ਪੜਚੋਲ ਕਰੋ
Advertisement
ISRO ਦਾ GSAT-30 ਸੈਟੇਲਾਈਟ ਲਾਂਚ, ਮੋਬਾਈਲ ਇੰਟਰਨੈਟ ਅਤੇ ਟੈਲੀਵਿਜ਼ਨ ਟ੍ਰਾਂਸਮਿਸ਼ਨ ਨਾਲ ਡੀਟੀਐਚ ਸੇਵਾਵਾਂ ਨੂੰ ਮਿਲੇਗਾ ਫਾਈਦਾ
ਇਸਰੋ ਦੇ ਸਾਲ 2020 ਦੇ ਪਹਿਲੇ ਮਿਸ਼ਨ ਤਹਿਤ ਸੰਚਾਰ ਉਪਗ੍ਰਹਿ ਜੀਸੈਟ -30 ਸ਼ੁੱਕਰਵਾਰ ਨੂੰ ਲਾਂਚ ਕੀਤਾ। ਆਓ ਜਾਣਦੇ ਹਾਂ ਇਸ ਦੀ ਵਿਸ਼ੇਸ਼ਤਾ ਕੀ ਹੈ।
ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੱਕ ਹੋਰ ਸਫਲਤਾ ਹਾਸਲ ਕੀਤੀ ਹੈ। ਇਸਰੋ ਨੇ ਸ਼ੁੱਕਰਵਾਰ ਨੂੰ ਸੰਚਾਰ ਉਪਗ੍ਰਹਿ GSAT-30 ਨੂੰ ਸਫਲਤਾਪੂਰਵਕ ਲਾਂਚ ਕੀਤਾ। ਉਪਗ੍ਰਹਿ ਜੀਸੈਟ-30 ਸਵੇਰੇ 2.35 ਵਜੇ ਲਾਂਚ ਕੀਤਾ ਗਿਆ। ਇਸ ਨੂੰ ਏਰੀਅਨ -5 ਰਾਕੇਟ ਰਾਹੀਂ ਉੱਡਾਇਆ ਗਿਆ। ਜੀਸੈਟ-30 ਦੀ ਸਫਲਤਾਪੂਰਵਕ ਲਾਂਚ ਕਰਨਾ ਇਸ ਲਈ ਵੀ ਖਾਸ ਹੈ ਕਿਉਂਕਿ ਇਹ ਇਸਰੋ ਦੀ ਇਸ ਸਾਲ ਦੀ ਪਹਿਲੀ ਸ਼ੁਰੂਆਤ ਹੈ।
ਦੱਸ ਦਇਏ ਕਿ ਜੀਸੈਟ-30 ਇੱਕ ਦੂਰਸੰਚਾਰ ਉਪਗ੍ਰਹਿ ਹੈ ਜੋ ਇਸਰੋ ਦੁਆਰਾ ਡਿਜ਼ਾਈਨ ਅਤੇ ਬਣਾਇਆ ਗਿਆ ਹੈ। ਇਹ ਇਨਸੈਟ ਸੈਟੇਲਾਈਟ ਦੀ ਥਾਂ ਕੰਮ ਕਰੇਗਾ। ਇਹ ਰਾਜ ਦੁਆਰਾ ਚਲਾਏ ਜਾ ਰਹੇ ਅਤੇ ਨਿਜੀ ਸੇਵਾ ਪ੍ਰਦਾਤਾਵਾਂ ਨੂੰ ਸੰਚਾਰ ਲਿੰਕ ਪ੍ਰਦਾਨ ਕਰਨ ਦੀ ਯੋਗਤਾ ਨੂੰ ਵਧਾਏਗਾ। ਮਿਸ਼ਨ ਦੀ ਕੁਲ ਅਵਧੀ 38 ਮਿੰਟ 25 ਸਕਿੰਟ ਹੋਵੇਗੀ। ਇਸ ਦਾ ਭਾਰ ਲਗਪਗ 3100 ਕਿਲੋਗ੍ਰਾਮ ਹੈ।
ਜੀਸੈਟ-30 ਭਾਰਤ ਲਈ 15 ਸਾਲਾਂ ਤੱਕ ਧਰਤੀ ਦੇ ਉੱਤੇ ਕੰਮ ਕਰਨਾ ਜਾਰੀ ਰੱਖੇਗਾ। ਇਹ ਸੈਟੇਲਾਈਟ ਡੀਟੀਐਚ, ਟੈਲੀਵਿਜ਼ਨ ਅਪਲਿੰਕ ਅਤੇ ਵੀਸੈਟ ਸੇਵਾ ਦੇ ਸੰਚਾਰ ਲਈ ਵਰਤਿਆ ਜਾਂਦਾ ਹੈ। ਇਹ ਸੈਟੇਲਾਈਟ ਦੇਸ਼ 'ਚ ਨਵੀਂ ਇੰਟਰਨੈਟ ਤਕਨੀਕ ਲਿਆਉਣ 'ਚ ਮਦਦ ਕਰੇਗਾ। ਜੀਸੈਟ -30 ਦਾ ਕਮਿਊਨੀਕੇਸ਼ਨ ਪੇਲੋਡ ਗਕੋ ਦੀ ਮਦਦ ਨਾਲ ਟੈਲੀਪੋਰਟ ਸੇਵਾਵਾਂ, ਡਿਜੀਟਲ ਸੈਟੇਲਾਈਟ ਨਿਊਜ਼ ਆਰਕਾਈਵਿੰਗ (ਡੀਐਸਐਨਜੀ) ਵਰਗੀਆਂ ਸੇਵਾਵਾਂ ਦੇ ਸੰਚਾਰ 'ਚ ਸਹਾਇਤਾ ਕਰੇਗਾ। ਮੌਸਮ ਸੰਬੰਧੀ ਜਾਣਕਾਰੀ ਇਕੱਠੀ ਕਰਨ ਲਈ ਵੀ ਇਸੇ ਸੈਟੇਲਾਈਟ ਦੀ ਵਰਤੋਂ ਕੀਤੀ ਜਾਂਦੀ ਹੈ।Communication satellite, GSAT30 onboard Ariane-5 flight was launched from Kourou launch base in French Guiana. https://t.co/gX1adHVMrk
— ANI (@ANI) January 16, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਸਿਹਤ
Advertisement