ਪੜਚੋਲ ਕਰੋ
(Source: ECI/ABP News)
ਅਮਰੀਕੀ ਫੌਜ ਵੱਲੋਂ ਵਰਤੇ ਜਾ ਰਹੀ ਦੋ ਏਅਰਬੇਸਾਂ ‘ਤੇ ਦਾਗੀ ਮਿਜ਼ਾਈਲਾਂ ਦੀ ਵੀਡੀਓ
ਆਪਣੇ ਜਨਰਲ ਕਾਸਿਮ ਸੁਲੇਮਾਨੀ ਦੇ ਇੱਕ ਅਮਰੀਕੀ ਹਮਲੇ 'ਚ ਮਾਰੇ ਜਾਣ ਤੋਂ ਬਾਅਦ ਇਰਾਨ ਨੇ ਅਮਰੀਕਾ ‘ਤੇ ਵੱਡਾ ਹਮਲਾ ਕੀਤਾ ਹੈ। ਅਮਰੀਕਾ ਦੇ ਤਿੰਨ ਠਿਕਾਣਿਆਂ ਇਰਬਿਲ, ਅਲ-ਅਸਦ ਅਤੇ ਤਾਜੀ 'ਤੇ ਇਰਾਨ ਨੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਹੈ। ਨਾਲ ਹੀ ਇਰਾਨ ਨੇ ਅਮਰੀਕਾ ਨੂੰ ਵੱਡੀ ਚੇਤਾਵਨੀ ਦਿੱਤੀ ਵੀ ਦਿੱਤੀ ਹੈ।
![ਅਮਰੀਕੀ ਫੌਜ ਵੱਲੋਂ ਵਰਤੇ ਜਾ ਰਹੀ ਦੋ ਏਅਰਬੇਸਾਂ ‘ਤੇ ਦਾਗੀ ਮਿਜ਼ਾਈਲਾਂ ਦੀ ਵੀਡੀਓ Iran launched missile attack in iraq targeting us bases ਅਮਰੀਕੀ ਫੌਜ ਵੱਲੋਂ ਵਰਤੇ ਜਾ ਰਹੀ ਦੋ ਏਅਰਬੇਸਾਂ ‘ਤੇ ਦਾਗੀ ਮਿਜ਼ਾਈਲਾਂ ਦੀ ਵੀਡੀਓ](https://static.abplive.com/wp-content/uploads/sites/5/2020/01/08105910/TRUMP-AND-IRAN.jpg?impolicy=abp_cdn&imwidth=1200&height=675)
ਬਗਦਾਦ: ਇਰਾਨ ਨੇ ਇਰਾਕ ‘ਚ ਇਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਇਰਾਕ ‘ਚ ਅਮਰੀਕੀ ਸੈਨਿਕ ਦੀ ਦੋ ਏਅਰਬੇਸਾਂ 'ਤੇ ਕਰੀਬ ਇੱਕ ਦਰਜਨ ਮਿਜ਼ਾਈਲਾਂ ਦਾਗੀਆਂ। ਪੈਂਟਾਗਨ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਪੈਂਟਾਗਨ ਵੱਲੋਂ ਦਿੱਤੇ ਟਵੀਟ ‘ਚ ਲਿਖਿਆ ਗਿਆ ਹੈ, “7 ਜਨਵਰੀ ਨੂੰ ਇਰਾਨ ਨੇ ਇਰਾਕ ‘ਚ ਅਮਰੀਕੀ ਸੈਨਾ ਅਤੇ ਕੋਲੀਸ਼ਨ ਆਰਮੀ ਦੇ ਹਵਾਈ ਅੱਡਿਆਂ ‘ਤੇ ਇੱਕ ਦਰਜਨ ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਦਾਗ ਦਿੱਤੀਆਂ। ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਸੁਲੇਮਣੀ ਦੀ ਮੌਤ ਤੋਂ ਬਾਅਦ ਪੂਰੇ ਪੱਛਮੀ ਏਸ਼ੀਆ ‘ਚ ਸਥਿਤੀ ਤਣਾਅਪੂਰਨ ਹੈ।
ਇਰਾਕ ‘ਚ ਅਮਰੀਕਾ ਦੇ ਤਿੰਨ ਠਿਕਾਣਿਆਂ ਇਰਬਿਲ, ਅਲ-ਅਸਦ ਅਤੇ ਤਾਜੀ ‘ਤੇ ਇਰਾਨ ਵੱਲੋਂ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਹੈ। ਇਰਾਨ ਨੇ ਫਿਰ ਅਮਰੀਕਾ ਨੂੰ ਵੱਡੀ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇ ਅਮਰੀਕਾ ਆਪਣੇ ਮਿਜ਼ਾਈਲ ਹਮਲਿਆਂ ਦਾ ਜਵਾਬ ਦਿੰਦਾ ਹੈ ਤਾਂ ਉਹ ਅਮਰੀਕਾ ‘ਚ ਘੁਸਪੈਠ ਕਰੇਗਾ। ਅਮਰੀਕਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੈਨਿਕਾਂ ਦੇ ਟ੍ਰੇਨਿੰਗ ਬੇਸ ‘ਤੇ ਇਰਾਨ ਤੋਂ ਮਿਜ਼ਾਈਲਾਂ ਨੇ ਹਮਲਾ ਕੀਤਾ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਇਰਾਨ ਤੋਂ ਹੋਏ ਹਮਲੇ ‘ਚ ਕਿੰਨੇ ਅਮਰੀਕੀ ਸੈਨਿਕ ਜ਼ਖਮੀ ਹੋਏ ਹਨ।
ਹਮਲੇ ਤੋਂ ਬਾਅਦ ਇਰਾਨ ਦੇ ਵਿਦੇਸ਼ ਮੰਤਰੀ ਜਵਾਦ ਜ਼ਰੀਫ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, ਇਰਾਨ ਨੇ ਸੰਯੁਕਤ ਰਾਸ਼ਟਰ ਦੇ ਚਾਰਟਰ ਆਰਟੀਕਲ 51 ਦੇ ਤਹਿਤ ਸਵੈ-ਰੱਖਿਆ ਲਈ ਇਹ ਕਦਮ ਚੁੱਕਿਆ, ਜੋ ਸਾਡੇ ਨਾਗਰਿਕਾਂ ਅਤੇ ਸੀਨੀਅਰ ਅਧਿਕਾਰੀਆਂ 'ਤੇ ਕਾਇਰਤਾਪੂਰਣ ਹਮਲੇ ਦਾ ਜਵਾਬ ਸੀ।#WATCH: Iran launched over a dozen ballistic missiles at 5:30 p.m. (EST) on January 7 and targeted at least two Iraqi military bases hosting US military and coalition personnel at Al-Assad and Irbil, in Iraq. pic.twitter.com/xQkf9lG6AP
— ANI (@ANI) January 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)