Wrestlers Protest at Jantar Mantar: ਦੇਸ਼ ਲਈ ਤਮਗੇ ਜਿੱਤਣ ਵਾਲਿਆਂ ਦਾ ਇਹ ਹਾਲ, ਸ਼ਰਾਬ ਪੀ ਪੁਲਿਸ ਨੇ ਕੀਤੀ ਖਿੱਚਧੂਹ? ਪਹਿਲਵਾਨਾਂ ਨੇ ਲਾਏ ਗੰਭੀਰ ਦੋਸ਼
Wrestlers Protest at Jantar Mantar: ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ’ਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਤੇ ਪੁਲਿਸ ਵਿਚਾਲੇ ਝੜਪ ਮਗਰੋਂ ਮਾਮਲਾ...
Wrestlers Protest at Jantar Mantar: ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ’ਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਤੇ ਪੁਲਿਸ ਵਿਚਾਲੇ ਝੜਪ ਮਗਰੋਂ ਮਾਮਲਾ ਗਰਮਾ ਗਿਆ ਹੈ। ਵਿਰੋਧੀ ਧਿਰਾਂ ਕੇਂਦਰ ਸਰਕਾਰ ਉੱਪਰ ਹੋਰ ਹਮਲਾਵਰ ਹੋ ਗਈਆਂ ਹਨ। ਉਧਰ, ਭਲਵਾਨਾਂ ਨੇ ਇਲਜ਼ਾਮ ਲਾਏ ਹਨ ਕਿ ਪੁਲਿਸ ਵਾਲਿਆਂ ਨੇ ਸ਼ਰਾਬ ਪੀਤੀ ਹੋਈ ਸੀ।
ਦੱਸ ਦਈਏ ਕਿ ਇਸ ਝੜਪ ਦੌਰਾਨ ਦੋ ਪਹਿਲਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਵਿਨੇਸ਼ ਫੋਗਾਟ ਦਾ ਭਰਾ ਵੀ ਸ਼ਾਮਲ ਦੱਸਿਆ ਜਾਂਦਾ ਹੈ। ਪਹਿਲਵਾਨਾਂ ਨੇ ਦਾਅਵਾ ਕੀਤਾ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀ ਕੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਤੇ ਗਾਲ੍ਹਾਂ ਕੱਢੀਆਂ। ਦੂਜੇ ਪਾਸੇ ਪੁਲਿਸ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਪੂਨੀਆ ਨੇ ਕਿਸਾਨਾਂ ਤੇ ਉਨ੍ਹਾਂ ਦੇ ਆਗੂਆਂ ਨੂੰ ਅੱਜ ਧਰਨੇ ਵਾਲੀ ਥਾਂ ਇਕੱਤਰ ਹੋਣ ਦਾ ਸੱਦਾ ਦਿੱਤਾ ਹੈ। ਵਿਨੇਸ਼ ਫੋਗਾਟ ਤੇ ਹੋਰਨਾਂ ਮਹਿਲਾ ਪਹਿਲਵਾਨਾਂ ਨੇ ਭਰੇ ਮਨ ਨਾਲ ਕਿਹਾ ਕਿ ‘‘ਕੀ ਉਨ੍ਹਾਂ ਦੇਸ਼ ਵਾਸਤੇ ਤਗ਼ਮੇ ਇਸੇ ਦਿਨ ਲਈ ਜਿੱਤੇ ਸਨ।
VIDEO | Ruckus between protesting wrestlers and Delhi Police at Jantar Mantar. More details are awaited. pic.twitter.com/AIS5zgH4My
— Press Trust of India (@PTI_News) May 3, 2023
’’
