ਭਾਰਤ ਨੂੰ ਵੱਡਾ ਝਟਕਾ ਦੇਣਗੇ ਪਰਵਾਸੀ, ਦੇਸ਼ ਨੂੰ 23 ਫੀਸਦ ਘੱਟ ਡਾਲਰ
ਕੋਵਿਡ-19 ਮਹਾਮਾਰੀ ਤੇ ਇਸ ਦੇ ਚੱਲਦਿਆਂ ਲੌਕਡਾਊਨ ਕਾਰਨ ਇਸ ਸਾਲ ਪੂਰੀ ਦੁਨੀਆਂ 'ਚ ਪੈਸੇ ਭੇਜੇ ਜਾਣ 'ਚ 20 ਫੀਸਦ ਕਮੀ ਆਉਣ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ ਇਹ ਗਿਰਾਵਟ ਹਾਲ ਹੀ ਦੇ ਇਤਿਹਾਸ 'ਚ ਸਭ ਤੋਂ ਵੱਧ ਹੈ ਤੇ ਮੋਟੇ ਤੌਰ ਤੇ ਪ੍ਰਵਾਸੀ ਕਾਮਿਆਂ ਦੇ ਵੇਤਨ ਤੇ ਰੁਜ਼ਗਾਰ 'ਚ ਕਮੀ ਕਾਰਨ ਅਜਿਹਾ ਹੋਵੇਗਾ।
ਨਵੀਂ ਦਿੱਲੀ: ਵਰਲਡ ਬੈਂਕ ਮੁਤਾਬਕ ਕੋਰੋਨਾ ਵਾਇਰਸ ਕਾਰਨ ਇਸ ਸਾਲ ਭਾਰਤ ਨੂੰ ਵਿਦੇਸ਼ਾਂ ਤੋਂ ਭੇਜੀ ਜਾਣ ਵਾਲੀ ਰਕਮ 23 ਫੀਸਦ ਘਟ ਕੇ 64 ਅਰਬ ਡਾਲਰ ਰਹਿ ਜਾਣ ਦਾ ਖਦਸ਼ਾ ਹੈ ਜੋ ਪਿਛਲੇ ਸਾਲ 83 ਅਰਬ ਡਾਲਰ ਸੀ।
ਵਿਸ਼ਵ ਬੈਂਕ ਵੱਲੋਂ ਜਾਰੀ ਪ੍ਰਵਾਸ ਤੇ ਰੇਮਿਟੇਂਸ ਤੇ ਕੋਵਿਡ-19 ਦੇ ਪ੍ਰਭਾਵਾਂ ਸਬੰਧੀ ਜਾਰੀ ਰਿਪੋਰਟ 'ਚ ਕਿਹਾ ਗਿਆ ਕਿ ਕੋਵਿਡ-19 ਮਹਾਮਾਰੀ ਤੇ ਇਸ ਦੇ ਚੱਲਦਿਆਂ ਲੌਕਡਾਊਨ ਕਾਰਨ ਇਸ ਸਾਲ ਪੂਰੀ ਦੁਨੀਆਂ 'ਚ ਪੈਸੇ ਭੇਜੇ ਜਾਣ 'ਚ 20 ਫੀਸਦ ਕਮੀ ਆਉਣ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ ਇਹ ਗਿਰਾਵਟ ਹਾਲ ਹੀ ਦੇ ਇਤਿਹਾਸ 'ਚ ਸਭ ਤੋਂ ਵੱਧ ਹੈ ਤੇ ਮੋਟੇ ਤੌਰ ਤੇ ਪ੍ਰਵਾਸੀ ਕਾਮਿਆਂ ਦੇ ਵੇਤਨ ਤੇ ਰੁਜ਼ਗਾਰ 'ਚ ਕਮੀ ਕਾਰਨ ਅਜਿਹਾ ਹੋਵੇਗਾ।
