ਸਮਾਰਟਫੋਨ ਤੇ ਫ੍ਰੀ ਵਾਈ-ਫਾਈ ਨਾਲ ਰੇਲਵੇ ਸਟੇਸ਼ਨ ਦਾ ਕੁੱਲੀ ਬਣਿਆ ਵੱਡਾ ਅਫਸਰ
ਸ਼੍ਰੀਨਾਥ ਕੇ, ਕੇਰਲਾ ਦੇ ਰੇਲਵੇ ਸਟੇਸ਼ਨ ‘ਤੇ ਕੰਮ ਕਰਨ ਵਾਲਾ ਕੂਲੀ ਹੈ ਜਿਸ ਦੇ ਫ੍ਰੀ ਵਾਈ ਫਾਈ ਦੇ ਸਹਾਰੇ ਪਹਿਲਾਂ ਸਟੇਟ ਸਰਵਿਸਸ ਤੇ ਫਿਰ ਯੁਪੀਐਸਸੀ ਸਿਵਲ ਸਰਵਿਸਸ ਦਾ ਪੇਪਰ ਕਲੀਅਰ ਕਰ ਦਿੱਤਾ।
ਨਵੀਂ ਦਿੱਲ਼ੀ: ਇੱਕ ਸਮਾਰਟਫੋਨ ਤੇ ਫ੍ਰੀ ਵਾਈ-ਫਾਈ ਨਾਲ ਰੇਲਵੇ ਸਟੇਸ਼ਨ ‘ਤੇ ਕੰਮ ਕਰਨ ਵਾਲੇ ਇੱਕ ਕੁੱਲੀ ਨੇ ਸਿਵਲ ਸਰਵਿਸਸ ਦਾ ਪੇਪਰ ਕਲੀਅਰ ਕਰ ਲਿਆ ਹੈ। ਜੀ ਹਾਂ, ਘੱਟ ਸੁਵਿਧਾਵਾਂ ਹੋਣ ਦੇ ਬਾਵਜੂਦ ਇਸ ਕੂਲੀ ਨੇ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ। ਸ਼੍ਰੀਨਾਥ ਕੇ, ਕੇਰਲਾ ਦੇ ਰੇਲਵੇ ਸਟੇਸ਼ਨ ‘ਤੇ ਕੰਮ ਕਰਨ ਵਾਲਾ ਕੂਲੀ ਹੈ ਜਿਸ ਦੇ ਫ੍ਰੀ ਵਾਈ ਫਾਈ ਦੇ ਸਹਾਰੇ ਪਹਿਲਾਂ ਸਟੇਟ ਸਰਵਿਸਸ ਤੇ ਫਿਰ ਯੁਪੀਐਸਸੀ ਸਿਵਲ ਸਰਵਿਸਸ ਦਾ ਪੇਪਰ ਕਲੀਅਰ ਕਰ ਦਿੱਤਾ।
ਦਰਅਸਲ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਘੱਟ ਸੁਵਿਧਾਵਾਂ ‘ਚ ਵੀ ਸਭ ਹਾਸਲ ਹੋ ਸਕਦਾ ਹੈ। ਇਹੀ ਕਰ ਦਿਖਾਇਆ ਹੈ ਕੇਰਲਾ ਦੇ ਕੂਲੀ ਨੇ। ਕਲਿੰਗਾ ਟੀਵੀ ਦੀ ਰਿਪੋਰਟ ਮੁਤਾਬਕ, ਕੇਰਲਾ ਦੇ ਮੁਨਾਰ ਜ਼ਿਲ੍ਹੇ ਦਾ ਰਹਿਣ ਵਾਲਾ, ਸ੍ਰੀਨਾਥ ਏਰਨਕੂਲਮ ਰੇਲਵੇ ਸਟੇਸ਼ਨ ‘ਤੇ ਕੂਲੀ ਦਾ ਕੰਮ ਕਰਦਾ ਸੀ ਪਰ 2018 ‘ਚ ਉਸ ਨੇ ਮਹਿਸੂਸ ਕੀਤਾ ਕਿ ਉਸ ਦੀ ਕਮਾਈ ਉਸ ਦੇ ਪਰਿਵਾਰ ਦੇ ਚੰਗੇ ਭਵਿੱਖ ਲਈ ਕਾਫੀ ਨਹੀਂ ਹੈ।
ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਕਮਾਈ ਉਸ ਦੀ ਬੇਟੀ ਦੇ ਭਵਿੱਖ ‘ਚ ਰੁਕਾਵਟ ਬਣੇ। ਇਸ ਲਈ ਉਸ ਨੇ ਦੋ ਸ਼ਿਫਟਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਦਿਨ ਦੇ 400 ਤੋਂ 500 ਰੁਪਏ ਤੱਕ ਹੀ ਬਣਾ ਸਕਿਆ। ਉਹ ਆਪਣੀ ਕਮਾਈ ਤੋਂ ਸੰਤੁਸ਼ਟ ਨਾ ਹੋਇਆ ਜਿਸ ਤੋਂ ਬਾਅਦ ਆਪਣੇ ਸਪਨਿਆਂ ਨੂੰ ਉਡਾਣ ਦੇਣ ਲਈ ਸਿਵਲ ਸਰਵਿਸਸ ਦੀ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ। ਇਸ ਲਈ ਤਿਆਰੀ ਸ਼ੁਰੂ ਕਰ ਦਿੱਤੀ ਪਰ ਪੜ੍ਹਾਈ ਦੀ ਇੰਨੀ ਫੀਸ ਦੇਣ ਲਈ ਉਹ ਸਮਰੱਥ ਨਹੀਂ ਸੀ।
ਉਸੇ ਸਮੇਂ ਸ੍ਰੀਨਾਥ ਦਾ ਸਾਥੀ ਬਣਿਆ ਉਸ ਦਾ ਸਮਾਰਟਫੋਨ ਤੇ ਰੇਲਵੇ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਫ੍ਰੀ ਵਾਈ-ਫਾਈ। ਪੜ੍ਹਾਈ ‘ਤੇ ਹਜ਼ਾਰਾਂ ਖਰਚ ਕਰਨ ਦੀ ਬਜਾਏ ਉਸ ਨੇ ਆਪਣੇ ਸਮਾਰਟਫੋਨ ‘ਤੇ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ। ਆਪਣੀ ਕਮਾਈ ਵਧਾਉਣ ਦੇ ਜਜ਼ਬੇ, ਆਪਣੀ ਮਿਹਨਤ ਤੇ ਸਮਰਪਣ ਨੇ ਕਰ ਦਿਖਾਇਆ ਤੇ ਉਸ ਨੇ ਕੇਰਲਾ ਪਬਲਿਕ ਸਰਵਿਸ ਕਮਿਸ਼ਨ ਦਾ ਐਗਜ਼ਾਮ ਕਲੀਅਰ ਕਰਕੇ ਮਿਸਾਲ ਕਾਇਆ ਕਰ ਦਿੱਤੀ।
ਸਟੇਟ ਸਰਵਿਵਸ ਤੋਂ ਬਾਅਦ ਉਸ ਨੂੰ ਇੱਕ ਸਥਾਈ ਕੰਮ ਤਾਂ ਮਿਲ ਗਿਆ ਪਰ ਉਸ ਦੀਆਂ ਇੱਛਾਵਾਂ ਹਾਲੇ ਵੀ ਅਧੂਰੀਆਂ ਸਨ ਜਿਸ ਲਈ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਯੂਪੀਐਸਸੀ ਲਈ ਤਿਆਰੀ ਕੀਤੀ। ਤਿੰਨ ਵਾਰ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਸ੍ਰੀਨਾਥ ਨੇ ਆਪਣੀ ਚੌਥੀ ਕੋਸ਼ਿਸ਼ ‘ਚ ਯੂਪੀਐਸਸੀ ਦਾ ਪੇਪਰ ਕਲੀਅਰ ਕਰ ਦਿੱਤਾ। ਕੂਲੀ ਤੋਂ ਸੀਨੀਅਰ ਲੈਵਲ ਦੇ ਸਰਕਾਰੀ ਅਫਸਰ ਬਣਨ ਦੀ ਸ੍ਰੀਨਾਥ ਦੀ ਕਹਾਣੀ ਲੱਖਾਂ ਲੋਕਾਂ ਲਈ ਮਿਸਾਲ ਬਣ ਚੁੱਕੀ ਹੈ।