WHO ਨੇ ਇਸ ਸਰਕੂਲਰ 'ਤੇ ਸਪੱਸ਼ਟ ਕੀਤਾ ਹੈ ਕਿ ਇਹ ਨਕਲੀ ਹੈ ਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਅਜਿਹੀਆਂ ਹਦਾਇਤਾਂ ਨਹੀਂ ਦਿੱਤੀਆਂ ਗਈਆਂ ਹਨ। WHO ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਜਿਹਾ ਕੋਈ ਸਰਕੂਲਰ ਜਾਰੀ ਨਹੀਂ ਕੀਤਾ ਗਿਆ। ਲੌਕਡਾਉਨ ਲਈ ਡਬਲਯੂਐਚਓ ਪ੍ਰੋਟੋਕੋਲ ਵਜੋਂ ਸੋਸ਼ਲ ਮੀਡੀਆ 'ਤੇ ਫੈਲ ਰਹੇ ਸੰਦੇਸ਼ ਬੇਬੁਨਿਆਦ ਅਤੇ ਨਕਲੀ ਹਨ। ਡਬਲਿਊਐਚਓ ਕੋਲ ਲੌਕਡਾਉਨ ਲਈ ਪ੍ਰੋਟੋਕੋਲ ਨਹੀਂ।
ਜਾਅਲੀ ਸਰਕੂਲਰ ਵਿੱਚ ਕੀ ਲਿਖਿਆ
ਇਸ ਸਰਕੂਲਰ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਭਾਰਤ ਅੱਗੇ ਤਾਲਾਬੰਦੀ ਦੀ ਪਾਲਣਾ ਕਰੇਗਾ। ਇਹ ਕਿਹਾ ਗਿਆ ਹੈ ਕਿ 15 ਅਪ੍ਰੈਲ ਤੋਂ 19 ਅਪ੍ਰੈਲ ਦੇ ਵਿਚਕਾਰ ਛੋਟ ਮਿਲੇਗੀ। ਉਥੇ ਹੀ 20 ਅਪ੍ਰੈਲ ਤੋਂ 18 ਮਈ ਤੱਕ ਫਿਰ ਲੌਕਡਾਉਨ ਹੋਏਗਾ। ਜੇ ਕੋਰੋਨਾਵਾਇਰਸ ਰੇਟ ਜ਼ੀਰੋ 'ਤੇ ਆ ਜਾਂਦਾ ਹੈ ਤਾਂ ਤਾਲਾਬੰਦੀ ਹਟਾ ਦਿੱਤੀ ਜਾਵੇਗੀ। ਹਾਲਾਂਕਿ, ਡਬਲਿਊਐਚਓ ਨੇ ਹੁਣ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਬੇਬੁਨਿਆਦ ਹੈ ਇਸ ਸਰਕੂਲਰ ਵਿੱਚ ਕੋਈ ਸੱਚਾਈ ਨਹੀਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)