(Source: ECI/ABP News/ABP Majha)
ਕੋਰੋਨਾ ਸੰਕਟ ਦੌਰਾਨ WHO ਦੀਆਂ ਬੱਚਿਆਂ ਬਾਰੇ ਨਵੀਆਂ ਗਾਈਡਲਾਈਨਜ਼
WHO ਨੇ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸਿਹਤ ਦੇ ਹੋਰ ਪਹਿਲੂਆਂ 'ਤੇ ਵੀ ਵਿਚਾਰ ਕੀਤਾ ਹੈ। ਇਸ ਆਧਾਰ 'ਤੇ ਸਲਾਹ ਦਿੱਤੀ ਗਈ ਹੈ ਕਿ 12 ਸਾਲ ਦੀ ਉਮਰ ਦੇ ਬੱਚਿਆਂ ਨੂੰ ਮਾਸਕ ਪਹਿਣਨਾ ਚਾਹੀਦਾ ਹੈ
ਦੁਨੀਆਂ 'ਚ ਵਧਦੇ ਕੋਰੋਨਾ ਵਾਇਰਸ ਦੇ ਪ੍ਰਭਾਵ ਦਰਮਿਆਨ ਵਿਸ਼ਵ ਸਿਹਤ ਸੰਗਠਨ (WHO) ਨੇ ਬੱਚਿਆਂ ਲਈ ਮਾਸਕ ਪਹਿਣਨ ਬਾਰੇ ਗਾਈਡਲਾਈਨਸ ਅਪਡੇਟ ਕੀਤੀਆਂ ਹਨ। WHO ਨੇ ਕਿਹਾ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਵਰਤਣ ਦੀ ਲੋੜ ਨਹੀਂ ਹੈ। ਇਹ ਫੈਸਲਾ ਬੱਚਿਆਂ ਦੇ ਮਾਸਕ ਪਹਿਣਨ ਦੀ ਸਮਰੱਥਾ ਨੂੰ ਧਿਆਨ 'ਚ ਰੱਖ ਕੇ ਲਿਆ ਗਿਆ ਹੈ।
WHO ਨੇ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸਿਹਤ ਦੇ ਹੋਰ ਪਹਿਲੂਆਂ 'ਤੇ ਵੀ ਵਿਚਾਰ ਕੀਤਾ ਹੈ। ਇਸ ਆਧਾਰ 'ਤੇ ਸਲਾਹ ਦਿੱਤੀ ਗਈ ਹੈ ਕਿ 12 ਸਾਲ ਦੀ ਉਮਰ ਦੇ ਬੱਚਿਆਂ ਨੂੰ ਮਾਸਕ ਪਹਿਣਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਵੀ ਵੱਡਿਆਂ ਵਾਂਗ ਗਾਈਡਲਾਈਨਸ ਦਾ ਪਾਲਣ ਕਰਨਾ ਚਾਹੀਦਾ ਹੈ।
WHO ਨੇ ਆਪਣੇ ਕੋਰੋਨਾ ਵਾਇਰਸ ਦੇ ਪੇਜ 'ਚ ਕਈ ਮਾਪਦੰਡ ਸ਼ਾਮਲ ਕੀਤੇ ਹਨ। ਮਾਸਕ ਉਸ ਸਮੇਂ ਪਹਿਣਨਾ ਚਾਹੀਦਾ ਹੈ ਜਦੋਂ ਬੱਚੇ ਦੇ ਇਲਾਕੇ 'ਚ ਕੋਵਿਡ-19 ਦਾ ਪ੍ਰਸਾਰ ਤੇਜ਼ ਹੋਵੇ। 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ WHO ਦਾ ਕਹਿਣਾ ਹੈ ਕਿ ਉਨ੍ਹਾਂ ਥਾਵਾਂ 'ਤੇ ਮਾਸਕ ਪਾਉਣ ਜਿੱਥੇ ਕੋਰੋਨਾ ਦੀ ਇਨਫੈਕਸ਼ਨ ਜ਼ਿਆਦਾ ਹੋਵੇ।
'Delhi Riots 2020: ਅਨਟੋਲਡ ਸਟੋਰੀ' ਛਪ ਕੇ ਆਈ ਕਿਤਾਬ ਬਜ਼ਾਰ 'ਚ ਆਉਣ ਤੋਂ ਪਹਿਲਾਂ ਹੀ ਵਾਪਸ
ਘਰ ਦੇ ਵੱਡੇ ਮੈਂਬਰਾਂ ਲਈ WHO ਨੇ ਸਲਾਹ ਦਿੱਤੀ ਹੈ ਕਿ ਬੱਚਿਆਂ ਦੇ ਮਾਸਕ ਪਹਿਣਨ ਤੇ ਉਤਾਰਨ ਦੇ ਤੌਰ ਤਰੀਕਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਹਾਲਾਂਕਿ ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਬੱਚੇ ਕਿਸ ਹੱਦ ਤਕ ਕੋਰੋਨਾ ਵਾਇਰਸ ਫੈਲਾ ਸਕਦੇ ਹਨ। ਪਰ ਕੁਝ ਸਬੂਤਾਂ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਘੱਟ ਉਮਰ ਦੇ ਬੱਚੇ ਵੀ ਵੱਡਿਆਂ ਵਾਂਗ ਦੂਜਿਆਂ ਨੂੰ ਇਨਫੈਕਟਡ ਕਰਨ ਦੀ ਸਮਰੱਥਾ ਰੱਖਦੇ ਹਨ।
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ, ਹੰਗਾਮਾ ਹੋਣ ਦੇ ਆਸਾਰ, ਗਾਂਧੀ ਪਰਿਵਾਰ ਲਈ ਅਹਿਮ ਦਿਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