ਬਗੈਰ ਹੈਲਮਟ ਵਾਲੀ ਔਰਤ ਨੂੰ ਰੋਕਿਆ, ਤਾਂ ਕਰਤਾ ਸੜਕ 'ਤੇ ਕਾਰਾ, ਪੁਲਿਸ ਮੁਲਾਜ਼ਮ ਦਾ ਕੁਟਾਪਾ, ਵੀਡੀਓ ਵਾਇਰਲ
ਮਹਿਲਾ ਆਪਣੇ ਸਾਥੀ ਦੇ ਨਾਲ ਸਕੂਟੀ 'ਤੇ ਕਿਤੇ ਜਾ ਰਹੀ ਸੀ। ਦੋਵਾਂ ਨੇ ਹੈਲਮੇਟ ਨਹੀਂ ਪਹਿਨਿਆ ਸੀ। ਇਸ ਦੌਰਾਨ ਟ੍ਰੈਫਿਕ ਪੁਲਿਸ ਵਾਲੇ ਨੇ ਰੋਕਿਆ ਤਾਂ ਮਹਿਲਾ ਭੜਕ ਗਈ ਤੇ ਉਸ ਨੂੰ ਕੁੱਟ ਦਿੱਤਾ।
ਮੁੰਬਈ: ਹੈਲਮੇਟ ਪਹਿਨੇ ਆਪਣੇ ਸਾਥੀ ਦੇ ਨਾਲ ਦੋ ਪਹੀਆ ਵਾਹਨ 'ਤੇ ਸਵਾਰ ਮਹਿਲਾ ਨੇ ਰੋਕੇ ਜਾਣ 'ਤੇ ਪੁਲਿਸ ਕਰਮੀ ਦੀ ਖੂਬ ਕੁੱਟਮਾਰ ਕੀਤੀ। ਇੱਕ ਤਾਂ 'ਚੋਰੀ ਤੇ ਉੱਤੋਂ ਸੀਨਾ ਜ਼ੋਰੀ' ਦਿਖਾਉਂਦਿਆਂ ਭੜਕੀ ਮਹਿਲਾ ਨੇ ਪੁਲਿਸ ਕਰਮੀ ਨੂੰ ਬੁਰੀ ਤਰ੍ਹਾਂ ਕੁੱਟਿਆ। ਮਹਿਲਾ ਮੁੰਬਈ ਦੇ ਕਲਬਾਦੇਵੀ ਸਥਿਤ ਕੌਟਨ ਐਕਸਚੇਂਜ ਨਾਕੇ ਤੇ ਸ਼ਨੀਵਾਰ ਦੀ ਇਹ ਘਟਨਾ ਹੈ। ਇਸ ਦਾ ਵੀਡੀਓ ਟਵਿੱਟਰ ਤੇ ਫੇਸਬੁੱਕ ਤੇ ਵਾਇਰਲ ਹੋ ਗਿਆ ਹੈ।
ਮਹਿਲਾ ਆਪਣੇ ਸਾਥੀ ਦੇ ਨਾਲ ਸਕੂਟੀ 'ਤੇ ਕਿਤੇ ਜਾ ਰਹੀ ਸੀ। ਦੋਵਾਂ ਨੇ ਹੈਲਮੇਟ ਨਹੀਂ ਪਹਿਨਿਆ ਸੀ। ਇਸ ਦੌਰਾਨ ਟ੍ਰੈਫਿਕ ਪੁਲਿਸ ਵਾਲੇ ਨੇ ਰੋਕਿਆ ਤਾਂ ਮਹਿਲਾ ਭੜਕ ਗਈ ਤੇ ਉਸ ਨੂੰ ਕੁੱਟ ਦਿੱਤਾ। ਘਟਨਾ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਮਹਿਲਾ ਭੀੜ ਇਕੱਠੀ ਹੋਣ ਮਗਰੋਂ ਵੀ ਪੁਲਿਸ ਕਰਮੀ ਨੂੰ ਕੁੱਟਦੀ ਰਹੀ।
Mumbai: Two persons, including a woman who was seen thrashing a police personnel on duty & misbehaving with him on Kalbadevi Road in a viral video, have been arrested. The woman has alleged that the police personnel had abused her. (Image - screengrab from viral video) pic.twitter.com/ENWGxBqxiA
— ANI (@ANI) October 24, 2020
ਇਸ ਦੌਰਾਨ ਆਪਣੀ ਗਲਤੀ ਲੁਕਾਉਣ ਲਈ ਉਸ ਨੇ ਪੁਲਿਸ ਕਰਮੀ 'ਤੇ ਗਾਲਾਂ ਕੱਢਣ ਦਾ ਇਲਜ਼ਾਮ ਲਾਇਆ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਵੱਡੀ ਗਿਣਤੀ ਪੁਲਿਸ ਕਰਮੀ ਪਹੁੰਚੇ। ਪੁਲਿਸ ਨੇ ਮੁਲਜ਼ਮ ਮਹਿਲਾ ਤੇ ਉਸ ਦੇ ਸਾਥੀ ਨੂੰ ਹਿਰਾਸਤ 'ਚ ਲੈ ਲਿਆ। ਘਟਨਾ ਦਾ ਨੋਟਿਸ ਲੈਂਦਿਆਂ ਸ਼ਿਵ ਸੈਨਾ ਲੀਡਰ ਸੰਜੇ ਰਾਓਤ ਨੇ ਟਵੀਟ ਕਰਕੇ ਮੁਲਜ਼ਮ ਮਹਿਲਾ ਖਿਲ਼ਾਫ ਤੁਰੰਤ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਇਹ ਕਾਰਨਾਮਾ ਮੁੰਬਈ ਪੁਲਿਸ ਦੇ ਮਾਨ ਸਨਮਾਣ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ।
ਪੰਜਾਬ ਦੇ ਕਰੀਬ 1000 ਪਿੰਡਾਂ 'ਚ ਹੋਵੇਗਾ ਵਿਲੱਖਣ ਦੁਸਹਿਰਾ, ਇਹ ਹੈ ਕਿਸਾਨਾਂ ਦੀ ਰਣਨੀਤੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