News
News
ਟੀਵੀabp shortsABP ਸ਼ੌਰਟਸਵੀਡੀਓ
X

ਦੇਸ਼ ਭਰ 'ਚ ਹੋਵੇਗੀ ਸ਼ਰਾਬਬੰਦੀ ?

Share:
ਸ੍ਰੀ ਆਨੰਦਪੁਰ ਸਾਹਿਬ: ਬਿਹਾਰ ਤੋਂ ਬਾਅਦ ਹੁਣ ਪੰਜਾਬ ਸਮੇਤ ਪੂਰੇ ਦੇਸ਼ ਚ ਸ਼ਰਾਬਬੰਦੀ ਲਾਗੂ ਹੋਵੇ। ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਦਾ ਸਵਾਗਤ ਕਰਨ ਪੁੱਜੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੂਰੇ ਦੇਸ਼ 'ਚ ਬਿਹਾਰ ਵਾਂਗ ਸ਼ਰਾਬਬੰਦੀ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ 11 ਕਰੋੜ ਦੀ ਅਬਾਦੀ ਵਾਲੇ ਬਿਹਾਰ 'ਚ ਸ਼ਰਾਬ ਬੰਦ ਹੋ ਸਕਦੀ ਹੈ ਤਾਂ ਦੇਸ਼ ਦੇ ਹੋਰ ਸੂਬਿਆਂ 'ਚ ਕਿਉਂ ਨਹੀਂ ਬੰਦ ਕੀਤੀ ਜਾ ਸਕਦੀ। ਜਿਕਰਯੋਗ ਹੈ ਕਿ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਈ ਜਾਗ੍ਰਿਤੀ ਯਾਤਰਾ ਵੱਖ-ਵੱਖ ਰਾਜਾਂ ਤੋਂ ਹੁੰਦੀ ਹੋਈ ਸ੍ਰੀ ਆਨੰਦਪੁਰ ਸਾਹਿਬ ਪੁੱਜੀ। ਇਸ ਦਾ ਸਵਾਗਤ ਕਰਨ ਲਈ ਬਿਹਾਰ ਤੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਪਹੁੰਚੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ 'ਚ ਹੋਏ ਸਮਾਗਮ ਦੌਰਾਨ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਲਵਾਈ। ਇਸ ਮੌਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਇਹ ਬੁਹਤ ਮਾਣ ਵਾਲੀ ਗੱਲ ਹੈ ਕਿ ਪਟਨਾ ਸਾਹਿਬ ਦੀ ਧਰਤੀ ’ਤੇ ਜਨਮੇ ਤੇ ਦੁਨੀਆਂ ਨੂੰ ਵੀਰਤਾ ਦਾ ਪਾਠ ਪੜ੍ਹਾਉਣ ਵਾਲੇ ਦਸਮ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਉਹ ਜਨਵਰੀ ਮਹੀਨੇ ਪਟਨਾ ਸਾਹਿਬ ਵਿਖੇ ਮਨਾਉਣ ਜਾ ਰਹੇ ਹਨ। ਉਨ੍ਹਾਂ ਸਮੁੱਚੇ ਪੰਜਾਬੀਆਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਬਿਹਾਰ ਸਰਕਾਰ ਨੇ ਕਰੀਬ 50 ਕਰੋੜ ਰੁਪਏ ਦੀ ਲਾਗਤ ਨਾਲ 55 ਹਜ਼ਾਰ ਸ਼ਰਧਾਲੂਆਂ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਹੈ।
Published at : 28 Nov 2016 10:09 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ

Pilibhit Encounter: ਪੀਲੀਭੀਤ ਐਨਕਾਊਂਟਰ ਮਗਰੋਂ 3 ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਲਿਆ ਰਹੀ ਐਂਬੂਲੈਂਸ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਪੁਲਿਸ ਨੂੰ ਪਈਆਂ ਭਾਜੜਾਂ

Pilibhit Encounter: ਪੀਲੀਭੀਤ ਐਨਕਾਊਂਟਰ ਮਗਰੋਂ 3 ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਲਿਆ ਰਹੀ ਐਂਬੂਲੈਂਸ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਪੁਲਿਸ ਨੂੰ ਪਈਆਂ ਭਾਜੜਾਂ

Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ

Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ

'ਆਤਿਸ਼ੀ ਨੂੰ ਕੀਤਾ ਜਾ ਸਕਦਾ ਹੈ ਗ੍ਰਿਫਤਾਰ, ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ

'ਆਤਿਸ਼ੀ ਨੂੰ ਕੀਤਾ ਜਾ ਸਕਦਾ ਹੈ ਗ੍ਰਿਫਤਾਰ, ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ

ਪਿਆਕੜਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ, ਪੁਲਿਸ ਨਹੀਂ ਕਰੇਗੀ ਤੰਗ, ਜੇ ਕੋਈ ਜ਼ਿਆਦਾ ਟੱਲੀ ਹੋਇਆ ਤਾਂ ਟਿਕਾਣੇ 'ਤੇ ਛੱਡ ਕੇ ਆਊ!

ਪਿਆਕੜਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ, ਪੁਲਿਸ ਨਹੀਂ ਕਰੇਗੀ ਤੰਗ, ਜੇ ਕੋਈ ਜ਼ਿਆਦਾ ਟੱਲੀ ਹੋਇਆ ਤਾਂ ਟਿਕਾਣੇ 'ਤੇ ਛੱਡ ਕੇ ਆਊ!

ਪ੍ਰਮੁੱਖ ਖ਼ਬਰਾਂ

ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ

ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ

ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ

ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ

Alert! ਸਰਕਾਰ ਦੀ ਵਾਰਨਿੰਗ, ਇਨ੍ਹਾਂ ਨੰਬਰਾਂ ਤੋਂ ਆਵੇ ਕਾਲ ਤਾਂ ਭੁੱਲ ਕੇ ਵੀ ਨਾ ਕਰੋ ਗਲਤੀ, ਵੱਡੇ ਸਕੈਮ ਦਾ ਖਤਰਾ

Alert! ਸਰਕਾਰ ਦੀ ਵਾਰਨਿੰਗ, ਇਨ੍ਹਾਂ ਨੰਬਰਾਂ ਤੋਂ ਆਵੇ ਕਾਲ ਤਾਂ ਭੁੱਲ ਕੇ ਵੀ ਨਾ ਕਰੋ ਗਲਤੀ, ਵੱਡੇ ਸਕੈਮ ਦਾ ਖਤਰਾ

ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ

ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