ਹਾਸਲ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਆਗੂ ਸੋਮਨਾਥ ਭਾਰਤੀ ਸਣੇ ਕੁਝ ਹੋਰ ਲੋਕ ਦੇਰ ਰਾਤ ਧਰਨੇ ਵਾਲੀ ਥਾਂ ਮੰਜੇ ਲੈ ਕੇ ਪੁੱਜੇ ਸਨ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਧਰਨੇ ’ਤੇ ਬੈਠੇ ਪਹਿਲਵਾਨਾਂ ਨਾਲ ਤਕਰਾਰ ਹੋ ਗਈ। ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨਾਲ ਬਦਸਲੂਕੀ ਤੇ ਕੁੱਟਮਾਰ ਕੀਤੀ। ਸੋਸ਼ਲ ਮੀਡੀਆ ’ਤੇ ਸਰਕੁਲੇਟ ਵੀਡੀਓ ਵਿੱਚ ਕੁਝ ਪ੍ਰਦਰਸ਼ਨਕਾਰੀ ਪਹਿਲਵਾਨ ਪੁਲਿਸ ਮੁਲਾਜ਼ਮਾਂ ’ਤੇ ਨਸ਼ੇ ਦੀ ਲੋਰ ਵਿੱਚ ਦੋ ਪਹਿਲਵਾਨਾਂ ’ਤੇ ਹਮਲਾ ਕੀਤੇ ਜਾਣ ਦਾ ਦੋਸ਼ ਲਾਉਂਦੇ ਸੁਣਦੇ ਹਨ।
ਇਸ ਦੌਰਾਨ ਸਾਬਕਾ ਪਹਿਲਵਾਨ ਰਾਜਵੀਰ ਨੇ ਦੱਸਿਆ, ‘‘ਮੀਂਹ ਕਰਕੇ ਕੁਝ ਗੱਦੇ ਗਿੱਲੇ ਹੋ ਗਏ ਸਨ, ਜਿਸ ਕਰਕੇ ਅਸੀਂ ਸੌਣ ਲਈ ਫੋਲਡਿੰਗ ਮੰਜੇ ਲੈ ਕੇ ਆ ਰਹੇ ਸੀ, ਪਰ ਪੁਲਿਸ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਸ਼ਰਾਬ ਦੇ ਨਸ਼ੇ ’ਚ ਧੁੱਤ ਪੁਲਿਸ ਮੁਲਾਜ਼ਮ ਧਰਮੇਂਦਰ ਨੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨਾਲ ਬਦਸਲੂਕੀ ਤੇ ਸਾਡੇ ਨਾਲ ਖਿੱਚਧੂਹ ਕੀਤੀ।’’ ਪਹਿਲਵਾਨ ਨੇ ਕਿਹਾ, ‘‘ਉਨ੍ਹਾਂ ਸਾਨੂੰ ਕੁੱਟਣਾ ਸ਼ੁਰੂ ਕੀਤਾ। ਬਜਰੰਗ ਪੂਨੀਆ ਦੇ ਨਜ਼ਦੀਕੀ ਰਿਸ਼ਤੇਦਾਰ ਦੁਸ਼ਯੰਤ ਤੇ ਰਾਹੁਲ ਦੇ ਸਿਰ ’ਤੇ ਸੱਟਾਂ ਲੱਗੀਆਂ ਹਨ।
VIDEO | "The area is filled with water and there was no place to sleep, so we thought of bringing the cots...," says wrestler Vinesh Phogat. pic.twitter.com/TWmqxdImlR
— Press Trust of India (@PTI_News) May 3, 2023
ਪੁਲਿਸ ਨੇ ਡਾਕਟਰਾਂ ਨੂੰ ਧਰਨੇ ਵਾਲੀ ਥਾਂ ਪੁੱਜਣ ਤੋਂ ਰੋਕਿਆ। ਇਥੋਂ ਤੱਕ ਕਿ ਮਹਿਲਾ ਕਾਂਸਟੇਬਲਾਂ ਨੇ ਵੀ ਸਾਡੇ ਨਾਲ ਬਦਸਲੂਕੀ ਕੀਤੀ।’’ ਉਧਰ ਵਿਨੇਸ਼ ਫੋਗਾਟ ਨੇ ਕਿਹਾ, ‘‘ਪੁਲਿਸ ਮੁਲਾਜ਼ਮਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਤੇ ਧੱਕੇ ਵੀ ਮਾਰੇ। ਮਹਿਲਾ ਪੁਲਿਸ ਮੁਲਾਜ਼ਮ ਕਿੱਥੇ ਸਨ?’’ ਪੂਨੀਆ ਦੀ ਪਤਨੀ ਸੰਗੀਤਾ ਨੇ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਨਾਲ ਧੱਕਾਮੁੱਕੀ ਕਰਨ ਦਾ ਦਾਅਵਾ ਕੀਤਾ ਹੈ।