Zomato delivery: ਜੋਮੈਟੋ ਦੇ ਡਿਲਿਵਰੀ ਬੁਆਏ ਦਾ ਦਾਅਵਾ, ਔਰਤ ਨੇ ਖੁਦ ਨੂੰ ਕੀਤਾ ਜ਼ਖ਼ਮੀ
ਡਿਲਿਵਰੀ ਲੜਕਾ ਕਾਮਰਾਜ ਨੇ ਦੱਸਿਆ- ਮੈਂ ਔਰਤ ਤੋਂ ਆਰਡਰ ਵਿਚ ਦੇਰੀ ਲਈ ਮੁਆਫੀ ਮੰਗੀ, ਪਰ ਉਹ ਮੇਰੇ ਨਾਲ ਲਗਾਤਾਰ ਬਦਸਲੂਕੀ ਕੀਤੀ।
ਬੰਗਲੁਰੂ: ਆਨਲਾਈਨ ਫੂਡ ਡਿਲਿਵਰੀ ਕਰਨ ਵਾਲੀ ਕੰਪਨੀ 'ਜੋਮੈਟੋ' ਦੇ ਡਿਲਿਵਰੀ ਬੁਆਏ 'ਤੇ ਇੱਕ ਔਰਤ ਨੇ ਗੰਭੀਰ ਇਲਜ਼ਾਮ ਲਗਾਏ। ਜਿਸ ਤੋਂ ਬਾਅਦ ਹੁਣ ਇਸ ਕੇਸ 'ਚ ਇੰਟ੍ਰਸਟਿੰਗ ਪੁਆਇੰਟ ਆ ਗਿਆ ਹੈ। ਇਸ ਮਾਮਲੇ ਤੋਂ ਬਾਅਦ ਡਿਲਿਵਰੀ ਬੁਆਏ ਨੇ ਕਿਹਾ ਹੈ ਕਿ ਮੈਂ ਔਰਤ ਨੂੰ ਨਹੀਂ ਮਾਰਿਆ, ਸਗੋਂ ਉਸ ਨੇ ਖੁਦ ਨੂੰ ਗੁੱਸੇ ਵਿੱਚ ਆਪਣੀ ਅੰਗੂਠੀ ਨਾਲ ਜ਼ਖ਼ਮੀ ਕੀਤਾ। ਡਿਲਿਵਰੀ ਬੁਆਏ ਨੇ ਇਹ ਵੀ ਕਿਹਾ ਕਿ ਔਰਤ ਨੇ ਮੇਰੇ ਨਾਲ ਲਗਾਤਾਰ ਬਦਸਲੂਕੀ ਕੀਤੀ।
ਦ ਨਿਊਜ਼ ਮਿੰਟ ਵੈੱਬਸਾਈਟ ਮੁਤਾਬਕ, ਡਿਲਿਵਰੀ ਬੁਆਏ ਕਾਮਰਾਜ ਨੇ ਦੱਸਿਆ, “ਮੈਂ ਔਰਤ ਤੋਂ ਆਰਡਰ ਵਿੱਚ ਦੇਰੀ ਲਈ ਮੁਆਫੀ ਮੰਗੀ, ਪਰ ਉਹ ਮੇਰੇ ਨਾਲ ਲਗਾਤਾਰ ਬਦਸਲੂਕੀ ਕਰਨੀ ਸ਼ੁਰੂ ਕੀਤੀ। ਇੰਨਾ ਹੀ ਨਹੀਂ ਉਸਨੇ ਆਰਡਰ ਲੈਂਦੇ ਹੋਏ ਪੈਸੇ ਦੈਣ ਤੋਂ ਇਨਕਾਰ ਕਰ ਦਿੱਤਾ।” ਕਾਮਰਾਜ ਨੇ ਅੱਗੇ ਕਿਹਾ,“ ਲਿਫਟ ਵੱਲ ਜਾਂਦੇ ਹੋਏ ਔਰਤ ਨੇ ਮੇਰੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਉਹ ਮੇਰੇ ਵੱਲ ਚੱਪਲ ਵੱਗਾ ਤੇ ਮੈਨੂੰ ਮਾਰਣ ਲੱਗੀ। ਬਾਅਦ ਵਿਚ ਉਸਨੇ ਆਪਣੀ ਰਿੰਗ ਨਾਲ ਆਪਣੇ ਆਪ ਨੂੰ ਜ਼ਖ਼ਮੀ ਕਰ ਲਿਆ, ਜਿਸ ਤੋਂ ਬਾਅਦ ਖੂਨ ਵਗਣਾ ਸ਼ੁਰੂ ਹੋ ਗਿਆ।” ਪੁਲਿਸ ਨੇ ਬੁੱਧਵਾਰ ਨੂੰ ਦੋਸ਼ੀ ਡਿਲਿਵਰੀ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਦੱਸ ਦੇਈਏ ਕਿ ਔਰਤ ਦਾ ਨਾਂ ਹਿਤੇਸ਼ਾ ਚੰਦਰਾਨੀ ਹੈ। ਘਟਨਾ ਤੋਂ ਤੁਰੰਤ ਬਾਅਦ, ਉਸਨੇ ਟਵਿੱਟਰ 'ਤੇ ਇਸ ਘਟਨਾ ਬਾਰੇ ਦੱਸਿਆ ਅਤੇ ਪੁਲਿਸ ਨੂੰ ਟੈਗ ਕੀਤਾ। ਔਰਤ ਦਾ ਦਾਅਵਾ ਹੈ ਕਿ ਉਸਨੇ ਮੰਗਲਵਾਰ ਨੂੰ ਖਾਣੇ ਦਾ ਆਰਡਰ ਦਿੱਤਾ ਸੀ ਜੋ ਦੇਰ ਨਾਲ ਆਇਆ, ਉਸਨੇ ਜੋਮੈਟੋ ਦੇ ਗਾਹਕ ਸੇਵਾ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਉਨ੍ਹਾਂ ਨੂੰ ਭੋਜਨ ਮੁਫਤ ਦੇਣ ਜਾਂ ਖਾਣੇ ਦਾ ਆਰਡਰ ਰੱਦ ਕਰਨ ਲਈ ਕਿਹਾ। ਚੰਦਰਾਨੀ ਨੇ ਇੱਕ ਸੈਲਫੀ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹ ਰੋ ਰਹੀ ਹੈ ਅਤੇ ਉਸਦੀ ਨੱਕ ਚੋਂ ਖੂਨ ਨਿਕਲ ਰਿਹਾ ਹੈ।
ਇਸ ਦੇ ਨਾਲ ਹੀ 'ਜੋਮਾਟੋ' ਨੇ ਔਰਤ ਦੇ ਟਵੀਟ ਦਾ ਜਵਾਬ ਦਿੰਦਿਆਂ ਘਟਨਾ ਲਈ ਮੁਆਫੀ ਮੰਗਦਿਆਂ ਕਿਹਾ, "ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਕਰਾਂਗੇ।"
ਇਹ ਵੀ ਪੜ੍ਹੋ: ਹੁਣ Kangana Ranaut ਨੇ ਮਹਾਤਮਾ ਗਾਂਧੀ 'ਤੇ ਨਿਸ਼ਾਨਾ ਸਾਧਿਆਂ ਕੀਤਾ ਇਹ ਟਵੀਟ, ਜਾਣੋ ਪੂਰਾ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin