ਰਾਹੁਲ ਗਾਂਧੀ ਨੇ ਸਵਾਲ ਨਾਲ ਮੋਹਨ ਭਾਗਵਤ ਨੂੰ ਘੇਰਨ ਦੀ ਕੀਤੀ ਕੋਸ਼ਿਸ਼, ਕੀਤਾ ਅਜਿਹਾ ਕੁਮੈਂਟ ਕਿ ਸ਼ੁਰੂ ਹੋ ਗਈ ਚਰਚਾ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਮਹਾਤਮਾ ਗਾਂਧੀ ਨਾਲ ਹਮੇਸ਼ਾ ਔਰਤਾਂ ਹੁੰਦੀਆਂ ਸੀ, ਕੀ ਤੁਸੀਂ ਕਦੇ ਮੋਹਨ ਭਾਗਵਤ ਨਾਲ ਦੇਖੀਆਂ ਹਨ?
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਭਾਜਪਾ ਤੇ ਆਰਐਸਐਸ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਤੇ ਆਰਐਸਐਸ ਨਹੀਂ ਚਾਹੁੰਦੇ ਕਿ ਔਰਤਾਂ ਅੱਗੇ ਆਉਣ। ਰਾਹੁਲ ਨੇ ਇਹ ਵੀ ਸਵਾਲ ਕੀਤਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀਆਂ ਤਸਵੀਰਾਂ 'ਚ ਆਸੇ-ਪਾਸੇ 2-3 ਔਰਤਾਂ ਦਿਖਾਈ ਦਿੰਦੀਆਂ ਹਨ, ਪਰ ਮੋਹਨ ਭਾਗਵਤ ਦੀ ਤਸਵੀਰ ਵਿੱਚ ਕੋਈ ਔਰਤ ਕਿਉਂ ਨਹੀਂ ਨਜ਼ਰ ਆਉਂਦੀ?
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਅਤੇ ਭਾਜਪਾ 'ਤੇ ਦੋਸ਼ ਲਾਇਆ ਕਿ ਇਹ ਲੋਕ ਹਿੰਦੂ ਨਹੀਂ ਹਨ, ਉਹ ਸਿਰਫ ਹਿੰਦੂ ਧਰਮ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਆਲ ਇੰਡੀਆ ਮਹਿਲਾ ਕਾਂਗਰਸ, ਕਾਂਗਰਸ ਦੀ ਮਹਿਲਾ ਵਿੰਗ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਇਹ ਵੀ ਦਾਅਵਾ ਕੀਤਾ ਕਿ ਆਰਐਸਐਸ ਅਤੇ ਭਾਜਪਾ ਦੇ ਲੋਕ "ਔਰਤ ਸ਼ਕਤੀ" ਨੂੰ ਦਬਾ ਰਹੇ ਹਨ ਅਤੇ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ।
When you see (Mahatma) Gandhi's picture, you'll see 2-3 women around him. Have you seen a picture of Mohan Bhagwat with any woman? That’s because their org suppresses women&our org give them a platform. Modi-RSS didn't make any woman PM of the country, Congress made: Rahul Gandhi pic.twitter.com/F19EMLIENV
— ANI (@ANI) September 15, 2021
ਰਾਹੁਲ ਗਾਂਧੀ ਨੇ ਨੋਟਬੰਦੀ ਅਤੇ ਜੀਐਸਟੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ 'ਲਕਸ਼ਮੀ ਕੀ ਸ਼ਕਤੀ' ਅਤੇ 'ਦੁਰਗਾ ਕੀ ਸ਼ਕਤੀ' 'ਤੇ ਹਮਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ (ਆਰਐਸਐਸ ਅਤੇ ਭਾਜਪਾ) ਆਪਣੇ ਆਪ ਨੂੰ ਹਿੰਦੂ ਪਾਰਟੀ ਕਹਿੰਦੇ ਹਨ ਅਤੇ ਲਕਸ਼ਮੀ ਜੀ ਅਤੇ ਮਾਂ ਦੁਰਗਾ 'ਤੇ ਹਮਲਾ ਕਰਦੇ ਹਨ। ਫਿਰ ਉਨ੍ਹਾਂ ਕਿਹਾ ਕਿ ਉਹ ਹਿੰਦੂ ਹਨ। ਇਹ ਲੋਕ ਝੂਠੇ ਹਿੰਦੂ ਹਨ। ਇਹ ਲੋਕ ਹਿੰਦੂ ਨਹੀਂ ਹਨ। ਉਹ ਹਿੰਦੂ ਧਰਮ ਦੀ ਵਰਤੋਂ ਕਰ ਰਹੇ ਹਨ।
ਕਾਂਗਰਸੀ ਨੇਤਾ ਮੁਤਾਬਕ ਭਾਜਪਾ ਅਤੇ ਆਰਐਸਐਸ ਦੇ ਲੋਕਾਂ ਨੇ ਦੇਸ਼ ਭਰ ਵਿੱਚ ਡਰ ਫੈਲਾਇਆ ਹੈ, ਕਿਸਾਨ ਡਰੇ ਹੋਏ ਹਨ, ਔਰਤਾਂ ਡਰੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਆਰਐਸਐਸ ਮਹਿਲਾ ਸ਼ਕਤੀ ਨੂੰ ਦਬਾਉਂਦੀ ਹੈ, ਪਰ ਕਾਂਗਰਸ ਸੰਗਠਨ ਔਰਤ ਸ਼ਕਤੀ ਨੂੰ ਬਰਾਬਰ ਦਾ ਮੰਚ ਦਿੰਦਾ ਹੈ।
ਇਹ ਵੀ ਪੜ੍ਹੋ: Coronavirus Update: 4 ਦਿਨਾਂ ਮਗਰੋਂ ਦੇਸ਼ 'ਚ ਕੋਰੋਨਾ ਦੇ 30,000 ਤੋਂ ਵੱਧ ਨਵੇਂ ਕੇਸ, 431 ਨੇ ਤੋੜਿਆ ਦਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904