ਪੜਚੋਲ ਕਰੋ
Advertisement
ਨਵੀਂ ਸਰਕਾਰ ਬਣੀ ਨਹੀਂ ਬੀਜੇਪੀ ਦੇ ਐਮਪੀ ਨੇ ਚੁੱਕਿਆ ਜਿਨਾਹ ਦੀ ਤਸਵੀਰ ਦਾ ਮੁੱਦਾ
ਲੋਕ ਸਭਾ ਚੋਣਾਂ ਤੋਂ ਬਾਅਦ ਅਲੀਗੜ੍ਹ ਤੋਂ ਬੀਜੇਪੀ ਸੰਸਦ ਮੈਂਬਰ ਸਤੀਸ਼ ਗੌਤਮ ਨੇ ਅਲੀਗੜ੍ਹ ਮੁਸਲਿਮ ਯੂਨੀਵਰਸੀਟੀ ‘ਚ ਲੱਗੀ ਮੁਹਮੰਦ ਅਲੀ ਜਿਨਾਹ ਦੀ ਤਸਵੀਰ ਨੂੰ ਪਾਕਿਸਤਾਨ ਭੇਜਣ ਦੀ ਗੱਲ ਕਹੀ। ਇਸ ਬਿਆਨ ‘ਤੇ ਮਹੀਨਿਆਂ ਪਹਿਲਾਂ ਸ਼ਾਂਤ ਹੋਇਆ ਵਿਵਾਦ ਇੱਕ ਵਾਰ ਫੇਰ ਤੋਂ ਸ਼ੁਰੂ ਹੋ ਗਿਆ ਹੈ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਬਾਅਦ ਅਲੀਗੜ੍ਹ ਤੋਂ ਬੀਜੇਪੀ ਸੰਸਦ ਮੈਂਬਰ ਸਤੀਸ਼ ਗੌਤਮ ਨੇ ਅਲੀਗੜ੍ਹ ਮੁਸਲਿਮ ਯੂਨੀਵਰਸੀਟੀ ‘ਚ ਲੱਗੀ ਮੁਹਮੰਦ ਅਲੀ ਜਿਨਾਹ ਦੀ ਤਸਵੀਰ ਨੂੰ ਪਾਕਿਸਤਾਨ ਭੇਜਣ ਦੀ ਗੱਲ ਕਹੀ। ਇਸ ਬਿਆਨ ‘ਤੇ ਮਹੀਨਿਆਂ ਪਹਿਲਾਂ ਸ਼ਾਂਤ ਹੋਇਆ ਵਿਵਾਦ ਇੱਕ ਵਾਰ ਫੇਰ ਤੋਂ ਸ਼ੁਰੂ ਹੋ ਗਿਆ ਹੈ। ਸੰਸਦ ਦੇ ਬਿਆਨ ਤੋਂ ਬਾਅਦ ਏਐਮਯੂ ਦੇ ਮੈਂਬਰਾਂ ਸਮੇਤ ਕੁਝ ਮੁਸਲਿਮ ਧਰਮ ਗੁਰੂਆਂ ਨੇ ਇਸ ‘ਤੇ ਇਤਰਾਜ਼ ਜ਼ਾਹਰ ਕੀਤਾ ਹੈ।
ਅਲੀਗੜ੍ਹ ਮੁਸਲਿਮ ਯੁਨੀਵਰਸੀਟੀ ਵਿਦੀਆਰਥੀ ਯੁਨੀਅਨ ਸਕੱਤਰ ਹੁਜ਼ੈਫਾ ਆਮਿਰ ਨੇ ਕਿਹਾ, “ਜਿਨਾਹ ਦੀ ਤਸਵੀਰ ਤਾਂ ਛੱਡੋ, ਉਹ ਅਲੀਗੜ੍ਹ ਮੁਸਲਿਮ ਯੁਨੀਵਰਸੀਟੀ ਦੇ ਇੱਕ ਪੱਤੇ ਨੂੰ ਵੀ ਛੁਹ ਨਹੀਂ ਸਕਦੇ। ਅਲੀਗੜ੍ਹ ਮੁਸਲਿਮ ਯੁਨੀਵਰਸੀਟੀ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈ।”
ਮੁਸਲਿਮ ਧਰਮ ਗੁਰੂ ਮੁਫਤੀ ਜ਼ਾਹਿਦ ਨੇ ਸੰਸਦ ਸਤੀਸ਼ ਗੌਤਮ ਦੇ ਬਿਆਨ ਨੂੰ ਫਾਲਤੂ ਕਿਹਾ। ਉਨ੍ਹਾਂ ਨੇ ਕਿਹਾ, “ਜਿੱਤਣ ਤੋਂ ਬਾਅਦ ਸੰਸਦ ਸਤੀਸ਼ ਗੌਤਮ ਨੂੰ ਖੁਦਾ ਦਾ ਸ਼ੁਕਰੀਆ ਕਰਨਾ ਚਾਹੀਦਾ ਹੈ, ਨਾ ਕੀ ਫਾਲਤੂ ਦੀ ਬਿਆਨਬਾਜ਼ੀ। ਜਿਨਾਹ ਨੂੰ ਛੱਡ ਜੇਕਰ ਉਹ ਵਿਕਾਸ ‘ਤੇ ਧਿਆਨ ਦੇਣ ਤਾਂ ਜ਼ਿਆਦਾ ਚੰਗਾ ਹੋਵੇਗਾ।”
ਜੇਕਰ ਸਤੀਸ਼ ਗੌਤਮ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਜਿਨਾਹ ਦੀ ਤਸਵੀਰ ਨੂੰ ਲੈ ਕੇ ਬਿਆਨ ਦਿੱਤਾ, “ਜਿੰਨਾ ਦੀ ਘਰ ਵਾਪਸੀ ਯਾਨੀ ਪਾਕਿਸਤਾਨ ਜਾਣਾ ਤੈਅ ਹੈ। ਭਾਵੇਂ ਉਹ ਕੁਰਿਅਰ ਤੋਂ ਜਾਣ ਜਾਂ ਫਲਾਈਟ ਤੋਂ, ਪਰ ਇਸ ਵਾਰ ਉਹ ਪਾਕਿਸਤਾਨ ਜਾ ਕੇ ਹੀ ਰਹਿਣਗੇ।” ਸਤੀਸ਼ ਗੌਤਮ ਦੂਜੀ ਵਾਰ ਅਲੀਗੜ੍ਹ ਤੋਂ ਸੰਸਦ ਮੈਂਬਰ ਚੁਣੇ ਗਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement