ਪੜਚੋਲ ਕਰੋ

ਪਿਆਕੜਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ, ਪੁਲਿਸ ਨਹੀਂ ਕਰੇਗੀ ਤੰਗ, ਜੇ ਕੋਈ ਜ਼ਿਆਦਾ ਟੱਲੀ ਹੋਇਆ ਤਾਂ ਟਿਕਾਣੇ 'ਤੇ ਛੱਡ ਕੇ ਆਊ!

New Year 2025: ਨਵੇਂ ਸਾਲ ਦੇ ਜਸ਼ਨਾਂ ਮੌਕੇ ਪਿਆਕਰਾਂ ਨੂੰ ਪੁਲਿਸ ਭੋਰਾ ਵੀ ਤੰਗ ਨਹੀਂ ਕਰੇਗਾ। ਜੇਕਰ ਕੋਈ ਸ਼ਰਾਬ ਪੀ ਕੇ ਜ਼ਿਆਦਾ ਟੱਲੀ ਹੋ ਵੀ ਗਿਆ ਤਾਂ ਪੁਲਿਸ ਉਸ ਨੂੰ ਹਵਾਲਾਤ ਵਿੱਚ ਨਹੀਂ ਡੱਕੇਗੀ ਸਗੋਂ ਉਸ ਦੇ ਟਿਕਾਣੇ ਉਪਰ ਛੱਡ ਕੇ ਆਏਗੀ।

New Year 2025: ਨਵੇਂ ਸਾਲ ਦੇ ਜਸ਼ਨਾਂ ਮੌਕੇ ਪਿਆਕਰਾਂ ਨੂੰ ਪੁਲਿਸ ਭੋਰਾ ਵੀ ਤੰਗ ਨਹੀਂ ਕਰੇਗਾ। ਜੇਕਰ ਕੋਈ ਸ਼ਰਾਬ ਪੀ ਕੇ ਜ਼ਿਆਦਾ ਟੱਲੀ ਹੋ ਵੀ ਗਿਆ ਤਾਂ ਪੁਲਿਸ ਉਸ ਨੂੰ ਹਵਾਲਾਤ ਵਿੱਚ ਨਹੀਂ ਡੱਕੇਗੀ ਸਗੋਂ ਉਸ ਦੇ ਟਿਕਾਣੇ ਉਪਰ ਛੱਡ ਕੇ ਆਏਗੀ। ਪੁਲਿਸ ਨੂੰ ਇਹ ਹੁਕਮ ਮੁੱਖ ਮੰਤਰੀ ਨੇ ਖੁਦ ਦਿੱਤਾ ਹੈ। 

ਦਰਅਸਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਪੁਲਿਸ ਨੂੰ ਹੁਕਮ ਜਾਰੀ ਕੀਤੇ ਹਨ ਕਿ ਹਿਮਾਚਲ 'ਚ ਨਵਾਂ ਸਾਲ ਮਨਾਉਣ ਆਏ ਪਿਆਕੜ ਟੂਰਿਸਟਾਂ ਨੂੰ ਤੰਗ ਨਾ ਕੀਤਾ ਜਾਏ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਜ਼ਿਆਦਾ ਟੱਲੀ ਹੋ ਵੀ ਜਾਂਦਾ ਹੈ ਤਾਂ ਉਸ ਨੂੰ ਹਵਾਲਾਤ ਵਿੱਚ ਬੰਦ ਨਹੀਂ ਕਰਨਾ ਸਗੋਂ ਹੋਟਲ ਛੱਡ ਕੇ ਆਉਣਾ ਚਾਹੀਦਾ ਹੈ। ਮੰਗਲਵਾਰ ਨੂੰ ਸ਼ਿਮਲਾ 'ਚ ਵਿੰਟਰ ਕਾਰਨੀਵਲ 'ਚ ਪਹੁੰਚੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲਾਂ ਕਹੀਆਂ। 