ਵਰਲਡ ਬੈਂਕ ਸਮੂਹ ਦੇ ਮੁਖੀ ਡੇਵਿਡ ਮਲਪਾਸ ਨੇ ਕਿਹਾ ਕਿ ਵਿਦੇਸ਼ਾਂ ਤੋਂ ਮਿਲਣ ਵਾਲਾ ਰੇਮਿਟੇਂਸ ਵਿਕਾਸਸ਼ੀਲ ਦੇਸ਼ਾਂ ਦੀ ਆਮਦਨ ਦਾ ਇਕ ਮੁੱਖ ਸਾਧਨ ਹੈ ਜਦਕਿ ਕੋਵਿਡ-19 ਕਾਰਨ ਜਾਰੀ ਆਰਥਿਕ ਮੰਦੀ ਦੇ ਚੱਲਦਿਆਂ ਪਰਵਾਸੀ ਮਜ਼ਦੂਰਾਂ ਦੀ ਘਰ ਪੈਸੇ ਭੇਜਣ ਦੀ ਸਮਰੱਥਾ 'ਤੇ ਭਾਰੀ ਅਸਰ ਪਿਆ ਹੈ।
ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਭੇਜੀ ਜਾਣ ਵਾਲੀ ਰਕਮ ਤੋਂ ਉਨ੍ਹਾਂ ਪਰਿਵਾਰਾਂ ਨੂੰ ਭੋਜਨ, ਸਿਹਤ ਸਬੰਧੀ ਦੇਖਭਾਲ ਤੇ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ 'ਚ ਮਦਦ ਮਿਲਦੀ ਹੈ। ਅਜਿਹੇ 'ਚ ਵਿਸ਼ਵ ਬੈਂਕ ਸਮੂਹ ਧਨ ਭੇਜਣ ਦੇ ਚੈਨਲਾਂ ਨੂੰ ਖੁੱਲ੍ਹਾ ਰੱਖਣ ਤੇ ਇਸ ਨਾਲ ਸਬੰਧਤ ਲੋੜਾਂ ਪੂਰੀਆਂ ਕਰਨ ਲਈ ਕੰਮ ਕਰ ਰਿਹਾ ਹੈ।
ਵਰਲਡ ਬੈਂਕ ਦਾ ਅੰਦਾਜ਼ਾ ਹੈ ਕਿ ਪਾਕਿਸਤਾਨ ਨੂੰ ਵਿਦੇਸ਼ ਤੋਂ ਮਿਲਣ ਵਾਲੇ ਪੈਸਿਆਂ 'ਚ ਕਰੀਬ 23 ਫੀਸਦ ਗਿਰਾਵਟ ਦੇਖੀ ਜਾਵੇਗੀ, ਜਦਕਿ ਬੰਗਲਾਦੇਸ਼ 'ਚ 22 ਫੀਸਦ, ਨੇਪਾਲ 'ਚ 14 ਫੀਸਦ ਤੇ ਸ੍ਰੀਲੰਕਾ 'ਚ 19 ਫੀਸਦ ਕਮੀ ਹੋਣ ਦਾ ਅਨੁਮਾਨ ਹੈ।
ਰੇਮਿਟੇਂਸ ਕੀ ਹੈ?
ਜਦੋਂ ਵਿਦੇਸ਼ 'ਚ ਕੰਮ ਕਰਨ ਵਾਲੇ ਪ੍ਰਵਾਸੀ ਭਾਰਤੀ ਆਪਣੇ ਮੂਲ ਦੇਸ਼ ਨੂੰ ਆਪਣੀ ਕਮਾਈ ਰਕਮ 'ਚੋਂ ਕੁਝ ਰਕਮ ਵਾਪਸ ਭੇਜਦੇ ਹਨ ਤਾਂ ਉਸਨੂੰ ਰੇਮਿਟੇਂਸ ਕਹਿੰਦੇ ਹਨ। ਰੇਮਿਟੇਂਸ ਜ਼ਰੀਏ ਦੇਸ਼ਾਂ ਦੀ ਇਕੋਨੌਮੀ ਤੇ ਵੱਡਾ ਅਸਰ ਪੈਂਦਾ ਹੈ। ਇਸ ਨਾਲ ਅਰਥ-ਵਿਵਸਥਾ ਨੂੰ ਵਿਦੇਸ਼ੀ ਮੁਦਰਾ ਹਾਸਲ ਕਰਨ ਚਮਦਦ ਮਿਲਦੀ ਹੈ ਤੇ ਦੇਸ਼ਾਂ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਤੇਜ਼ੀ ਆਉਣ ਦਾ ਇਕੋਨੌਮੀ 'ਤੇ ਚੰਗਾ ਅਸਰ ਦੇਖਿਆ ਜਾ ਸਕਦਾ ਹੈ।