ਪੜਚੋਲ ਕਰੋ

'ਬਾਬਾ ਕਾ ਢਾਬਾ' ਮਾਮਲੇ 'ਚ ਯੂਟਿਊਬਰ ਗੌਰਵ ਨੇ ਰੱਖਿਆ ਆਪਣਾ ਪੱਖ, ਪੂਰੇ ਪੈਸੇ ਦੇਣ ਦਾ ਕੀਤਾ ਦਾਅਵਾ

ਦੱਖਣੀ ਦਿੱਲੀ ਦੇ ਮਾਲਵੀਆ ਨਗਰ 'ਚ 'ਬਾਬਾ ਕਾ ਢਾਬਾ' ਦੇ ਮਾਲਕ ਕਾਂਤਾ ਪ੍ਰਸਾਦ ਨੇ ਯੂਟਿਊਬਰ ਗੌਰਵ ਵਾਸਨ ਖਿਲਾਫ ਪੈਸਿਆਂ ਦੇ ਹੇਰਫੇਰ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ।

ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਮਾਲਵੀਆ ਨਗਰ 'ਚ 'ਬਾਬਾ ਕਾ ਢਾਬਾ' ਦੇ ਮਾਲਕ ਕਾਂਤਾ ਪ੍ਰਸਾਦ ਨੇ ਯੂਟਿਊਬਰ ਗੌਰਵ ਵਾਸਨ ਖਿਲਾਫ ਪੈਸਿਆਂ ਦੇ ਹੇਰਫੇਰ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਹੁਣ ਇਸ ਮਾਮਲੇ ਤੇ ਗੌਰਵ ਵਾਸਨ ਨੇ ਵੀ ਆਪਣਾ ਪੱਖ ਰੱਖਿਆ ਹੈ। ਉਸ ਦਾ ਦਾਅਵਾ ਹੈ ਕਿ ਉਸ ਨੇ ਪੂਰਾ ਪੈਸਾ ਕਾਂਤਾ ਪ੍ਰਸਾਦ ਦੇ ਅਕਾਊਂਟ ਵਿੱਚ ਜਮਾਂ ਕਰਵਾ ਦਿੱਤਾ ਹੈ। ਦੱਸ ਦੇਈਏ ਕਿ ਹਾਲਹੀ ਵਿੱਚ ਬਾਬਾ ਕਾ ਢਾਬਾ ਦੇ ਮਾਲਿਕ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਬਾਬਾ ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਗਿਆ। ਦੱਸ ਦੇਈਏ ਕਿ ਬਾਬਾ ਕਾ ਢਾਬਾ ਦਾ ਵੀਡੀਓ ਗੌਰਵ ਵਾਸਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝਾ ਕੀਤਾ ਸੀ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ।ਦਰਅਸਲ, ਕਾਂਤਾ ਪ੍ਰਸਾਦ ਦੀ ਸ਼ਿਕਾਇਤ ਹੈ ਕਿ ਵਾਸਨ ਨੇ ਉਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਤੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ। ਕਾਂਤਾ ਪ੍ਰਸਾਦ ਦੇ ਇਲਜ਼ਾਮ ਹਨ ਕਿ ਵਾਸਨ ਨੇ ਆਨਲਾਇਨ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਮੋਬਾਇਲ ਤੇ ਅਕਾਊਂਟ ਨੰਬਰ ਸਾਂਝੇ ਕੀਤੇ ਜਿਸ ਦੀ ਉਸਨੂੰ ਕੋਈ ਸੂਚਨਾ ਵੀ ਨਹੀਂ ਸੀ। ਪ੍ਰਸਾਦ ਨੇ ਵਾਸਨ ਤੇ ਦੋਸ਼ ਲਾਇਆ ਹੈ ਕਿ ਉਸਨੇ ਮਦਦ ਲਈ ਮਿਲੀ ਭਾਰੀ ਰਕਮ ਆਪਣੇ ਕੋਲ ਇਕੱਠਾ ਕੀਤੀ ਹੈ।