ਮੁੱਖ ਮੰਤਰੀ ਨੇ ਇਸ ਲਈ ਅਤਿਥੀ ਦੇਵੋ ਭਵ: ਦੀ ਸੰਸਕ੍ਰਿਤੀ ਦਾ ਹਵਾਲਾ ਦਿੱਤਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੋਟਲ ਤੇ ਢਾਬੇ 5 ਜਨਵਰੀ ਤੱਕ 24 ਘੰਟੇ ਖੁੱਲ੍ਹੇ ਰਹਿਣਗੇ। ਸੀਐਮ ਸੁਖਵਿੰਦਰ ਸੁੱਖੂ ਨੇ ਕਿਹਾ ਜੇਕਰ ਕੋਈ ਥੋੜਾ-ਬਹੁਤਾ ਝੂਮਦਾ ਵੀ ਹੈ ਤਾਂ ਉਸ ਨੂੰ ਝੂਮਣ ਨਹੀਂ ਦੇਣਾ। ਉਸ ਨੂੰ ਪਿਆਰ ਨਾਲ ਰੱਖਣਾ ਹੈ। ਇਹ ਨਹੀਂ ਕਿ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪੁਲਿਸ ਵਾਲਿਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਜੇਕਰ ਪਰਿਵਾਰ ਨਾਲ ਕੋਈ ਝੂਮਣ ਵਾਲਾ ਆ ਜਾਂਦਾ ਹੈ ਤਾਂ ਉਸ ਨੂੰ ਬੜੇ ਪਿਆਰ ਨਾਲ ਹੋਟਲ ਵਿੱਚ ਛੱਡ ਕੇ ਆਉਣਾ ਹੈ।

ਸੀਐਮ ਸੁੱਖੂ ਨੇ ਕਿਹਾ ਕਿ ਸ਼ਿਮਲਾ ਦਾ ਵਿੰਟਰ ਕਾਰਨੀਵਲ 2 ਜਨਵਰੀ ਤੱਕ ਹਰ ਤਰ੍ਹਾਂ ਦੇ ਸੈਲਾਨੀਆਂ ਦੇ ਸਵਾਗਤ ਲਈ ਤਿਆਰ ਹੈ। ਭਾਰਤ ਵਿੱਚ 'ਅਤਿਥੀ ਦੇਵੋ ਭਾਵ' ਦਾ ਸੱਭਿਆਚਾਰ ਹੈ। ਹਿਮਾਚਲ ਵਿੱਚ ਵੀ ਇਸ ਸਰਦੀਆਂ ਦੇ ਕਾਰਨੀਵਲ ਨੂੰ ਸਦਭਾਵਨਾ ਤੇ ਭਾਈਚਾਰੇ ਨਾਲ ਮਾਣਨ ਦਾ ਸੱਭਿਆਚਾਰ ਹੈ। ਇੱਥੇ ਆਉਣ ਵਾਲੇ ਸਾਰੇ ਸੈਲਾਨੀਆਂ ਨਾਲ ਬਹੁਤ ਪਿਆਰ ਨਾਲ ਪੇਸ਼ ਆਓ। ਉਨ੍ਹਾਂ ਨੇ ਕਿਹਾ ਕਿ ਮੈਂ ਸੈਲਾਨੀਆਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਉਹ ਪਲਾਸਟਿਕ ਤੇ ਖਾਣ-ਪੀਣ ਦੀਆਂ ਵਸਤੂਆਂ ਨੂੰ ਡਸਟਬਿਨ ਵਿੱਚ ਹੀ ਸੁੱਟਣ। ਇਨ੍ਹਾਂ ਨੂੰ ਇਧਰ-ਉਧਰ ਨਾ ਸੁੱਟਣ, ਤਾਂ ਜੋ ਪਹਾੜਾਂ ਦੀ ਸੁੰਦਰਤਾ ਬਣੀ ਰਹੇ। ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਯਾਤਰਾ ਨਾ ਕਰੋ। ਵਾਹਨਾਂ ਦੇ ਦਰਵਾਜ਼ੇ ਖੋਲ੍ਹ ਕੇ ਤੇ ਬੋਨਟ 'ਤੇ ਸਫ਼ਰ ਨਾ ਕਰੋ।

