ਦੋ ਡੋਜ਼ ਲੈਣ ਦੇ ਬਾਵਜੂਦ ਭਾਰਤੀ ਡਾਕਟਰ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ, ਵੈਕਸੀਨ 'ਤੇ ਉੱਠੇ ਸਵਾਲ
ਝਾਰਖੰਡ ਦੇ ਸ਼ਹਿਰ ਜਮਸ਼ੇਦਪੁਰ ’ਚ ਉਸ ਵੇਲੇ ਭਾਜੜਾਂ ਹੈ ਗਈਆਂ, ਜਦੋਂ ਪਤਾ ਚੱਲਿਆ ਕਿ ਵੈਕਸੀਨ ਦੀ ਦੂਜੀ ਡੋਜ਼ ਲੈਣ ਵਾਲੇ ਇੱਕ ਡਾਕਟਰ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।
ਜਮਸ਼ੇਦਪੁਰ: ਝਾਰਖੰਡ ਦੇ ਸ਼ਹਿਰ ਜਮਸ਼ੇਦਪੁਰ ’ਚ ਉਸ ਵੇਲੇ ਭਾਜੜਾਂ ਹੈ ਗਈਆਂ, ਜਦੋਂ ਪਤਾ ਚੱਲਿਆ ਕਿ ਵੈਕਸੀਨ ਦੀ ਦੂਜੀ ਡੋਜ਼ ਲੈਣ ਵਾਲੇ ਇੱਕ ਡਾਕਟਰ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਖ਼ਬਰਾਂ ਅਨੁਸਾਰ ਡਾਕਟਰ ਦੇ ਡੋਜ਼ ਲੈਣ ਦੇ 18 ਦਿਨਾਂ ਪਿੱਛੋਂ ਇਹ ਡਾਕਟਰ ਕੋਰੋਨਾ ਦੀ ਲਾਗ ਤੋਂ ਪੀੜਤ ਪਾਇਆ ਗਿਆ। ਸਿਹਤ ਅਧਿਕਾਰੀਆਂ ਮੁਤਾਬਕ ਡਾਕਟਰ ਵਿੱਚ ਜ਼ਿਆਦਾ ਗੰਭੀਰ ਲੱਛਣ ਨਹੀਂ ਹਨ।
ਮਿਲੀ ਜਾਣਕਾਰੀ ਮੁਤਾਬਕ ਐਮਜੀਐਮ ਮੈਡੀਕਲ ਕਾਲਜ ਹਸਪਤਾਲ ’ਚ ਤਾਇਨਾਤ ਡਾਕਟਰ ਨੇ 16 ਫ਼ਰਵਰੀ ਨੂੰ ਕੋਵੀਸ਼ੀਲਡ ਦੀ ਦੂਜੀ ਡੋਜ਼ ਲਵਾਈ ਸੀ। ਡਾਕਟਰ ਦੀ ਪਤਨੀ ਤੇ ਪੁੱਤਰ ਦੀ ਰਿਪੋਰਟ ਵੀ ਪੌਜ਼ੇਟਿਵ ਆਈ ਹੈ। ਉਸ ਤੋਂ ਬਾਅਦ ਤਿੰਨਾਂ ਨੇ ਖ਼ੁਦ ਨੂੰ ਘਰ ਵਿੱਚ ਹੀ ਕੁਆਰੰਟੀਨ ਕਰ ਲਿਆ ਹੈ। ਪਰਿਵਾਰ ’ਚ ਕੇਵਲ ਡਾਕਟਰ ਨੇ ਹੀ ਵੈਕਸੀਨ ਲਵਾਈ ਸੀ।
ਇਹ ਵੀ ਪੜ੍ਹੋ: ਟਿਕੈਤ ਨੇ ਰੱਖੀ ਕੇਂਦਰ ਸਾਹਮਣੇ ਸ਼ਰਤ, ਦਿੱਲੀ ਦੇ ਬਾਰਡਰਾਂ ’ਤੇ ਹੀ ਕਿਸਾਨਾਂ ਨੂੰ ਲਾਈ ਜਾਵੇ ਕੋਰੋਨਾ ਵੈਕਸੀਨ
ਪੂਰਬੀ ਸਿੰਘਭੂਮ ਜ਼ਿਲ੍ਹੇ ਦੇ ਸਿਵਲ ਸਰਜਨ ਏਕੇ ਲਾਲ ਨੇ ਡਾਕਟਰ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ 19 ਜਨਵਰੀ ਨੂੰ ਲਈ ਸੀ। 10 ਕੁ ਦਿਨ ਪਹਿਲਾਂ ਪਤਨੀ ਨੂੰ ਬੁਖਾਰ ਚੜ੍ਹ ਗਿਆ ਸੀ ਤੇ ਕਮਜ਼ੋਰੀ ਮਹਿਸੂਸ ਹੋ ਰਹੀ ਸੀ। ਦਵਾਈ ਦੇ ਬਾਵਜੂਦ ਉਹ ਠੀਕ ਨਹੀਂ ਹੋਏ। ਫਿਰ ਕੋਰੋਨਾ ਟੈਸਟ ਕਰਵਾਇਆ ਗਿਆ, ਤਦ ਰਿਪੋਰਟ ਪਾਜ਼ਿਟਿਵ ਨਿੱਕਲੀ।
https://play.google.com/store/
https://apps.apple.com/in/app/