ਪੜਚੋਲ ਕਰੋ
Advertisement
(Source: ECI/ABP News/ABP Majha)
ਸਮ੍ਰਿਤੀ ਇਰਾਨੀ ਵੱਲੋਂ ਮੋਦੀ ਦੇ ਨਾਲ ਹੀ ਸਿਆਸਤ ਛੱਡਣ ਦਾ ਐਲਾਨ
ਨਵੀਂ ਦਿੱਲੀ: ਕੇਂਦਰੀ ਮੰਤਰੀ ਤੇ ਬੀਜੇਪੀ ਨੇਤਾ ਸਮ੍ਰਿਤੀ ਇਰਾਨੀ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਿਸ ਦਿਨ ਰਾਜਨੀਤੀ ਤੋਂ ਸਨਿਆਸ ਲੈਣਗੇ, ਉਸ ਦਿਨ ਉਹ ਵੀ ਰਾਜਨੀਤੀ ਨੂੰ ਅਲਵਿਦਾ ਕਰ ਦੇਵੇਗੀ। ਉਂਝ ਨਾਲ ਹੀ ਸਮ੍ਰਿਤੀ ਨੇ ਸਪਸ਼ਟ ਕੀਤਾ ਕਿ ਰਾਜਨੀਤੀ ‘ਚ ਮੋਦੀ ਲੰਬੇ ਸਮੇਂ ਤੱਕ ਰਹਿਣਗੇ।
ਉਨ੍ਹਾਂ ਨੇ ‘ਵਰਡਸ ਕਾਉਂਟ ਫੈਸਟੀਵਲ’ ਦੌਰਾਨ ਇਹ ਗੱਲ ਕਹੀ। ਜਦੋਂ ਉੱਥੇ ਮੌਜੂਦ ਕਿਸੇ ਨੇ ਪੁੱਛਿਆ ਕਿ ਉਹ ‘ਪ੍ਰਧਾਨ ਸੇਵਕ’ ਕਦੋਂ ਬਣੇਗੀ। ਇਸ ਸ਼ਬਦ ਦੀ ਵਰਤੋਂ ਮੋਦੀ ਖੁਦ ਲਈ ਕਰਦੇ ਹਨ।
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਸ ਦਾ ਜਵਾਬ ਦਿੰਦੇ ਕਿਹਾ, “ਕਦੇ ਨਹੀਂ। ਮੈਂ ਰਾਜਨੀਤੀ ‘ਚ ਵਧੀਆ ਨੇਤਾਵਾਂ ਨਾਲ ਕੰਮ ਕਰਨ ਲਈ ਆਈ ਹਾਂ। ਇਸ ਮਾਮਲੇ ‘ਚ ਮੈਂ ਬੇਹੱਦ ਕਿਸਮਤ ਵਾਲੀ ਹਾਂ ਕਿ ਮੈਂ ਮਰਹੂਮ ਅਟਲ ਬਿਹਾਰੀ ਵਾਜਪਾਈ ਜਿਹੇ ਵੱਡੇ ਲੀਡਰਾਂ ਨਾਲ ਕੰਮ ਕੀਤਾ ਤੇ ਹੁਣ ਮੋਦੀ ਨਾਲ ਕੰਮ ਕਰ ਰਹੀ ਹੈ।”
ਉਨ੍ਹਾਂ ਕਿਹਾ, “ਜਿਸ ਦਿਨ ‘ਪ੍ਰਧਾਨ ਸੇਵਕ’ ਨਰੇਂਦਰ ਮੋਦੀ ਰਾਜਨੀਤੀ ਤੋਂ ਸਨਿਆਸ ਲੈ ਲੈਣਗੇ, ਮੈਂ ਵੀ ਭਾਰਤੀ ਰਾਜਨੀਤੀ ਨੂੰ ਅਲਵਿਦਾ ਕਹਿ ਦਵਾਂਗੀ।”
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਦੇਸ਼
ਦੇਸ਼
ਪੰਜਾਬ
Advertisement