ਸੀਐਮ ਸੁੱਖੂ ਨੇ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੈਲਾਨੀਆਂ ਦੀ ਸਹੂਲਤ ਲਈ ਹੋਟਲ, ਢਾਬੇ ਤੇ ਰੈਸਟੋਰੈਂਟ 5 ਜਨਵਰੀ ਤੱਕ 24 ਘੰਟੇ ਖੁੱਲ੍ਹੇ ਰੱਖੇ ਜਾਣਗੇ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਕਾਰਨ ਸੈਲਾਨੀਆਂ ਨੂੰ ਦੇਰ ਨਾਲ ਪਹੁੰਚਣ 'ਤੇ ਭੁੱਖੇ ਨਹੀਂ ਸੌਣਾ ਪਵੇਗਾ। ਦੇਰ ਰਾਤ ਤੱਕ ਖਾਣ ਪੀਣ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Punjab News: ਪੰਜਾਬ ਰੋਡਵੇਜ਼ ਡਰਾਈਵਰ ਦੀ ਬੇਰਹਿਮੀ ਨਾਲ ਹੱਤਿਆ, ਕੁਰਾਲੀ ’ਚ ਬੋਲੇਰੋ ਡਰਾਈਵਰ ਨੇ ਸੀਨੇ ‘ਚ ਮਾਰੀ ਰਾਡ
Punjab News: ਪੰਜਾਬ ਰੋਡਵੇਜ਼ ਡਰਾਈਵਰ ਦੀ ਬੇਰਹਿਮੀ ਨਾਲ ਹੱਤਿਆ, ਕੁਰਾਲੀ ’ਚ ਬੋਲੇਰੋ ਡਰਾਈਵਰ ਨੇ ਸੀਨੇ ‘ਚ ਮਾਰੀ ਰਾਡ
Punjab News: ਪੰਜਾਬ ਦੇ ਕਰਮਚਾਰੀਆਂ ਲਈ ਖੁਸ਼ਖਬਰੀ! ਤਰੱਕੀ ਨੂੰ ਲੈ ਕੇ ਆ ਗਿਆ ਵੱਡਾ ਫੈਸਲਾ
Punjab News: ਪੰਜਾਬ ਦੇ ਕਰਮਚਾਰੀਆਂ ਲਈ ਖੁਸ਼ਖਬਰੀ! ਤਰੱਕੀ ਨੂੰ ਲੈ ਕੇ ਆ ਗਿਆ ਵੱਡਾ ਫੈਸਲਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (05-11-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (05-11-2025)
ਸਾਰਾ ਦਿਨ ਸਰੀਰ ਰਹਿੰਦਾ ਥੱਕਿਆ-ਥੱਕਿਆ? ਕਿਤੇ ਵਿਟਾਮਿਨ B-12 ਦੀ ਕਮੀ ਤਾਂ ਨਹੀਂ! ਇਹ ਚੀਜ਼ਾਂ ਦੇ ਸੇਵਨ ਨਾਲ ਚਾਰਜ ਕਰੋ ਸਰੀਰ ਦੀ ਬੈਟਰੀ
ਸਾਰਾ ਦਿਨ ਸਰੀਰ ਰਹਿੰਦਾ ਥੱਕਿਆ-ਥੱਕਿਆ? ਕਿਤੇ ਵਿਟਾਮਿਨ B-12 ਦੀ ਕਮੀ ਤਾਂ ਨਹੀਂ! ਇਹ ਚੀਜ਼ਾਂ ਦੇ ਸੇਵਨ ਨਾਲ ਚਾਰਜ ਕਰੋ ਸਰੀਰ ਦੀ ਬੈਟਰੀ
Advertisement