ਦੱਸ ਦੇਈਏ ਕਿ ਗੌਰਵ ਨੇ ਬਾਬੇ ਨੂੰ ਹਾਲੇ ਤੱਕ ਸਿਰਫ 2 ਲੱਖ 33 ਹਜ਼ਾਰ 677 ਰੁਪਏ ਦਾ ਚੈਕ ਹੀ ਦਿੱਤਾ ਹੈ। ਵਾਸਨ ਦਾ ਕੀ ਪੱਖ ਹੈ? ਇਸ ਪੂਰੇ ਮਾਮਲੇ ਤੇ ਯੂਟੀਊਬਰ ਗੌਰਵ ਵਾਸਨ ਨੇ ਆਪਣਾ ਪੱਖ ਰੱਖਿਆ ਹੈ। ਵਾਸਨ ਨੇ ਆਪਣੇ ਬੈਂਕ ਦੇ ਵੇਰਵੇ ਵੀ ਸਾਂਝੇ ਕੀਤੇ ਹਨ।ਉਸਨੇ ਇਹ ਵੀ ਦੱਸਿਆ ਹੈ ਕਿ ਉਸ ਨੇ ਪਹਿਲੇ ਦਿਨ ਲੋਕਾਂ ਨਾਲ ਆਪਣੇ ਅਕਾਊਂਟ ਦੇ ਵੇਰਵੇ ਸਾਂਝੇ ਕੀਤੇ ਜਿਸ ਵਿੱਚ ਲੋਕਾਂ ਨੇ ਪੈਸੇ ਭੇਜੇ ਸੀ। ਵਾਸਨ ਨੇ ਕਿਹਾ ਕਿ ਉਸ ਕੋਲ Paytm ਨਹੀਂ ਹੈ ਇਸ ਲਈ ਉਸਨੇ ਆਪਣੀ ਪਤਨੀ ਦੇ  Paytm ਵੇਰਵੇ ਲੋਕਾਂ ਨਾਲ ਸਾਂਝਾ ਕੀਤੇ ਅਤੇ ਜਿੰਨੇ ਵੀ ਪੈਸੇ ਆਏ ਉਹ ਸਭ ਬਾਬੇ ਨੂੰ ਦੇ ਦਿੱਤੇ। ਸਾਰੇ ਮਾਮਲੇ ਨੂੰ ਲੈ ਕੇ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ 25 ਅਕਤੂਬਰ ਨੂੰ ਲਕਸ਼ਿਆ ਚੌਧਰੀ ਨਾਮ ਦੀ ਇਕ ਯੂਟਿਊਬਰ ਨੇ ਇੱਕ ਵੀਡੀਓ ਬਣਾਇਆ ਜਿਸ ਵਿੱਚ ਗੌਰਵ 'ਤੇ ਬਾਬੇ ਨਾਲ ਪੈਸੇ ਗਬਨ ਕਰਨ ਦਾ ਦੋਸ਼ ਲਗਾਇਆ ਗਿਆ ਸੀ।ਉਸਨੇ ਦੋਸ਼ ਲਾਇਆ ਸੀ ਕਿ ਵਾਸਨ ਨੂੰ ਹੋਰ ਪੈਸੇ ਮਿਲੇ ਸੀ, ਜੋ ਉਸਨੇ ਬਾਬੇ ਨੂੰ ਨਹੀਂ ਦਿੱਤੇ। ਇਸ ਵੀਡੀਓ ਵਿਚ, ਬਾਬਾ ਕਾਂਤਾ ਪ੍ਰਸਾਦ ਤੇ ਉਨ੍ਹਾਂ ਦੇ ਮੈਨੇਜਰ ਤੁਸ਼ਾਂਤ ਨੇ ਵੀ ਆਪਣੀ ਗੱਲ ਰੱਖੀ ਸੀ ਕਿ ਗੌਰਵ ਨੇ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ। ਉਸ ਵੀਡੀਓ ਦੇ ਵਾਇਰਲ ਹੋਣ ਤੋਂ ਅਗਲੇ ਹੀ ਦਿਨ ਤੋਂ ਤੁਸ਼ਾਂਤ ਬਾਬੇ ਦੇ ਨਾਲ ਹੈ ਤੇ ਹੁਣ ਬਾਬੇ ਦਾ ਸਾਰਾ ਕਾਰੋਬਾਰ ਉਹ ਚਲਾਉਂਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Lottery Winner: ਪੰਜਾਬ 'ਚ ਰਿਸ਼ਤੇਦਾਰਾਂ ਕੋਲ ਆਏ ਸ਼ਖਸ ਦੀ ਰਾਤੋ-ਰਾਤ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ

CM ਨੇ ਘੇਰਿਆ ‘ਸਿਆਸੀ ਗੁਰੂ’, ਕਿਹਾ – ਖ਼ਜ਼ਾਨਾ ਖਾਲੀ ਕਹਿਣ ਵਾਲੇ ਹੁਣ ਕਰ ਰਹੇ ਨੇ ਨੌਕਰੀਆਂ ਦੇਣ ਦੇ ਵਾਅਦੇ, ਜਦੋਂ ਬਠਿੰਡਾ ਵਾਲਿਆਂ ਨੇ ਹਰਾ ਦਿੱਤਾ ਤਾਂ.....

Holiday in Punjab: ਪੰਜਾਬ ‘ਚ ਲਗਾਤਾਰ ਤਿੰਨ ਦਿਨ ਛੁੱਟੀ, ਸਕੂਲ,ਕਾਲਜ ਤੇ ਦਫਤਰ ਰਹਿਣਗੇ ਬੰਦ

Punjab News: ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ EC ਦਾ ਨੋਟਿਸ! 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਵਜ੍ਹਾ
Punjab News: ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ EC ਦਾ ਨੋਟਿਸ! 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਵਜ੍ਹਾ
Advertisement
ABP Premium

ਵੀਡੀਓਜ਼

ਤਰਨਤਾਰਨ 'ਚ Encoun*ter, ਬਦਮਾਸ਼ਾਂ ਨੂੰ ਕੀਤਾ ਕਾਬੂBarnala By Election | ਕੌਣ ਹੋਵੇਗਾ ਬਰਨਾਲਾ ਦਾ MLA? ਵੋਟਿੰਗ ਤੋਂ ਪਹਿਲਾਂ ਜਨਤਾ ਦਾ ਖੁਲਾਸਾ ! | BhagwantmaanPakistan ਸਰਕਾਰ ਵੱਲੋਂ ਵੀਜ਼ਾ ਨਾ ਦੇਣ 'ਤੇ SGPC ਵਲੋਂ ਰੋਸ ਜਾਹਿਰ! |Abp SanjhaBy Election | ਗਿੱਦੜਵਾਹਾ  ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ! | Raja Warring | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Lottery Winner: ਪੰਜਾਬ 'ਚ ਰਿਸ਼ਤੇਦਾਰਾਂ ਕੋਲ ਆਏ ਸ਼ਖਸ ਦੀ ਰਾਤੋ-ਰਾਤ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ
Punjab Lottery Winner: ਪੰਜਾਬ 'ਚ ਰਿਸ਼ਤੇਦਾਰਾਂ ਕੋਲ ਆਏ ਸ਼ਖਸ ਦੀ ਰਾਤੋ-ਰਾਤ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ
CM ਨੇ ਘੇਰਿਆ ‘ਸਿਆਸੀ ਗੁਰੂ’, ਕਿਹਾ – ਖ਼ਜ਼ਾਨਾ ਖਾਲੀ ਕਹਿਣ ਵਾਲੇ ਹੁਣ ਕਰ ਰਹੇ ਨੇ ਨੌਕਰੀਆਂ ਦੇਣ ਦੇ ਵਾਅਦੇ, ਜਦੋਂ ਬਠਿੰਡਾ ਵਾਲਿਆਂ ਨੇ ਹਰਾ ਦਿੱਤਾ ਤਾਂ.....
CM ਨੇ ਘੇਰਿਆ ‘ਸਿਆਸੀ ਗੁਰੂ’, ਕਿਹਾ – ਖ਼ਜ਼ਾਨਾ ਖਾਲੀ ਕਹਿਣ ਵਾਲੇ ਹੁਣ ਕਰ ਰਹੇ ਨੇ ਨੌਕਰੀਆਂ ਦੇਣ ਦੇ ਵਾਅਦੇ, ਜਦੋਂ ਬਠਿੰਡਾ ਵਾਲਿਆਂ ਨੇ ਹਰਾ ਦਿੱਤਾ ਤਾਂ.....
Holiday in Punjab: ਪੰਜਾਬ ‘ਚ ਲਗਾਤਾਰ ਤਿੰਨ ਦਿਨ ਛੁੱਟੀ, ਸਕੂਲ,ਕਾਲਜ ਤੇ ਦਫਤਰ ਰਹਿਣਗੇ ਬੰਦ
Holiday in Punjab: ਪੰਜਾਬ ‘ਚ ਲਗਾਤਾਰ ਤਿੰਨ ਦਿਨ ਛੁੱਟੀ, ਸਕੂਲ,ਕਾਲਜ ਤੇ ਦਫਤਰ ਰਹਿਣਗੇ ਬੰਦ
Punjab News: ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ EC ਦਾ ਨੋਟਿਸ! 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਵਜ੍ਹਾ
Punjab News: ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ EC ਦਾ ਨੋਟਿਸ! 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਵਜ੍ਹਾ
ਇੱਥੇ ਰਾਸ਼ਨ ਕਾਰਡ ਧਾਰਕਾਂ ਨੂੰ ਸਿਰਫ 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਜਾਣੋ ਵਜ੍ਹਾ

ਕੈਨੇਡਾ 'ਚ ਗ੍ਰਿਫ਼ਤਾਰ ਅਰਸ਼ ਡੱਲਾ ਨੂੰ ਛੇਤੀ ਹੀ ਕੀਤਾ ਜਾਵੇਗਾ ਰਿਹਾਅ, ਪੱਟ 'ਤੇ ਲੱਗੀ ਸੀ ਗੋਲੀ, ਭਾਰਤ ਵਿੱਚ ਦਰਜ ਕੇਸਾਂ ਦਾ ਕੋਈ ਜ਼ਿਕਰ ਨਹੀਂ

Winter Clothes: ਅਲਮਾਰੀ ਤੋਂ ਬਾਹਰ ਕੱਢੇ ਹੋਏ ਗਰਮ ਕੱਪੜਿਆਂ ਤੋਂ ਆਉਂਦੀ ਅਜੀਬ ਜਿਹੀ ਗੰਦੀ ਬਦਬੂ! ਤਾਂ ਦੂਰ ਕਰਨ ਲਈ ਵਰਤੋਂ ਇਹ ਟਿਪਸ, ਮਿੰਟਾਂ 'ਚ ਨਜ਼ਰ ਆਏਗਾ ਚਮਤਕਾਰ

Retail Inflation Data: ਪ੍ਰਚੂਨ ਮਹਿੰਗਾਈ 14 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀ, ਖੁਰਾਕੀ ਮਹਿੰਗਾਈ ਦਰ 10.87 ਫੀਸਦੀ ਰਹੀ

Embed widget