ਵੀਡੀਓਜ਼

DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
ਦਿਲਜੀਤ ਵੱਲ ਸੁੱਟੀ ਐਨਕ , ਦੋਸਾਂਝਾਵਾਲੇ ਨੇ ਦੇ ਦਿੱਤੀ ਘੈਂਟ ਸਲਾਹ
ਚੰਨੀ ਦਾ ਕੇਂਦਰ ਤੇ ਹਮਲਾ , ਪੰਜਾਬ ਤੋਂ PU ਨੂੰ ਵੱਖ ਕਰਨ ਦੀ ਹੈ ਸਾਜਿਸ਼
ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਰੋਡਵੇਜ਼ ਡਰਾਈਵਰ ਦੀ ਬੇਰਹਿਮੀ ਨਾਲ ਹੱਤਿਆ, ਕੁਰਾਲੀ ’ਚ ਬੋਲੇਰੋ ਡਰਾਈਵਰ ਨੇ ਸੀਨੇ ‘ਚ ਮਾਰੀ ਰਾਡ
Punjab News: ਪੰਜਾਬ ਰੋਡਵੇਜ਼ ਡਰਾਈਵਰ ਦੀ ਬੇਰਹਿਮੀ ਨਾਲ ਹੱਤਿਆ, ਕੁਰਾਲੀ ’ਚ ਬੋਲੇਰੋ ਡਰਾਈਵਰ ਨੇ ਸੀਨੇ ‘ਚ ਮਾਰੀ ਰਾਡ
Punjab News: ਪੰਜਾਬ ਦੇ ਕਰਮਚਾਰੀਆਂ ਲਈ ਖੁਸ਼ਖਬਰੀ! ਤਰੱਕੀ ਨੂੰ ਲੈ ਕੇ ਆ ਗਿਆ ਵੱਡਾ ਫੈਸਲਾ
Punjab News: ਪੰਜਾਬ ਦੇ ਕਰਮਚਾਰੀਆਂ ਲਈ ਖੁਸ਼ਖਬਰੀ! ਤਰੱਕੀ ਨੂੰ ਲੈ ਕੇ ਆ ਗਿਆ ਵੱਡਾ ਫੈਸਲਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (05-11-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (05-11-2025)
ਸਾਰਾ ਦਿਨ ਸਰੀਰ ਰਹਿੰਦਾ ਥੱਕਿਆ-ਥੱਕਿਆ? ਕਿਤੇ ਵਿਟਾਮਿਨ B-12 ਦੀ ਕਮੀ ਤਾਂ ਨਹੀਂ! ਇਹ ਚੀਜ਼ਾਂ ਦੇ ਸੇਵਨ ਨਾਲ ਚਾਰਜ ਕਰੋ ਸਰੀਰ ਦੀ ਬੈਟਰੀ
ਸਾਰਾ ਦਿਨ ਸਰੀਰ ਰਹਿੰਦਾ ਥੱਕਿਆ-ਥੱਕਿਆ? ਕਿਤੇ ਵਿਟਾਮਿਨ B-12 ਦੀ ਕਮੀ ਤਾਂ ਨਹੀਂ! ਇਹ ਚੀਜ਼ਾਂ ਦੇ ਸੇਵਨ ਨਾਲ ਚਾਰਜ ਕਰੋ ਸਰੀਰ ਦੀ ਬੈਟਰੀ
ਵੱਡਾ ਰੇਲ ਹਾਦਸਾ ! ਮਾਲ ਗੱਡੀ ਅਤੇ ਯਾਤਰੀ ਗੱਡੀ ਦੀ ਹੋਈ ਭਿਆਨਕ ਟੱਕਰ, ਕਈਆਂ ਦੀ ਮੌਤ ਦਾ ਸ਼ੱਕ
ਵੱਡਾ ਰੇਲ ਹਾਦਸਾ ! ਮਾਲ ਗੱਡੀ ਅਤੇ ਯਾਤਰੀ ਗੱਡੀ ਦੀ ਹੋਈ ਭਿਆਨਕ ਟੱਕਰ, ਕਈਆਂ ਦੀ ਮੌਤ ਦਾ ਸ਼ੱਕ
CM ਮਾਨ ਨੇ Video Call 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ, ਜਾਣੋ ਕੀ ਕਿਹਾ
CM ਮਾਨ ਨੇ Video Call 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ, ਜਾਣੋ ਕੀ ਕਿਹਾ
ਪਟਿਆਲਾ ਵਿੱਚ ਵੀ ਮਿਲੀ ਜਾਇਦਾਦ...? ਭ੍ਰਿਸ਼ਟਾਚਾਰੀ DIG ਭੁੱਲਰ ਦੇ ਮਾਮਲੇ 'ਚ CBI ਦਾ ਵੱਡਾ ਖ਼ੁਲਾਸਾ !
ਪਟਿਆਲਾ ਵਿੱਚ ਵੀ ਮਿਲੀ ਜਾਇਦਾਦ...? ਭ੍ਰਿਸ਼ਟਾਚਾਰੀ DIG ਭੁੱਲਰ ਦੇ ਮਾਮਲੇ 'ਚ CBI ਦਾ ਵੱਡਾ ਖ਼ੁਲਾਸਾ !
Basmati: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, APEDA ਨੇ ਚੁੱਕਿਆ ਵੱਡਾ ਕਦਮ
Basmati: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, APEDA ਨੇ ਚੁੱਕਿਆ ਵੱਡਾ ਕਦਮ
Embed widget